ਇਹ ਅਸਥਾਨ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਅੰਦਰ ਪ੍ਰਕਰਮਾ ਵਿਚ ਹੀ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਠੰਡੇ ਬੁਰਜ ਨੂੰ ਜਾਂਦਿਆਂ ਨਾਲ ਹੀ ਸੱਜੇ ਹੱਥ ਇਹ ਛੋਟਾ ਜਿਹਾ ਅਸਥਾਨ ਬਣਿਆ ਹੋਇਆ ਹੈ। ਲਗਭਗ ੧੦×੧੦ ਦਾ ਇਕ ਛੋਟਾ ਜਿਹਾ ਦਰਬਾਰ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਉਪਰ ਗੁੰਬਦ ਬਣਿਆ ਹੋਇਆ ਹੈ। ਉਪਰ ਨਾਲ ਹੀ ਹੀ ਛੋਟਾ ਜਿਹਾ ਨਿਸ਼ਾਨ ਸਾਹਿਬ ਸਸ਼ੋਭਿਤ ਹੈ।ਇਤਿਹਾਸ ਸੰਨ ੧੭੧੦ ਈਸਵੀ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਦ ਸਰਹਿੰਦ ਦੀ ਇਟ ਇਟ ਨਾਲ ਇਟ ਖੜਕਾਈ ਸੀ ਤਾਂ ਮੁਗਲ ਹਕੂਮਤ ਨਾਲ ਟਾਕਰਾ ਕਰਦੇ ਸਮੇਂ ਲਗਭਗ ੬੦੦੦ ਸਿੰਘ ਸ਼ਹੀਦ ਹੋਏ ਸਨ। ਜਿਨ੍ਹਾਂ ਦਾ ਸਸਕਾਰ ਇਸ ਥਾਂ ‘ਤੇ ਕੀਤਾ ਗਿਆ ਸੀ। ਇਸ ਲਈ ਇਹ ਅਸਥਾਨ ‘ਸ਼ਹੀਦ ਗੰਜ’ ਦੇ ਨਾਮ ਨਾਲ ਮਸ਼ਹੂਰ ਹੈ।
Near Me