ਲਹਿੰਦੇ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਹੋਇਆ ਢਹਿ ਢੇਰੀ

ਲਹਿੰਦੇ ਪੰਜਾਬ ਵਿਚ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਹੋਇਆ ਢਹਿ ਢੇਰੀ

ਗੁਰਦੁਆਰਾ ਸਾਹਿਬ ਦੀ ੧੯੬੨ ਵਿਚ ਖਿਚੀ ਗਈ ਇਕ ਤਸਵੀਰ। ਇਮਾਰਤ ਅਤੇ ਸਰੋਵਰ ਚੰਗੀ ਹਾਲਾਤ ਵਿਚ ਹਨ।

੪੭ ਦੇ ਉਜਾੜਿਆਂ ਤੋਂ ਬਾਅਦ ਸਿਖ ਸੰਗਤ ਦੀ ਅਣਹੋਂਦ ਕਾਰਨ ਲਹਿੰਦੇ ਪੰਜਾਬ ਦੇ ਬਹੁਤ ਸਾਰੇ ਗੁਰਦੁਆਰੇ ਖੰਡਰ ਹਾਲਤ ਵਿਚ ਪਏ ਹਨ। ਇਹਨਾਂ ਵਿਚੋਂ ਹੀ ਸਰਹੱਦ ‘ਤੇ ਪੈਂਦੇ ਪਿੰਡ ਜਾਹਮਨ ਵਿਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਰੋੜੀ ਸਾਹਿਬ ਇਕ ਹੈ।

ਗੁਰਦੁਆਰਾ ਸਾਹਿਬ ਦੀ ਸਾਲ ਪਹਿਲਾਂ ਲਈ ਗਈ ਤਸਵੀਰ

ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸ਼ਾਨਦਾਰ ਸੀ। ਉਪਰ ਗੁੰਬਦ ਬਣਿਆ ਹੋਇਆ ਸੀ। ਪ੍ਰੰਤੂ ਇਥੇ ਸਿਖ ਸੰਗਤਾਂ ਦੀ ਅਣਹੋਂਦ ਕਾਰਨ ਹਾਲਤ ਬਹੁਤ ਹੀ ਖਸਤਾ ਹੋਈ ਪਈ ਸੀ। ਅਜ ਭਾਰੀ ਮੀਂਹ ਦੇ ਕਾਰਨ ਲਹਿੰਦੇ ਪੰਜਾਬ ਵਿਚ ਸਿਖ ਵਿਰਾਸਤ ਦੀ ਇਹ ਸ਼ਾਨਮੱਤੀ ਯਾਦਗਾਰ ਢਹਿ ਢੇਰੀ ਹੋ ਗਈ।

ਹੇਠਾਂ ਅਜ ਦੀਆਂ ਕੁਝ ਤਸਵੀਰਾਂ( pic. Imran William)

Leave your comment
Comment
Name
Email