ਗੁਰਦੁਆਰਾ ਨਜ਼ਰਬਾਗ ਸਾਹਿਬ, ਅਯੋਧਿਆ, ਉਤਰ ਪ੍ਰਦੇਸ਼        Gurudwara Nazarbag Sahib, Ayodhya  Uttar Pradesh

ਗੁਰਦੁਆਰਾ ਨਜ਼ਰਬਾਗ ਸਾਹਿਬ, ਅਯੋਧਿਆ, ਉਤਰ ਪ੍ਰਦੇਸ਼ Gurudwara Nazarbag Sahib, Ayodhya Uttar Pradesh

Average Reviews

Description

ਗੁਰਦੁਆਰਾ ਸਾਹਿਬ ਦਾ ਗੂਗਲ ਮੈਪ ਤੋਂ ਲਿਆ ਚਿਤਰ

ਇਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਹ ਅਸਥਾਨ ਕੋਤਵਾਲੀ ਦੇ ਸਾਹਮਣੇ ਅਤੇ ਸਰਦਾਰ ਜੀ ਵਾਲੀ ਗਲੀ ਦੇ ਬਿਲਕੁਲ ਨਾਲ ਸਥਿਤ ਹੈ। ਧੰਨਾ ਸਿੰਘ ਅਨੁਸਾਰ ਇਸ ਜਗ੍ਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਰਾਮ ਚੰਦਰ ਦੇ ਪ੍ਰਗਟ ਹੋਣ ਦੀ ਸਾਖੀ ਭਾਈ ਬਾਲਾ ਜੀ ਨੂੰ ਸੁਣਾਈ ਗਈ ਸੀ।
ਦਸਮ ਪਿਤਾ ਨੇ ਪਹਿਲੇ ਪਾਤਿਸ਼ਾਹ ਜੀ ਦੇ ਆਸਣ ਵਾਲੀ ਜਗ੍ਹਾ ‘ਤੇ ਆਏ, ਜਿਥੇ ਕਿ ਇਕ ਰਮਣੀਕ ਬਾਗ ਸੀ। ਉਸ ਸਮੇਂ ਇਥੋਂ ਦਾ ਰਾਜਾ ਮਾਨ ਸਿੰਘ ਸੀ। ਜਦੋਂ ਉਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਆਇਆ ਤਾਂ ਗੁਰੂ ਸਾਹਿਬ ਨੇ ਰਾਜੇ ਨੂੰ ਪੁਛਿਆ ਕਿ ਇਹ ਬਾਗ ਕਿਸਦਾ ਹੈ? ਤਾਂ ਰਾਜੇ ਨੇ ਹੱਥ ਜੋੜਦਿਆਂ ਕਿਹਾ ਮਹਾਰਾਜ ਤੁਹਾਡਾ ਹੀ ਹੈ ਤਾਂ ਰਾਜੇ ਨੇ ਇਹ ਬਾਗ ਗੁਰੂ ਸਾਹਿਬ ਨੂੰ ਨਜ਼ਰਾਨੇ ਵਜੋਂ ਭੇਂਟ ਕੀਤਾ। ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਨਜ਼ਰਬਾਗ ਪੈ ਗਿਆ।

ਗੁਰਦੁਆਰਾ ਨਜ਼ਰਬਾਗ ਸਾਹਿਬ, ਅਯੋਧਿਆ

ਹੁਣ ਇਸ ਗੁਰਦੁਆਰਾ ਸਾਹਿਬ ਦੇ ਨਾਂ ਕੋਈ ਜ਼ਮੀਨ ਨਹੀਂ ਹੈ। ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿਚ ਇਸ ਗੁਰਦੁਆਰਾ ਦਾ ਪ੍ਰਬੰਧ ਮਹੰਤ ਬਾਬਾ ਆਤਮਾ ਸਿੰਘ ਜੀ ਕੋਲ ਸੀ, ਜਿਨ੍ਹਾਂ ਨੇ ਬਾਗ ਦੀ ਜ਼ਮੀਨ ਠਠਿਆਰੇ ਲੋਕਾਂ ਨੂੰ ਵੇਚ ਖਾਧੀ ਅਤੇ ਪੈਸਾ ਬੈਂਕ ਚ ਜਮ੍ਹਾ ਕਰਵਾ ਲਿਆ ਜਿਸਦੇ ਸੂਦ ਨਾਲ ਗੁਜਾਰਾ ਕਰਦਾ ਰਿਹਾ। ਠਠਿਆਰੇ ਲੋਕਾਂ ਨੇ ਜਮੀਨ ਲੈ ਕੇ ਆਪਣੇ ਘਰ ਪਾ ਲਏ ਅਤੇ ਮੰਦਰ ਬਣਾ ਲਏ। ਜਿਸ ਕਰਕੇ ਜਗ੍ਹਾ ਬਹੁਤ ਥੋੜ੍ਹਾ ਰਹਿ ਗਈ ਹੈ।
ਬਾਅਦ ਵਿਚ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਤ ਬਾਬਾ ਸੁੰਦਰ ਸਿੰਘ ਅਲੀਬੇਗ ਵਾਲਿਆਂ ਨੇ ਸੰਭਾਲੀ ਅਤੇ ਗੁਰਦੁਆਰਾ ਵਿਚ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਖੂਹ ਲਗਵਾਇਆ। ਸੰਗਤ ਦੇ ਸਹਿਯੋਗ ਨਾਲ ਹੁਣ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸ਼ਾਨਦਾਰ ਇਮਾਰਤ ਉਸਾਰੀ ਗਈ ਹੈ।

ਜਿਸ ਦੀ ਸੇਵਾ 1997 ਵਿਚ ਕੀਤੀ ਗਈ। ਗੁਰਦੁਆਰੇ ਦੀ ਕਾਰਸੇਵਾ ਬਾਬਾ ਰਾਮ ਸਿੰਘ ਨਾਨਕਸਰ ਸੀਂਗੜਾ, ਕਰਨਾਲ(ਹਰਿਆਣਾ) ਵਾਲਿਆਂ ਕੋਲ ਹੈ ਅਤੇ ਗੁਰਦੁਆਰੇ ਵਿਚ ਸੇਵਾ ਸੰਭਾਲ ਦਾ ਕੰਮ ਭਾਈ ਨਵਨੀਤ ਸਿੰਘ ਕਰੇ ਹਨ।

ਇਥੋਂ ਪੱਛਮ ਵਾਲੇ ਪਾਸੇ ਲਗਭਗ ੧.੫ ਕਿਲੋਮੀਟਰ ‘ਤੇ ਤਿੰਨ ਪਾਤਿਸ਼ਾਹੀਆਂ ਦਾ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬ੍ਰਹਮ ਕੁੰਡ ਹੈ।

ਅਜੋਕੇ ਹਾਲਾਤ-
ਗੁਰਦੁਆਰਾ ਸਾਹਿਬ ਦੀ ਜਗ੍ਹਾ ਬਹੁਤ ਥੋੜ੍ਹੀ ਹੈ। ਮੁੱਖ ਦਰਵਾਜ਼ੇ ਵਾਲੇ ਪਾਸੇ ਦੀ ਰਸਤਾ ਨਾ ਦੇ ਬਰਾਬਰ ਹੀ ਹੈ। ਗੁਰਦੁਆਰਾ ਸਾਹਿਬ ਨੂੰ ਜਾਣ ਲਈ ਪਿਛਲੇ ਦਰਵਾਜ਼ਿਓ ਜਾਣਾ ਪੈਂਦੇ ਹੈ। ਪ੍ਰਕਾਸ਼ ਉਪਰਲੀ ਮੰਜ਼ਿਲ ‘ਤੇ ਹੈ। ਹੇਠਾਂ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਹੈ।

ਅਯੋਧਿਆ ਸ਼ਹਿਰ ਵਿਚਲੇ ਗੁਰਦੁਆਰੇ
ਗੁਰਦੁਆਰਾ ਬ੍ਰਹਮ ਕੁੰਡ
ਗੁਰਦੁਆਰਾ ਸੁਆਰਗ ਦੁਆਰ ਘਾਟ
ਗੁਰਦੁਆਰਾ ਵਸ਼ਿਸ਼ਟ ਕੁੰਡ
ਗੁਰਦੁਆਰਾ ਹਨੂੰਮਾਨ ਗੜ੍ਹੀ

ਹਵਾਲੇ
ਸਾਇਕਲ ਯਾਤਰਾ
ਗੁਰਧਾਮ ਦੀਦਾਰ
ਗੁਰਧਾਮ ਸੰਗ੍ਰਿਹ
ਟਰੈਕਟ ਬ੍ਰਹਮ ਕੁੰਡ ਅਯੋਧਿਆ
ਮਹਾਨ ਕੋਸ਼

Photos