ਗੁਰਦੁਆਰਾ ਵਸ਼ਿਸ਼ਟ ਕੁੰਡ, ਅਯੋਧਿਆ, ਉਤਰ ਪ੍ਰਦੇਸ਼          Gurudwara Sahib near Vashisht Kund, Ayodhya, Uttar Pradesh

ਗੁਰਦੁਆਰਾ ਵਸ਼ਿਸ਼ਟ ਕੁੰਡ, ਅਯੋਧਿਆ, ਉਤਰ ਪ੍ਰਦੇਸ਼ Gurudwara Sahib near Vashisht Kund, Ayodhya, Uttar Pradesh

Average Reviews

Description

ਇਹ ਗੁਰਦੁਆਰਾ ਵਸ਼ਿਸ਼ਟ ਕੁੰਡ ਦੇ ਪਾਸ ਹੈ। ਇਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਸਨ। ਦਸਮ ਪਿਤਾ ਜੀ ਪਟਨਾ ਸਾਹਿਬ ਤੋਂ ਆਉਂਦਿਆ ਅਯੋਧਿਆ ਵਿਚ ਪਹਿਲਾ ਆਸਣ ਇਥੇ ਲਾਇਆ ਸੀ। ਗਿਆਨੀ ਗਿਆਨ ਸਿੰਘ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਇਮਲੀ ਦੇ ਬ੍ਰਿਚ ਹੇਠਾਂ ਬੈਠ ਕੇ ਬਾਂਦਰਾਂ ਨੂੰ ਛੋਲੇ ਤੇ ਰਿਉੜੀਆਂ ਪਾਏ, ਜਬ ਤਕ ਗੁਰੂ ਜੀ ਨੇ ਹੁਕਮ ਨਾ ਕੀਤਾ ਕਿਸੇ ਨਾ ਖਾਏ। ਇਸ ਜਗ੍ਹਾ ਅਪ੍ਰੈਲ ੧੯੩੧ ਨੂੰ ਸਾਇਕਲ ਯਾਤਰਾ ਕਰਨ ਵਾਲੇ ਭਾਈ ਧੰਨਾ ਸਿੰਘ ਦਸਦੇ ਹਨ ਕਿ ਇਹ ਗੁਰਦੁਆਰਾ ਬਿਦ੍ਰਾ ਬਨੀ ਪੰਥ ਵਾਲਿਆਂ ਦੇ ਕੋਲ ਸੀ।


ਗਿਆਨੀ ਠਾਕੁਰ ਸਿੰਘ 1930 ਵਿਚ ਇਸ ਅਸਥਾਨ ਦਾ ਜਿਕਰ ਕਰਦੇ ਹੋਏ ਦਸਦੇ ਹਨ ਕਿ

ਗੁਰਦੁਆਰਾ ਸਾਹਿਬ ਸ਼ਹਿਰ ਅਯੋਧਿਆ -ਪਟਨੇ ਸਾਹਿਬ ਤੋਂ ਚੱਲ ਕੇ ਮਹਾਰਾਜ ਜੀ ਏਥੇ ਆਏ ਅਤੇ ਸ਼੍ਰੀ ਰਾਮਚੰਦਰ ਜੀ ਦੇ ਜਨਮ ਸਥਾਨ ਵਸ਼ਿਸ਼ਟ ਕੁੰਡ ਦੇ ਪਾਸ 1 ਦਿਨ ਨਿਵਾਸ ਕੀਤਾ । ਪਹਿਲੇ ਤੇ ਇਸ ਦੇ ਪੁਜਾਰੀ ਨਿਹੰਗ ਸਿੰਘ ਜੀ ਸਨ ਅਤੇ ਅੱਜਕਲ੍ਹ ਬਾਬਾ ਸੱਤੂਜੀਤ ਸਿੰਘ ਜੀ ਚੰਗੇ ਪ੍ਰੇਮੀ ਅਤੇ ਉਦਮੀ ਸਿੰਘ ਹਨ।

ਗਿਆਨੀ ਗਿਆਨ ਸਿੰਘ ਦਾ ਹਵਾਲਾ
੧੯੧੦ ਦੇ ਇਕ ਅਖਬਾਰ ਵਿਚ ਅਯੋਧਿਆ ਦੇ ਇਕ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਜਿਕਰ ਹੈ। ਜਿਸਦਾ ਹਾਲ ਅਤੇ ਇਤਿਹਾਸਕ ਤੁਸੀਂ ਉਪਰੋਕਤ ਚਿਤਰ ਚ ਦੇਖ ਸਕਦੇ ਹੋ। ਇਮਲੀ ਦੇ ਬੂਟੇ ਦਾ ਹਵਾਲਾ ਉਪਰੋਕਤ ਦੋਵੇਂ ਹਵਾਲਿਆਂ ਵਿਚ ਮਿਲਦਾ ਹੈ ਜਿਸ ਕਾਰਨ ਲਗਦਾ ਹੈ ਕਿ ਇਹ ਹਵਾਲੇ ਅਲੋਪ ਹੋ ਚੁਕੇ ਗੁਰਦੁਆਰਾ ਵਸ਼ਿਸ਼ਟ ਕੁੰਡ ਦੇ ਹਨ।

ਹੁਣ ਅਯੋਧਿਆ ਵਿਚ ਇਸ ਗੁਰਦੁਆਰਾ ਸਾਹਿਬ ਦੀ ਜਗ੍ਹਾ ਦਾ ਕੋਈ ਥਹੁ ਪਤਾ ਨਹੀਂ ਮਿਲਦਾ।
ਅਗਰ ਕਿਸੇ ਪਾਠਕ ਨੂੰ ਇਸਦੇ ਬਾਰੇ ਜਾਣਕਾਰੀ ਹੋਏ ਤਾਂ ਗੁਰਦੁਆਰਾ ਪੀਡੀਆ ਨਾਲ ਸੰਪਰਕ ਕਰੇ।

ਅਯੋਧਿਆ ਸ਼ਹਿਰ ਵਿਚਲੇ ਗੁਰਦੁਆਰੇ
ਗੁਰਦੁਆਰਾ ਬ੍ਰਹਮ ਕੁੰਡ
ਗੁਰਦੁਆਰਾ ਸੁਆਰਗ ਦੁਆਰ ਘਾਟ
ਗੁਰਦੁਆਰਾ ਵਸ਼ਿਸ਼ਟ ਕੁੰਡ
ਗੁਰਦੁਆਰਾ ਹਨੂੰਮਾਨ ਗੜ੍ਹੀ
ਗੁਰਦੁਆਰਾ ਨਜ਼ਰਬਾਗ

ਹਵਾਲੇ
ਸਾਇਕਲ ਯਾਤਰਾ
ਗੁਰਧਾਮ ਦੀਦਾਰ
ਗੁਰਧਾਮ ਸੰਗ੍ਰਿਹ
ਟਰੈਕਟ ਬ੍ਰਹਮ ਕੁੰਡ ਅਯੋਧਿਆ
ਮਹਾਨ ਕੋਸ਼
ਗੁਰਦੁਆਰਾ ਦਰਪਣ

Photos