ਕਸੂਰ ਦੇ ਸੰਤੋਖਸਰ ਮਹੱਲੇ ਵਿਚਲੀ ਅਣਗੌਲੀ ਸਿਖ ਵਿਰਾਸਤ ਦੇ ਬਚੇ ਨਿਸ਼ਾਨ
ਲਹਿੰਦੇ ਪੰਜਾਬ ਦੇ ਸ਼ਹਿਰ ਕਸੂਰ ਵਾਸੀ ਸਮੀਉਲਹਾ ਜੂਸਫ ਨੇ ਆਪਣੀ ਫੇਸਬੁੱਕ 'ਤੇ ਤਿੰਨ ਤਸਵੀਰਾਂ ਨਸ਼ਰ ਕੀਤੀਆਂ ਹਨ। ਜੋ ਸ਼ਹਿਰ ਵਿਚਲੇ ਮਹੱਲਾ ਸੰਤੋਖਸਰ ਦੇ ਗੁਰਦੁਆਰਾ ਸੰਤੋਖਸਰ ਦੀਆਂ ਹਨ। ਨਾਨਕਸ਼ਾਹੀ ਇੱਟਾਂ ਦਾ ਚਿੱਟਾ ਗੁੰਬਦ ਬਣਿਆ ਹੈ। ਸਮੇਂ ਅਤੇ ਸਾਂਭ ਸੰਭਾਲ ਨਾ ਹੋਣ ਕਾਰਨ ਚੂਨਾ ਉਤਰ ਰਿਹਾ ਹੈ, ਰੰਗ ਕਾਲਾ ਪੈ ਗਿਆ ਹੈ। ਆਸਪਾਸ ਗੁਰਦਆਰਾ ਸਾਹਿਬ ਤੋਂ ਉਚੀ ਇਮਾਰਤ ਉਸਰ ਗਈਆਂ ਹਨ। ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਦਿਖ ਨੂੰ ਲੁਕੋ ਲਿਆ।