ਗੁਰਦੁਆਰਾ ਸ਼ਹੀਦ ਗੰਜ ੧ ਸਾਹਿਬ, ਸਰਹਿੰਦ ਫਤਹਿਗੜ੍ਹ ਸਾਹਿਬ  Gurudwara Shaheed Ganj Sahib, sirhind, Fatehgarh sahib

ਗੁਰਦੁਆਰਾ ਸ਼ਹੀਦ ਗੰਜ ੧ ਸਾਹਿਬ, ਸਰਹਿੰਦ ਫਤਹਿਗੜ੍ਹ ਸਾਹਿਬ Gurudwara Shaheed Ganj Sahib, sirhind, Fatehgarh sahib

Average Reviews

Description

ਇਹ ਅਸਥਾਨ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਅੰਦਰ ਪ੍ਰਕਰਮਾ ਵਿਚ ਹੀ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਠੰਡੇ ਬੁਰਜ ਨੂੰ ਜਾਂਦਿਆਂ ਨਾਲ ਹੀ ਸੱਜੇ ਹੱਥ ਇਹ ਛੋਟਾ ਜਿਹਾ ਅਸਥਾਨ ਬਣਿਆ ਹੋਇਆ ਹੈ। ਲਗਭਗ ੧੦×੧੦ ਦਾ ਇਕ ਛੋਟਾ ਜਿਹਾ ਦਰਬਾਰ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਉਪਰ ਗੁੰਬਦ ਬਣਿਆ ਹੋਇਆ ਹੈ। ਉਪਰ ਨਾਲ ਹੀ ਹੀ ਛੋਟਾ ਜਿਹਾ ਨਿਸ਼ਾਨ ਸਾਹਿਬ ਸਸ਼ੋਭਿਤ ਹੈ।
ਇਤਿਹਾਸ ਸੰਨ ੧੭੧੦ ਈਸਵੀ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਦ ਸਰਹਿੰਦ ਦੀ ਇਟ ਇਟ ਨਾਲ ਇਟ ਖੜਕਾਈ ਸੀ ਤਾਂ ਮੁਗਲ ਹਕੂਮਤ ਨਾਲ ਟਾਕਰਾ ਕਰਦੇ ਸਮੇਂ ਲਗਭਗ ੬੦੦੦ ਸਿੰਘ ਸ਼ਹੀਦ ਹੋਏ ਸਨ। ਜਿਨ੍ਹਾਂ ਦਾ ਸਸਕਾਰ ਇਸ ਥਾਂ ‘ਤੇ ਕੀਤਾ ਗਿਆ ਸੀ। ਇਸ ਲਈ ਇਹ ਅਸਥਾਨ ‘ਸ਼ਹੀਦ ਗੰਜ’ ਦੇ ਨਾਮ ਨਾਲ ਮਸ਼ਹੂਰ ਹੈ।

Photos