ਇਹ ਗੁਰਦੁਆਰਾ ਵਸ਼ਿਸ਼ਟ ਕੁੰਡ ਦੇ ਪਾਸ ਹੈ। ਇਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਸਨ। ਦਸਮ ਪਿਤਾ ਜੀ ਪਟਨਾ ਸਾਹਿਬ ਤੋਂ ਆਉਂਦਿਆ ਅਯੋਧਿਆ ਵਿਚ ਪਹਿਲਾ ਆਸਣ ਇਥੇ ਲਾਇਆ ਸੀ। ਗਿਆਨੀ ਗਿਆਨ ਸਿੰਘ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਇਮਲੀ ਦੇ ਬ੍ਰਿਚ ਹੇਠਾਂ ਬੈਠ ਕੇ ਬਾਂਦਰਾਂ ਨੂੰ ਛੋਲੇ ਤੇ ਰਿਉੜੀਆਂ ਪਾਏ, ਜਬ ਤਕ ਗੁਰੂ ਜੀ ਨੇ ਹੁਕਮ ਨਾ ਕੀਤਾ ਕਿਸੇ ਨਾ ਖਾਏ। ਇਸ ਜਗ੍ਹਾ ਅਪ੍ਰੈਲ ੧੯੩੧ ਨੂੰ ਸਾਇਕਲ ਯਾਤਰਾ ਕਰਨ ਵਾਲੇ ਭਾਈ ਧੰਨਾ ਸਿੰਘ ਦਸਦੇ ਹਨ ਕਿ ਇਹ ਗੁਰਦੁਆਰਾ ਬਿਦ੍ਰਾ ਬਨੀ ਪੰਥ ਵਾਲਿਆਂ ਦੇ ਕੋਲ ਸੀ।
ਗਿਆਨੀ ਠਾਕੁਰ ਸਿੰਘ 1930 ਵਿਚ ਇਸ ਅਸਥਾਨ ਦਾ ਜਿਕਰ ਕਰਦੇ ਹੋਏ ਦਸਦੇ ਹਨ ਕਿ
ਗੁਰਦੁਆਰਾ ਸਾਹਿਬ ਸ਼ਹਿਰ ਅਯੋਧਿਆ -ਪਟਨੇ ਸਾਹਿਬ ਤੋਂ ਚੱਲ ਕੇ ਮਹਾਰਾਜ ਜੀ ਏਥੇ ਆਏ ਅਤੇ ਸ਼੍ਰੀ ਰਾਮਚੰਦਰ ਜੀ ਦੇ ਜਨਮ ਸਥਾਨ ਵਸ਼ਿਸ਼ਟ ਕੁੰਡ ਦੇ ਪਾਸ 1 ਦਿਨ ਨਿਵਾਸ ਕੀਤਾ । ਪਹਿਲੇ ਤੇ ਇਸ ਦੇ ਪੁਜਾਰੀ ਨਿਹੰਗ ਸਿੰਘ ਜੀ ਸਨ ਅਤੇ ਅੱਜਕਲ੍ਹ ਬਾਬਾ ਸੱਤੂਜੀਤ ਸਿੰਘ ਜੀ ਚੰਗੇ ਪ੍ਰੇਮੀ ਅਤੇ ਉਦਮੀ ਸਿੰਘ ਹਨ।
ਹੁਣ ਅਯੋਧਿਆ ਵਿਚ ਇਸ ਗੁਰਦੁਆਰਾ ਸਾਹਿਬ ਦੀ ਜਗ੍ਹਾ ਦਾ ਕੋਈ ਥਹੁ ਪਤਾ ਨਹੀਂ ਮਿਲਦਾ।ਅਗਰ ਕਿਸੇ ਪਾਠਕ ਨੂੰ ਇਸਦੇ ਬਾਰੇ ਜਾਣਕਾਰੀ ਹੋਏ ਤਾਂ ਗੁਰਦੁਆਰਾ ਪੀਡੀਆ ਨਾਲ ਸੰਪਰਕ ਕਰੇ।
ਅਯੋਧਿਆ ਸ਼ਹਿਰ ਵਿਚਲੇ ਗੁਰਦੁਆਰੇਗੁਰਦੁਆਰਾ ਬ੍ਰਹਮ ਕੁੰਡਗੁਰਦੁਆਰਾ ਸੁਆਰਗ ਦੁਆਰ ਘਾਟਗੁਰਦੁਆਰਾ ਵਸ਼ਿਸ਼ਟ ਕੁੰਡਗੁਰਦੁਆਰਾ ਹਨੂੰਮਾਨ ਗੜ੍ਹੀਗੁਰਦੁਆਰਾ ਨਜ਼ਰਬਾਗ
ਹਵਾਲੇਸਾਇਕਲ ਯਾਤਰਾਗੁਰਧਾਮ ਦੀਦਾਰਗੁਰਧਾਮ ਸੰਗ੍ਰਿਹਟਰੈਕਟ ਬ੍ਰਹਮ ਕੁੰਡ ਅਯੋਧਿਆਮਹਾਨ ਕੋਸ਼ਗੁਰਦੁਆਰਾ ਦਰਪਣ
Near Me