Category: Uncategorized

ਵਿਛੜੇ ਗੁਰਧਾਮਾਂ ਦੇ ਦਰਸ਼ਨ ਤਾਂ ਹੀ ਹੋਣਗੇ ਜੇ ਅਸਥਾਨ ਬੱਚੇ ਰਹਿਣਗੇ

ਵਿਛੜੇ ਗੁਰਧਾਮਾਂ ਦੀ ਅਰਦਾਸ ਇਸ ਉਮੀਦ ਨਾਲ ਰੋਜ਼ਾਨਾ ਕਰਦੇ ਹਾਂ ਕਿ ਇੱਕ ਦਿਨ ਪਿੱਛੇ ਛੁੱਟ ਗਏ ਅਸਥਾਨਾਂ ਦੇ ਦਰਸ਼ਨ ਦੀਦਾਰੇ ਹੋ ਜਾਣ। ਸਿਆਸੀ ਲਕੀਰਾਂ ਵਾਹੁਣ ਵਿੱਚ ਅਸਾਂ ਦਾ ਕੀ ਕਸੂਰ ? ਲਕੀਰ ਦੇ ਵੰਡੇ ਇੱਕ ਪੀੜ੍ਹੀ ਸਾਡੇ ਬਾਬਿਆਂ ਦੀ ਤਰਸਦੀਆਂ ਅੱਖਾਂ ਮੁੰਦ ਗਈਆਂ। ਦੂਜੀ ਪੀੜ੍ਹੀ ਤੋਂ ਤੀਜੀ ਪੀੜ੍ਹੀ ਦੇ ਅਸੀਂ ਗੁਰਧਾਮਾਂ ਦੇ ਦਰਸ਼ਨਾਂ ਲਈ ਇੱਕ ਮੋਹਰ ਦੇ ਮੋਹਤਾਜ ਬਣ ਬੈਠੇ ਹਾਂ। ੧੯੯੮ ਦੀ ਤਸਵੀਰ ਵਿਛੜੇ ਗੁਰਧਾਮਾਂ ਦੇ ਦਰਸ਼ਨ ਤਾਂ ਹੀ

Read More

ਲਹਿੰਦੇ ਪੰਜਾਬ ਦਾ ਇਤਿਹਾਸਕ ਗੁਰਦੁਆਰਾ ਜਿਸ ਦੀ ਆਖਰੀ ਨਿਸ਼ਾਨੀ ਬਚਾੳਣੀ ਬਹੁਤ ਜਰੂਰੀ, ਉਦਮ ਛੇਤੀ ਕੀਤੇ ਜਾਣ।

ਗੁਰੂ ਘਰਾਂ ਵਿਚ ਜਾ ਕੇ ਅਸੀਂ ਅਰਦਾਸਾਂ ਕਰਨੀਆਂ ਸਨ ਤੇ ਕੌਮ ਦੀ ਤੇ ਆਪਣੀ ਚੜ੍ਹਦੀ ਕਲਾ ਮੰਗਣੀ ਸੀ। ਕਦੇ ਕਿਸੇ ਨੇ ਸੋਚਿਆ ਹੋਵੇਗਾ ਕਿ ਸਾਨੂੰ ਕਿਸੇ ਗੁਰੂ ਘਰ ਲਈ ਵੀ ਅਰਦਾਸ ਕਰਨੀ ਪਵੇਗੀ ਕਿ ਹੇ ਸੱਚੇ ਪਾਤਸ਼ਾਹ ਐਤਕੀਂ ਦੇ ਮੀਂਹ ਕੱਢ ਜਾਵੇ ਇਮਾਰਤ ਤੇ ਏਸ ਸਾਲ ਅਸੀਂ ਜਰੂਰ ਕੋਈ ਹੀਲਾ ਕਰਾਂਗੇ। ਹੋ ਸਕਦੈ ਪਿਛਲੇ ਕਈ ਸਾਲਾਂ ਤੋਂ ਜੋ ਗੁਰੂ ਪਿਆਰੇ ਗੁਰਦੁਆਰਾ ਝਾੜੀ ਸਾਹਿਬ ਪਾਤਸ਼ਾਹੀ ਤੀਜੀ ਜਾਂਦੇ ਹੋਣ ਇਹੋ ਅਰਦਾਸ ਕਰਦੇ ਹੋਣ। ਪਰ ਹੁਣ ਇਕ ਇੱਟ

Read More

ਲਹਿੰਦੇ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਹੋਇਆ ਢਹਿ ਢੇਰੀ

ਗੁਰਦੁਆਰਾ ਸਾਹਿਬ ਦੀ ੧੯੬੨ ਵਿਚ ਖਿਚੀ ਗਈ ਇਕ ਤਸਵੀਰ। ਇਮਾਰਤ ਅਤੇ ਸਰੋਵਰ ਚੰਗੀ ਹਾਲਾਤ ਵਿਚ ਹਨ। ੪੭ ਦੇ ਉਜਾੜਿਆਂ ਤੋਂ ਬਾਅਦ ਸਿਖ ਸੰਗਤ ਦੀ ਅਣਹੋਂਦ ਕਾਰਨ ਲਹਿੰਦੇ ਪੰਜਾਬ ਦੇ ਬਹੁਤ ਸਾਰੇ ਗੁਰਦੁਆਰੇ ਖੰਡਰ ਹਾਲਤ ਵਿਚ ਪਏ ਹਨ। ਇਹਨਾਂ ਵਿਚੋਂ ਹੀ ਸਰਹੱਦ 'ਤੇ ਪੈਂਦੇ ਪਿੰਡ ਜਾਹਮਨ ਵਿਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਰੋੜੀ ਸਾਹਿਬ ਇਕ ਹੈ। ਗੁਰਦੁਆਰਾ ਸਾਹਿਬ ਦੀ ਸਾਲ ਪਹਿਲਾਂ ਲਈ ਗਈ ਤਸਵੀਰ ਗੁਰਦੁਆਰਾ ਸਾਹਿਬ ਦੀ

Read More

ਮਾਫ਼ੀ ਮੰਗਣ ਅਤੇ ਮਾਫ਼ ਕਰ ਦੇਣ ਦਾ ਗੁਣ – ਗੁਰਦੁਆਰਾ ਕਬੂਲਪੁਰਾ, ਪਟਿਆਲਾ ਰਿਆਸਤ

ਵੀਹਵੀਂ ਸਦੀ ਦੇ ਅਰੰਭ ਵਿਚ ਪਟਿਆਲਾ ਰਿਆਸਤ ਵਿਚ ਪੈਂਦੇ ਪਿੰਡ ਕਬੂਲਪੁਰਾ ਵਿਖੇ ਕੁਝ ਅਪਰਾਧੀਆਂ ਨੇ ਗੁਰਦੁਆਰੇ ਵਿਚ ਕੋਈ ਅਪਰਾਧਿਕ ਕੰਮ ਕੀਤਾ ਤਾਂ ਗੁਰਦੁਆਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਨੇ ਉਹਨਾਂ ਦੇ ਵਿਰੁੱਧ ਮੁਕੱਦਮਾ ਕਰ ਦਿੱਤਾ। ਸਥਾਨਕ ਮੁਸਲਮਾਨ ਉਹਨਾਂ ਅਪਰਾਧੀਆਂ ਦੀ ਮੱਦਦ ਕਰ ਰਹੇ ਸਨ ਅਤੇ ਉਹਨਾਂ ਦਾ ਵਕੀਲ ਵੀ ਮੁਫ਼ਤ ਸੇਵਾ ਦੇ ਰਿਹਾ ਸੀ। ਇਸਦੇ ਨਾਲ ਉਹ ਅਪਰਾਧੀਆਂ ਦੇ ਪਰਿਵਾਰਾਂ ਦੀ ਵੀ ਸਹਾਇਤਾ ਕਰ ਰਹੇ ਸਨ। ਪਰ ਦੂਜੇ ਪਾਸੇ ਮਹੰਤ

Read More

ਗੁਰਦੁਆਰਾ ਸਿੰਘ ਸਭਾ ਲਾਇਲਪੁਰ, ਲਹਿੰਦਾ ਪੰਜਾਬ

ਜਦੋਂ ਅੰਗਰੇਜ਼ਾਂ ਨੇ ਪੰਜਾਬ ਦੀਆਂ ਬਾਰਾਂ ਵਸਾਈਆਂ ਤਾਂ ਉਹਨਾਂ ਨੂੰ ਆਬਾਦ ਕਰਨ ਵਿੱਚ ਪੰਜਾਬ ਦੇ ਖਾਸਕਰ ਮਾਝੇ ਤੇ ਮਾਲਵੇ ਵਿਚਲੇ ਸਿੱਖਾਂ ਦਾ ਵਿਸ਼ੇਸ਼ ਯੋਗਦਾਨ ਸੀ । ਜਿਹਨਾਂ ਖੂਨ ਪਸੀਨਾ ਇਕ ਕਰਕੇ ਬੇਅਬਾਦ ਜ਼ਮੀਨਾਂ ਨੂੰ ਹਰਾ ਭਰਿਆ ਕਰ ਦਿੱਤਾ । ਬਾਰ ਵਿਚਲਾ ਲਾਇਲਪੁਰ ਜ਼ਿਲ੍ਹਾ ਇਕ ਪ੍ਰਮੁੱਖ ਨਹਿਰ ਕਲੋਨੀ ਸੀ । ਜਿਸਦਾ ਜ਼ਿਲ੍ਹਾ ਹੈੱਡਕੁਆਟਰ ਬਰਤਾਨਵੀ ਗਵਰਨਰ ਜੇਮਸ ਬਰਾਡਵੁੱਡ ਲਾਇਲ ਦੇ ਨਾਮ ਉੱਪਰ 1892 ਵਿੱਚ ਵਸਾਇਆ ਗਿਆ ਸ਼ਹਿਰ ਲਾਇਲਪੁਰ ਸੀ

Read More

ਮਾਘੀ ਤੋਂ ਇੱਕ ਦਿਨ ਪਹਿਲਾਂ ਬਸੰਤੁ ਰਾਗ ਦੇ ਗਾਇਣ ਦੀ ਪ੍ਰੰਪਰਾ

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਸੰਤੁ ਰਾਗ ਗਾਇਨ ਕਰਨ ਦੀ ਮਰਯਾਦਾ ਗੁਰੂ ਅਰਜਨ ਦੇਵ ਜੀ ਤੋਂ ਚੱਲੀ ਆ ਰਹੀ ਹੈ। ਮਾਘੀ ਤੋਂ ਇੱਕ ਦਿਨ ਪਹਿਲਾਂ ਰਾਤ 9 ਵਜੇ ਅਰਦਾਸੀਏ ਸਿੰਘ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਬਸੰਤੁ ਰਾਗ ਆਰੰਭ ਕਰਨ ਦੀ ਆਗਿਆ ਲਈ ਜਾਂਦੀ ਹੈ। ਅਰਦਾਸ ਉਪਰੰਤ ਕੀਰਤਨੀਏ ਸਿੰਘ ਸ਼ਬਦ ਬਸੰਤੁਰਾਗ ਵਿੱਚ ਗਾਇਨ ਕਰਦੇ ਹਨ। ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਬਸੰਤੁ ਰਾਗ ਦੀਆ ਆਰੰਭਤਾ ਹੁੰਦੀ ਹੈ। ਹਰ ਦਿਨ ਕੀਰਤਨੀਏ ਸਿੰਘ

Read More

ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਅਤੇ ਇਮਲੀ ਦਾ ਰੁਖ

ਸ੍ਰੀ ਤਖ਼ਤ ਸਾਹਿਬ ਦੇ ਸਾਹਮਣੇ ਇਹ ਪੁਰਾਤਨ ਇਮਲੀ ਰੁਖ ਹੈ, ਜਿੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬੁੱਢਾ ਦਲ ਦੇ ਅਕਾਲੀ ਬਾਬਾ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਮਰਿਆਦਾ ਦੇ ਵਿਰੁੱਧ ਜਾਣ ਕਾਰਨ ਸਜ਼ਾ ਦਿੱਤੀ ਸੀ। ਅਕਾਲ ਤਖਤ ਦੇ ਸਾਹਮਣੇ ਸਜੇ ਦਿਵਾਨ ਅਤੇ ਇਮਲੀ ਦਾ ਰੁਖ ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਅਜਿਹੀ ਹੈ ਕਿ ਇਸ ਤੋਂ ਉੱਪਰ ਹੋਰ ਕੋਈ ਤਾਕਤ ਨਹੀਂ ਹੈ। ਸ੍ਰੀ ਅੰਮ੍ਰਿਤਸਰ ਕਦੇ ਵੀ ਕਿਸੇ

Read More