ਗੁਰਦੁਆਰਾ ਠੰਡਾ ਬੁਰਜ, ਸਰਹਿੰਦ, ਫਤਹਿਗੜ੍ਹ ਸਾਹਿਬ Gurudwara Thanda Burj, Fatehgarh Sahib

ਗੁਰਦੁਆਰਾ ਠੰਡਾ ਬੁਰਜ, ਸਰਹਿੰਦ, ਫਤਹਿਗੜ੍ਹ ਸਾਹਿਬ Gurudwara Thanda Burj, Fatehgarh Sahib

Average Reviews

Description

ਬੁਰਜ ਮਾਤਾ ਗੁਜਰੀ ਜੀ
ਇਹ ਬੁਰਜ ਜੋ ਗੁਰਦੁਆਰੇ ਦੀ ਸ਼ਕਲ ਵਿਚ ਹੈ, ਫਤਹਿਗੜ੍ਹ ਤੋਂ ਉੱਤਰ ਪੱਛਮ ਬੱਸੀ ਪਠਾਣਾਂ ਵੱਲ ਲਗਭਗ ਪੰਜਾਹ ਕੁ ਗਜ਼ ਦੀ ਵਿੱਥ ‘ ਤੇ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਬੁਰਜ ਦੇ ਬਿਲਕੁਲ ਸਾਹਮਣੇ ਹੈ, ਕੋਲ ਹੀ ਖੱਬੇ ਹਥ ਸਰੋਵਰ ਹੈ।

ਗੁਰਦੁਆਰਾ ਠੰਡੇ ਬੁਰਜ ਤੋਂ ਦਿਖਦਾ ਗੁਰਦੁਆਰਾ ਫਤਹਿਗੜ੍ਹ ਸਾਹਿਬ

ਪਹਿਲੇ ਪਹਿਲ ਇਹ ਅਸਥਾਨ ਠੰਡੇ ਬੁਰਜ ਦੇ ਨਾਂ ਨਾਲ ਮਸ਼ਹੂਰ ਸੀ, ਕਿਉਂਕਿ ਨਵਾਬ ਵਜ਼ੀਰ ਖਾਨ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਠੰਡੇ ਬੁਰਜ ਵਿਚ ਪੋਹ ਦੇ ਮਹੀਨੇ ਕੜਾਕੇ ਦੀ ਠੰਡ ਵਿਚ ਤਸੀਹੇ ਦੇਣ ਲਈ ਰੱਖਿਆ ਸੀ। ਮਾਤਾ ਗੁਜਰੀ ਜੀ ਇਥੋਂ ਹੀ ਆਪਣੇ ਪੋਤਰਿਆਂ ਨੂੰ ਲਗਾਤਾਰ ੩ ਦਿਨ ਅਕਾਲ ਪੁਰਖ ਦੀ ਮਹਿਮਾ ਸੁਣਾ ਕੇ ਨਵਾਬ ਦੀ ਕਚਹਿਰੀ ਵਿਚ ਭੇਜਦੇ ਰਹੇ ਸਨ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਿਲਣ ‘ਤੇ ਮਾਤਾ ਜੀ ਇਥੋਂ ਹੀ ਸਚਖੰਡ ਨੂੰ ਗਏ ਸਨ।
ਪ੍ਰਿਸੀਪਲ ਸਤਿਬੀਰ ਸਿੰਘ ਅਨੁਸਾਰ ਪਹਿਲਾਂ ਇਹ ਬੁਰਜ ਇਕ ਪੁਰਾਣੇ ਢੰਗ ਦਾ ਸੀ। ਸਿੰਘਾਂ ਦੇ ਹਮਲਿਆਂ ਸਮੇਂ ਇਸ ਦਾ ਨਾਮੋ-ਨਿਸ਼ਾਨ ਬਾਕੀ ਨਾ ਰਿਹਾ। ੧੯੪੪ ਈਸਵੀ ਵਿਚ ਜਦ ਮਹਾਰਾਜਾ ਪਟਿਆਲਾ ਦੇ ਯਤਨਾਂ ਨਾਲ ਦਰਬਾਰ ਸਾਹਿਬ ਫਤਹਿਗੜ੍ਹ ਦੀ ਨਵੀਂ ਉਸਾਰੀ ਸ਼ੁਰੂ ਹੋਈ ਤਾਂ ਇਸ ਦੀ ਭੀ ਸੁੰਦਰ ਇਮਾਰਤ ਬਣਾਈ ਗਈ। ਹੁਣ ਇਸ ਉੱਚੇ ਬੁਰਜ ਦੇ ਨਾਲ ਹੀ ਮਾਤਾ ਗੁਜਰੀ ਜੀ ਦਾ ਪਵਿੱਤਰ ਸ਼ਹੀਦੀ ਗੁਰਦੁਆਰਾ ਹੈ। ਉਸ ਦੇ ਸਾਹਮਣੇ ਹੇਠਲੇ ਪਾਸੇ ਅਤਿ ਸੁੰਦਰ ਡਿਉਢੀ ਹੈ, ਜਿਸ ਵਿਚ ਉਪਰ ਨੂੰ ਪੌੜੀਆਂ ਚੜ੍ਹਦੀਆਂ ਹਨ। ਅੱਗੇ ਮਾਤਾ ਜੀ ਦਾ ਸ਼ਹੀਦ ਗੰਜ ਹੈ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਮੌਜੂਦਾ ਸੁੰਦਰ ਇਮਾਰਤ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਕਰਵਾਈ ਗਈ।

ਭਾਈ ਵਿਸਾਖਾ ਸਿੰਘ ਸਰਦ ਬੁਰਜ ਬਾਰੇ ਦਸਦੇ ਹਨ ਕਿ ਜਦ ਬੰਦੇ ਬਹਾਦਰ ਨੇ ਸਰਹਿੰਦ ਮਾਰੀ ਤਾਂ ਸਿੰਘਾਂ ਨੇ ਸਾਰੀ ਸਰਹਿੰਦ ਇਟ ਨਾਲ ਇਟ ਖੜਕਾ ਦਿਤੀ ਤੇ ਸਾਰਾ ਸ਼ਹਿਰ ਪਲ ਵਿਚ ਮਿਟੀ ਦਾ ਢੇਰ ਬਣਾ ਦਿਤਾ। ਇਸ ਸਰਦ ਬੁਰਜ ਨੂੰ ਨਹੀਂ ਢਾਹਿਆ ਕਿਉਂਕਿ ਇਸ ਵਿਚ ਮਾਤਾ ਗੁਜਰੀ ਜੀ ਸਾਹਿਬ ਸਮੇਤ ਸਾਹਿਬ ਜ਼ਾਦਿਆਂ ਦੇ ਬੰਦ ਰਖੇ ਸਨ। ਸਿੰਘਾਂ ਨੇ ਇਸ ਨੂੰ ਪਵਿਤ੍ਰ ਯਾਦਗਾਰ ਕਾਇਮ ਰਖਣ ਖਾਤਰ ਨਹੀਂ ਵਾਇਆ। ਸ਼ਹਿਰ ਸਰਹਿੰਦ ਦੇ ਦੁਆਲੇ ਜੋ ਕੰਧ ਸੀ ਉਸ ਵਿਚ ਅਠ ਬੁਰਜ ਸਨ। ਸਤ ਸਿੰਘਾਂ ਨੇ ਢਾਹ ਦਿਤੇ, ਤੇ ਇਸ ਅਠਵੇਂ ਬੁਰਜ ਨੂੰ ਨਹੀਂ ਢਾਇਆ। ਸਰਦ ਬੁਰਜ ਇਸ ਕਰ ਕੇ ਨਾਂ ਪਿਆ ਕਿ ਇਹ ੧੪੦ ਫੁਟ ਉਚਾ ਸੀ ਅਤੇ ਪਾਸ ਦੀ ਇਕ ਠੰਡੇ ਜਲ ਦਾ ਨਾਲਾ ਵਗਦਾ ਸੀ ਜਿਸ ਦੇ ਕਾਰਨ ਬਹੁਤ ਠੰਡਾ ਰਹਿੰਦਾ ਸੀ ਤੇ ਸੂਬਾ ਗਰਮੀ ਦੇ ਮੌਸਮ ਵਿਚ ਏਥੇ ਠਹਿਰਿਆ ਕਰਦਾ ਸੀ। ਸੋ ਪੋਹ ਦੇ ਦਿਨਾਂ ਵਿਚ ਠੰਡ ਨਾਲ ਤੰਗ ਕਰਨ ਖਾਤਰ ਮਾਤਾ ਜੀ ਅਤੇ ਸਾਹਿਬਜਾਦੇ ਠੰਡੇ ਬੁਰਜ ਵਿਚ ਬੰਦ ਰਖੇ ਸਨ।
੨੦ਵੀਂ ਸਦੀ ਵਿਚ ਇਸ ਬੁਰਜ ਦੇ ਕੰਧਾਂ ਦੀਆਂ ਕੁਝ ਕ ਨਿਸ਼ਾਨੀਆਂ ਹੀ ਬਚੀਆਂ ਸਨ ਜਿਥੇ ਅਜੋਕਾ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ।

੨੦੦੫ ਦਾ ਚਿਤਰ

ਗੁਰਦੁਆਰਾ ਸ੍ਰੀ ਠੰਡਾ ਬੁਰਜ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਲਈ ਨੀਂਹ ਪੱਥਰ ੧੩ਫਰਵਰੀ ੨੦੧੪ ਈ ਨੂੰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਖਿਆ ਸੀ। ਜਿਸਦੀ ਸੇਵਾ ਬਾਬਾ ਬਚਨ ਸਿੰਘ ਨੂੰ ਸੌਂਪੀ ਗਈ ਸੀ ਅਤੇ ਜਿਸ ਨੂੰ ਫ਼ਤਹਿਗੜ੍ਹ ਸਾਹਿਬ ਡੇਰੇ ਦੇ ਇੰਚਾਰਜ ਬਾਬਾ ਗੁਲਜ਼ਾਰ ਸਿੰਘ ਅਤੇ ਬਾਬਾ ਪਾਲੀ ਨੇ ਕਰਵਾਇਆ। ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ, ਦੀ ਲਾਸਾਨੀ ਸ਼ਹਾਦਤ ਦੀ ਗਵਾਹੀ ਭਰਦੇ ਠੰਢੇ ਬੁਰਜ ਦੀ ਪੁਰਾਤਨ ਦਿੱਖ ਕਾਰ ਸੇਵਾ ਤਕਰੀਬਨ ੮ ਮਹੀਨੇ ਪਹਿਲਾਂ ਬੰਦ ਹੀ ਪਈ ਰਹੀ ਫਿਰ ਅਕਤੂਬਰ ੨੦੧੪ ਵਿੱਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਇਸ ਕਾਰਸੇਵਾ ਵਿਚ ਇਮਾਰਤ ਗੁਰਦੁਆਰਾ ਠੰਡਾ ਬੁਰਜ ਦੇ ਚਾਰੇ ਪਾਸੇ ਛੋਟੀ ਇੱਟ ਦੀ ਚਿਣਾਈ ਕਰਾ ਕੇ ਪੁਰਾਤਨ ਦਿੱਖ ਬਹਾਲ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਕਾਰਨ ਇਮਾਰਤ ਦਾ ਰੰੰਗ ਲਾਲ ਹੈ। ਗੁੁੁੁੰਬਦ ਸੁਨਹਿਰੀ ਹੈ।

ਗੁਰਦੁਆਰਾ ਸਾਹਿਬ ਦੀ ਮੌਜੂਦਾ ਦਿਖ

ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਦੀਆਂ ੨ ਬੁਰਜੀਆਂ ਨੂੰ ਅੰਦਰੋਂ ਬਾਹਰੋਂ ਪੁਰਾਤਨ ਦਿੱਖ ਦਿੱਤੀ ਗਈ। ਇੱਕ ਨਵੀਂ ਪੌੜੀ ਜੋ ਮਾਤਾ ਗੁਜਰੀ ਲੰਗਰ ਦੇ ਵਿਹੜੇ ਵਿੱਚ ਉੱਤਰਦੀ ਬਣਾਈ ਗਈ ਹੈ।
ਤਕਰੀਬਨ ੧੦ ਮਿਸਤਰੀ ਇਸ ਪੁਰਾਤਨ ਦਿੱਖ ਨੂੰ ਬਹਾਲ ਕਰਨ ਵਿੱਚ ਰੋਜ਼ਾਨਾ ਆਪਣਾ ਯੋਗਦਾਨ ਪਾਇਆ। ਰੋਜ਼ਾਨਾ ਚੱਲਦੀ ਇਸ ਕਾਰ ਸੇਵਾ ਨੂੰ ਸ਼ਹੀਦੀ ਜੋੜ ਮੇਲ ਦਸੰਬਰ ੨੦੧੫ ਤੱਕ ਪੂਰਾ ਕੀਤਾ ਗਿਆ। ਇਸ ਕਾਰ ਸੇਵਾ ਵਿੱਚ ਸੰਗਤਾਂ ਆਪਣਾ ਤਨੋ ਮਨੋ ਧਨੋ ਯੋਗਦਾਨ ਪਾਇਆ।

ਗੁਰਦੁਆਰਾ ਠੰਡਾ ਬੁਰਜ ਦਾ੧੯੯੦ ਈ. ਦੇ ਨਜਦੀਕ ਲਿਆ ਇਕ ਚਿਤਰ

Photos