ਇਸ ਅਸਥਾਨ ਉੱਤੇ ਉਨਾਂ ੨੨ ਸ਼ਹੀਦਾ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀ ਜੋ ਜੈਤੋ ਦੇ ਪ੍ਰਸਿੱਧ ਅਕਾਲੀ ਮੋਰਚੇ ਵਿੱਚ ੨੧ ਫਰਵਰੀ ੧੯੨੪ ਨੂੰ ਸ਼ਹੀਦ ਹੋਏ ਸਨ। ਜੈਤੋ ਉਸ ਸਮੇ ਰਿਆਸਤ ਨਾਭਾ ਦਾ ਹਿਸਾ ਸੀ। ਜੈਤੋ ਦਾ ਇਹ ਮੋਰਚਾ ਸਤੰਬਰ ੧੯੨੩ ਨੂੰ ਨਾਭਾ ਦੇ ਮਹਾਰਾਜ ਰਿਪੁਦਮਨ ਸਿੰਘ ਦੀ ਅੰਗਰੇਜਾਂ ਵੱਲੋਂ ਗ੍ਰਿਫਤਾਰੀ ਕਾਰਨ ਆਰੰਭ ਹੋਇਆ ਸੀ। ਇਹ ਗੁਰਦੁਆਰਾ ਗੰਗਸਰ ਵਿਖੇ ਪੁਲਸ ਵੱਲੋਂ ੧੦੧ਅਖੰਡਪਾਠਾਂ ਦੀ ਚਲ ਰਹੀ ਲੜੀ ਦੇ ਅਖੰਡਤ ਕੀਤੇ ਜਾਣ ਕਾਰਨ ਸਾਲ ਤੱਕ ਜਾਰੀ ਰਿਹਾ। ਇਸ ਸਮੇਂ ਦੌਰਾਨ ਫਰਵਰੀ ੧੯੨੪ ਵਿੱਚ ੫੦੦ ਸਿੰਘਾਂ ਦੇ ਸ਼ਹੀਦੀ ਜਥੇ ਅਤੇ ਮੋਰਚੇ ਵਿੱਚ ਸ਼ਾਮਿਲ ਹਜ਼ਾਰਾਂ ਇਲਾਕਾ ਨਿਵਾਸੀਆਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੈਂਕੜੇ ਸਿੰਘ ਸ਼ਹੀਦ ਕੀਤੇ ਗਏ ਜਿਹਨਾਂ ਦੀਆਂ ਦੇਹਾਂ ਰਾਤੋ ਰਾਤ ਸਰਕਾਰ ਨੇ ਗੱਡੀਆਂ ਰਾਹੀ ਲੈ ਕੇ ਫਿਰੋਜ਼ਪੁਰ ਸਤਲੁਜ ਦਰਿਆ ਵਿੱਚ ਪ੍ਰਵਾਹਿਤ ਕਰ ਦਿੱਤੀਆਂ। ਇਨ੍ਹਾਂ ਵਿੱਚੋਂ ੨੨ ਸ਼ਹੀਦਾਂ ਦੀਆਂ ਦੇਹਾਂ ਜੋ ਖੇਤਾਂ ਵਿੱਚ ਕਣਕਾਂ ਆਦਿ ਦੇ ਆਸੇ ਪਾਸੇ ਪਈਆਂ ਰਹਿ ਗਈਆਂ ਸਨ, ਉਨ੍ਹਾਂ ਦਾ ਗੁਰਦੁਆਰਾ ਅੰਗੀਠਾ ਸਾਹਿਬ ਵਾਲੇ ਅਸਥਾਨ ‘ਤੇ ਸੰਸਕਾਰ ਕੀਤਾ ਗਿਆ। ਜੈਤੋ ਦਾ ਇਹ ਮੋਰਚਾ ਲਗਭਗ ੨ ਸਾਲ ਤੱਕ ਜਾਰੀ ਰਿਹਾ। ਇਹ ਗੁਰਦੁਆਰਾ ਐਕਟ ਬਣਨ ‘ਤੇ ੧੦੧ ਅਖੰਡਪਾਠਾ ਸੰਪੂਰਨ ਹੋਣ ਨਾਲ ੧੯੨੫ ਵਿਚ ਸਮਾਪਤ ਹੋਇਆ। ਇਸ ਮੋਰਚੇ ਵਿੱਚ ਹਜਾਰਾਂ ਸਿੰਘਾਂ ਅਤੇ ਸਿੰਘਣੀਆਂ ਨੇ ਅਕਹਿ ਅਸਹਿ ਤਸੀਹੇ ਝਲੇ ਪਰ ਆਪਣੇ ਦ੍ਰਿੜ ਇਰਾਦੇ ਤੇ ਕਾਇਮ ਰਹੇ। ਅੰਤ ਵਿੱਚ ਸਿੰਘਾਂ ਨੇ ਜਿੱਤ ਪ੍ਰਾਪਤ ਕੀਤੀ।
ਸ਼ਹੀਦ ਹੋਣ ਵਾਲਿਆਂ ਵਿਚੋਂ ਬਹੁਤਿਆਂ ਦੀਆਂ ਦੇਹਾਂ ਰਾਤੋ ਰਾਤ ਸਰਕਾਰ ਨੇ ਗੱਡੀਆਂ ਰਾਹੀ ਲੈ ਕੇ ਫਿਰੋਜ਼ਪੁਰ ਸਤਲੁਜ ਦਰਿਆ ਵਿੱਚ ਪ੍ਰਵਾਹਿਤ ਕਰ ਦਿੱਤੀਆਂ। ਪ੍ਰਤੂ ਜਿਨ੍ਹਾਂ ੨੨ ਸ਼ਹੀਦਾਂ ਦੀਆਂ ਦੇਹਾਂ ਜੋ ਖੇਤਾਂ ਵਿੱਚ ਕਣਕਾਂ ਆਦਿ ਦੇ ਆਸੇ ਪਾਸੇ ਪਈਆਂ ਰਹਿ ਗਈਆਂ ਸਨ, ਉਹਨਾਂ ਦੇ ਨਾਂ ਹੇਠ ਲਿਖੇ ਹਨ੧. ਸ਼ਹੀਦ ਭਾਈ ਜਸਾ ਸਿੰਘ, ਪਿੰਡ ਚੀਚਾ ਭਕਨਾ, ਜ਼ਿਲਾ ਅੰਮ੍ਰਿਤਸਰ੨. ਸ਼ਹੀਦ ਦੀਵਾਨ ਸਿੰਘ, ਪਿੰਡ ਸੰਗਰਵਾਲ, ਜਿਲਾ ਹੁਸ਼ਿਆਰਪੁਰ੩. ਸ਼ਹੀਦ ਹਰੀ ਸਿੰਘ, ਪਿੰਡ ਨਮੋਲੀ, ਜਿਲਾ ਹੁਸ਼ਿਆਰਪੁਰ੪.ਅਛਰ ਸਿੰਘ, ਪਿੰਡ ਮਦਕੜ ਕਲਾਂ ਜਿਲਾ ਜਲੰਧਰ੫. ਸ਼ਹੀਦ ਬਿਸ਼ਨ ਸਿੰਘ, ਪਿੰਡ ਮਾਂਗਟ, ਜਿਲਾ ਜਲੰਧਰ੬. ਸ਼ਹੀਦ ਭਾਈ ਸੁੰਦਰ ਸਿੰਘ ਪਿਤਾ ਭਾਈ ਮਨਸ਼ਾ ਸਿੰਘ, ਮਾਤਾ ਰਾਜ ਕੌਰ, ਪਿੰਡ ਕਰਮਗੜ੍ਹ, ਡਾਕਖਾਨਾ ਬਲੂਆਣਾ, ਤਹਿਸੀਲ ਬਠਿੰਡਾ, ਰਿਆਸਤ ਪਟਿਆਲਾ, ਭਗਤੂ ਜੀ ਦੀ ਸੰਤਾਨ ਵਿਚੋਂ ੨੧ ਫਰਵਰੀ ੧੯੨੪ ਨੂੰ ਗੋਲੀ ਨਾਲ ਸ਼ਹੀਦ ਹੋਏ। ਇਕ ਗੋਲੀ ਸਜੇ ਗੋਡੇ ਵਿਚ ਤੇ ਦੂਜੀ ਗਲ ਵਿਚ ਲਗ ਕੇ ਪਾਰ ਹੋ ਗਈ ਸੀ।੭. ਸ਼ਹੀਦ ਭਾਈ ਸੁੰਦਰ ਸਿੰਘ ਪਿਤਾ ਭਾਈ ਨਬਲ ਸਿੰਘ ਮਾਤਾ ਸਦਾ ਕੌਰ, ਪਿੰਡ ਚੰਦਾ, ਡਾਕਖਾਨਾ ਬਾਘਾ ਪੁਰਾਣਾ, ਤਹਿਸੀਲ ਮੋਗਾ ਜ਼ਿਲਾ ਫਿਰੋਜ਼ਪੁਰ , ੨੧-੨-੨੪ ਨੂੰ ਜੈਤੋ ਵਿਖੇ ਪੇਟ ਦੇ ਹੇਠਲੇ ਹਿੱਸੇ ਵਿਚ ਗੋਲੀ ਲੱਗਣ ਨਾਲ ਸ਼ਹੀਦ ਹੋਏ।੮. ਸ਼ਹੀਦ ਭਾਈ ਫੁੰਮਣ ਸਿੰਘ ਪਿਤਾ ਭਾਈ ਹਮੀਰ ਸਿੰਘ ਮਾਤਾ ਤਾਬੀ, ਪਿੰਡ ਵਾਂਦਰ, ਡਾਕਖਾਨਾ ਬਾਘਾ ਪੁਰਾਣਾ, ਤਹਿਸੀਲ ਮੋਗਾ, ਜ਼ਿਲਾ ਫੀਰੋਜ਼ਪੁਰ। ਬਹੁਤ ਸੁੰਦਰ ਤੇ ਦਰਸ਼ਨੀ ਜੁਆਨ ਸੀ, ਦਾੜੀ ਅਜੇ ਨਹੀਂ ਸੀ ਆਈ , ਮੁਛਾਂ ਫੁਟਦੀਆਂ ਸਨ। ਬਲੀ ਸਰੀਰ ਹੋਣ ਕਰਕੇ ਲੋਕ ਮਲ ਨਾਮ ਨਾਲ ਸਦਦੇ ਸਨ। ੧੮ ਸਾਲ ਦੀ ਉਮਰ ਵਿਚ ਜੈਤੋ ਵਿਖੇ ਵਖੀ ਵਿਚ ਗੋਲੀ ਲੱਗਣ ਨਾਲ ੨੧ ਫਰਵਰੀ ੧੯੨੪ ਨੂੰ ਸ਼ਹੀਦ ਹੋਏ।੯. ਸ਼ਹੀਦ ਭਾਈ ਸੁਰੈਣ ਸਿੰਘ ਜੀ ਸਪੁਤਰ ਭਾਈ ਜੀਉਣ ਸਿੰਘ ਜੀ ਮਾਤਾ ਭੋਲੀ ਉਮਰ ੨੮ ਸਾਲ, ਪਿੰਡ ਲੰਭਵਾਲੀ, ਡਾਕਖਾਨਾ ਗੋਨੇਆਣਾ, ਰਿਆਸਤ ਫਰੀਦਕੋਟ ੨੧-੨-੧੯੨੪ ਨੂੰ ਜੈਤੋ ਵਿਖੇ ਸ਼ਹੀਦ ਹੋਏ ।੧੦. ਸ਼ਹੀਦ ਭਾਈ ਵਧਾਵਾ ਸਿੰਘ ਜੀ ਸਪੁਤਰ ਭਾਈ ਝੰਡਾ ਸਿੰਘ ਜੀ ਮਾਤਾ ਕਰਮ ਕੌਰ,ਉਮਰ ੫੦ ਸਾਲ, ਪਿੰਡ ਚੜਿਕ ਡਾਕਖਾਨਾ ਖਾਸ ਰਿਆਸਤ ਕਲਸੀਆਂ, ਛਾਤੀ ਵਿਚ ਗੋਲੀ ਲਗਣ ਨਾਲ ਜੈਤੋ ਵਿਖੇ ੨੧-੨-੨੪ ਨੂੰ ਸ਼ਹੀਦ ਹੋਏ।੧੧. ਸ਼ਹੀਦ ਭਾਈ ਹਰਦਿਤ ਸਿੰਘ ਜੀ ਸਪੁਤਰ ਭਾਈ ਨਰੈਣ ਸਿੰਘ ਜੀ ਮਾਤਾ ਚੰਦ ਕੌਰ ਉਮਰ ੩੨-੩੩ ਸਾਲ, ਪਿੰਡ ਕਾਲੇਕੇ ਡਾਕਖਾਨਾ ਖਾਸ ਤਹਿਸੀਲ ਮੋਗਾ ਜ਼ਿਲਾ ਫੀਰੋਜ਼ਪੁਰ, ਗਲ ਵਿਚ ਜਬਾੜੇ ਦੇ ਹੇਠ ਗੋਲੀ ਲੱਗਣ ਨਾਲ ੨੧-੨ ੨੪ ਨੂੰ ਜੈਤੋ ਵਿਖੇ ਸ਼ਹੀਦ ਹੋਏ।੧੨. ਸ਼ਹੀਦ ਭਾਈ ਵਰਿਆਮ ਸਿੰਘ ਜੀ ਸਪੁਤਰ ਭਾਈ ਝੰਡਾ ਸਿੰਘ ਜੀ ਮਾਤਾ ਨੰਦਾਂ ਉਮਰ ੬੦ ਸਾਲ ਦੇ ਲਗਭਗ ਪਿੰਡ ਬਾਘਾ ਪੁਰਾਣਾ ਡਾਕਖਾਨਾ ਖਾਸ ਤਹਿਸੀਲ ਮੋਗਾ ਜ਼ਿਲਾ ਫੀਰੋਜ਼ਪੁਰ, ਦਿਲ ਵਾਲੇ ਥਾਂ ਗੋਲੀ ਲੱਗਣ ਨਾਲ ੨੧-੨-੨੪ ਸ਼ਹੀਦ ਹੋਏ ।
੧੩. ਸ਼ਹੀਦ ਭਾਈ ਫੁੰਮਣ ਸਿੰਘ ਜੀ ਸਪੁਤਰ ਭਾਈ ਵੀਰ ਸਿੰਘ ਜੀ ਮਾਤਾ ਜਿਉਣੀ, ਪਿੰਡ ਸਮਾਲਸਰ, ਡਾਕਖਾਨਾ ਖਾਸ ਤਹਿਸੀਲ ਮੋਗਾ ਜ਼ਿਲਾ ਫੀਰੋਜ਼ਪੁਰ ਉਮਰ ੫੦ਸਾਲ ਦੇ ਲਗਭਗ,ਹਥ ਦੇ ਗੁਟ ਵਿਚ ਤੇ ਵਖੀ ਵਿਚ ਗੋਲੀਆਂ ਲੱਗੀਆਂ । ੨੧-੨‐੨੪ ਨੂੰ ਸ਼ਹੀਦ ਹੋਏ।੧੪. ਸ਼ਹੀਦ ਭਾਈ ਮਾਘ ਸਿੰਘ ਜੀ ਸਪੁਤ੍ਰ ਸ਼ਾਮ ਸਿੰਘ ਜੀ ਮਾਤਾ ਧਰਮੋ ਉਮਰ ੪੦ ਸਾਲ ਦੇ ਨੇੜੇ ਪਿੰਡ ਲੰਡੇ ਡਾਕਖਾਨਾ ਖਾਸ ਤਹਿਸੀਲ ਮੋਗਾ ਜ਼ਿਲਾ ਫੀਰੋਜ਼ਪੁਰ ੨੧ ਫਰਵਰੀ ੧੯੨੪ ਨੂੰ ਮਥੇ ਵਿਚ ਗੋਲੀ ਲਗਕੇ ਖੋਪੜੀ ਵਿਚੋਂ ਨਿਕਲ ਗਈ। ਗੁਰਦੁਆਰਾ ਟਿਬੀ ਸਾਹਿਬ ਦੀਆਂ ਪੌੜੀਆਂ ਚੜ੍ਹਦੇ ਜੈਤੋ ਸ਼ਹੀਦ ਹੋਏ।੧੫. ਸ਼ਹੀਦ ਭਾਈ ਕਪੂਰ ਸਿੰਘ ਸਪੁਤ੍ਰ ਭਾਈ ਵਰਿਆਮ ਸਿੰਘ ਜੀ ਮਾਤਾ ਨੰਦ ਕੌਰ, ਉਮਰ ੨੨-੨੩ ਸਾਲ ਪਿੰਡ ਲੰਡੇ ਡਾਕਖਾਨਾ ਖਾਸ ਤਹਿਸੀਲ ਮੋਗਾ ਜ਼ਿਲਾ ਫੀਰੋਜ਼ਪੁਰ ੨੧-੨-੨੪ ਨੂੰ ਕੁਲੇ ਵਿਚ ਗੋਲੀ ਲਗਣ ਨਾਲ ਜੈਤੋ ਵਿਚ ਸ਼ਹੀਦ ਹੋਏ।੧੬. ਸ਼ਹੀਦ ਭਾਈ ਘੁਲਾ ਸਿੰਘ ਜੀ ਸਪੁਤਰ ਭਾਈ ਨਰੈਣ ਸਿੰਘ ਜੀ ਮਾਤਾ ਕਿਸ਼ਨ ਕੌਰ ਉਮਰ ੨੫ ਪਿੰਡ ਭਲੂਰ ਡਾਕਖਾਨਾ ਲੰਙੇਆਣਾ ਤਹਿਸੀਲ ਮੋਗਾ ਜ਼ਿਲਾ ਫੀਰੋਜ਼ਪੁਰ ਕੰਨ ਦੇ ਕੋਲ ਗੋਲੀ ਲਗ ਕੇ ਪਾਰ ਹੋ ਗਈ ਤੇ ੨੧-੨-੨੪ ਨੂੰ ਜੈਤੋ ਵਿਖੇ ਸ਼ਹੀਦੀ ਪਾਈ।੧੭. ਨਥਾ ਸਿੰਘ ਮੋਗਾ ਜ਼ਿਲਾ ਫਿਰੋਜ਼ਪੁਰਸ਼ਹੀਦੀ ਅੰਗੀਠੇ ਦੀ ਸਿਲ ਤੋਂ ਇਲਾਵਾ ਗੋਲੀ ਨਾਲ ਹੋਰ ਸ਼ਹੀਦ ਹੇਠ ਦਰਜ ਹਨ੧੮. ਭਾਈ ਅਰਜਣ ਸਿੰਘ ਜੀ ਪਿਤਾ ਕਿਸ਼ਨ ਸਿੰਘ ਪਿੰਡ ਕਮਾਲੀਆਂ ਤਹਿਸੀਲ ਟੋਬਾ ਟੇਕ ਸਿੰਘ, ਜ਼ਿਲਾ ਲਾਇਲਪੁਰ ੧੯. ਭਾਈ ਸੁਚਾ ਸਿੰਘ ਜੀ ਚਕ ਨੰ : ੨੭੭, ਸੀਤਲ ਰਖ ਬਰਾਂਚ ਲਾਇਲਪੁਰ।੨੦. ਭਾਈ ਲਾਭ ਸਿੰਘ ਜੀ ਪਹਿਲੇ ਜੱਥੇ ਦੇ ਨਗਾਰਚੀ ਸਨ। ਹਿੰਦੂ ਘੁਸਿਆਰਾ ਸਿੰਘ ਸਜਿਆ। ਪਿੰਡ ਜੋਧ (ਲੁਧਿਆਣਾ)੨੧. ਭਾਈ ਨਿਕਾ ਸਿੰਘ ਜੀ ਪਿਤਾ ਜੈਮਲ ਸਿੰਘ ਪਿੰਡ ਜੋਧ (ਲੁਧਿਆਣਾ)੨੨-੨੩. ਦੋ ਮਜਬੀ ਸਿੰਘ ਪਿੰਡ ਕੁੰਡਲ ਜ਼ਿਲਾ ਫੀਰੋਜ਼ਪੁਰ ਵਿਖੇ ਆਇਆਂ ਨੂੰ ਕੁਝ ਚਿਰ ਹੋਇਆ ਸੀ ਜੋ ਸ੍ਰੋ : ਕਮੇਟੀ ਦਾ ਐਲਾਨ ਵੇਖ ਦੇ ਸਾਰ ਹੀ ਅੰਮ੍ਰਿਤਸਰ ਪੁੱਜੇ ਤੇ ਜੱਥੇ ਵਿਚ ਭਰਤੀ ਹੋਕੇ ਜੈਤੋ ਪੂਜਣ ਸਾਰ ਗੋਲੀਆਂ ਨਾਲ ਸ਼ਹੀਦ ਹੋ ਗਏ। ਜਿੰਨ੍ਹਾਂ ਦੀ ਸ਼ਹੀਦੀ ਸੁਣਕੇ ਕੁੰਡਲ ਤੋਂ ਪ੍ਰਵਾਰ ਕਿਸੇ ਲਾਪਤੇ ਚਲਿਆ ਗਿਆ ਜਿਸ ਕਰਕੇ ਉਨ੍ਹਾਂ ਗੁਰੂ ਪਿਆਰਿਆਂ ਦੇ ਨਾਵਾਂ ਦਾ ਪਤਾ ਨਹੀਂ ਲਗਾ, ਅਫਸੋਸ !ਉਪਰੋਕਤ ਸ਼ਹੀਦਾਂ ਦੀ ਜਾਣਕਾਰੀ ਭਾਈ ਵਿਸਾਖਾ ਸਿੰਘ(ਮਾਲਵਾ ਇਤਿਹਾਸ) ਅਨੁਸਾਰ ਹੂਬਹੂ ਹੈ।
ਜੈਤੋ ਦਾ ਮੋਰਚਾ ਅਕਾਲੀ ਲਹਿਰ ਦਾ ਸਭ ਤੋਂ ਵਡਾ ਮੋਰਚਾ ਸੀ। ਅੰਗਰੇਜ਼ੀ ਸਰਕਾਰ ਨੇ ਇਸ ਮੋਰਚੇ ਨੂੰ ਦਬਾਉਣ ਲਈ ਸਾਰੀ ਤਾਕਤ ਲਾ ਦਿਤੀ ਸੀ, ਸਿੰਘਾਂ ਪਰ ਬਹੁਤ ਜ਼ਿਆਦਾ ਸਖਤੀਆਂ ਕੀਤੀਆਂ। ਸ਼ਹੀਦੀ ਜਥੇ ਕਾਲੀਆਂ ਘਟਾ ਵਾਂਗ ਜੈਤੋ ਵੱਲ ਉਮਡੇ ਆ ਰਹੇ ਸਨ। ਇਸ ਹੜ੍ਹ ਨੂੰ ਰੋਕਣ ਲਈ ਨਾਭੇ ਦੇ ਜ਼ਾਲਮ ਹਾਕਮਾਂ ਨੇ ਸਿੰਘਾਂ ਪਰ ਜੋ ਜੋ ਅਤਿਆਚਾਰ ਕੀਤੇ ਅਤੇ ਕਾਰਖਾਸ ਬਣਾ ਕੇ ਸਿੰਘਾਂ ਪਾਸੋਂ ਮਾਫੀਆਂ ਮੰਗਾਉਣ ਲਈ ਕਿਤਨੇ ਅਤਿਆਚਾਰ ਕੀਤੇ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਉਹਨਾਂ ‘ਤੇ ਜੇਲ ਵਿਚ ਜਿਸ ਤਰ੍ਹਾਂ ਅਤਿਆਚਾਰ ਕੀਤੇ ਜਾਂਦੇ ਉਸਦੀ ਝਲਕ ਹੇਠਲੀ ਤਸਵੀਰ ਵਿਚ ਦੇਖ ਸਕਦੇ ਹੋ।
ਨਾਭਾ ਕਾਰਖਾਸ ਜਿੱਥੇ ਸਿਰਫ ਇਕੋ ਅਕਹਿ ਤੇ ਅਸਹਿ ਕਸਾਈ ਪੁਣਾ ਕੀਤਾ ਜਾਂਦਾ ਸੀ । ਧਰਮ ਤੋਂ ਮਰ ਮਿਟਣ ਵਾਲਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹਾਂ ਨਾਲ ਕੋਹਣ ਵਾਲੇ ਕਰਮ ਚਾਰੀ ( ਪੰਜਾਬੀ ਜਮਦੂਤ ) ਇਹ ਸਨ ।੧. ਹਰੀ ਚੰਦ ਕੜਵਾਲ ਨਾਭਾ੨. ਭਗਵਾਨ ਸਿੰਘ ਖੇੜ ਸਾਰਜੈਂਟ੩. ਰਾਮ ਕਿਸ਼ਨ ਸਿਪਾਹੀ੪. ਮੰਗਲ ਸਿੰਘ ਸਿਪਾਹੀ੫. ਮਹਿੰਦਰ ਸਿੰਘ ਹਵਾਲਦਾਰ ਪੁਜਾਰੀ ਮੁਕਤਸਰ੬. ਛਜੂ ਸਿੰਘ ਨਾਜ਼ਮ ਨਾਭਾ੭. ਭਰਪੂਰ ਸਿੰਘ ਸੁਪ੍ਰਿਨਟਾਂਡੈਂਟ ਪੁਲੀਸ੮. ਬਾਵਾ ਹਰਕਿਸ਼ਨ ਸਿੰਘ ਜਗਰਾਉਂ ਹੈਡਮਾਸਟਰ੯. ਫੌਜਾ ਸਿੰਘ ਹਵਾਲਦਾਰ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ੧੦. ਭਗਵਾਨ ਸਿੰਘ ਹਵਾਲਦਾਰ ਨਾਭਾ੧੧. ਵਲਾਇਤ ਖਾਂ ਹਵਾਲਦਾਰ ਜ਼ਿਲਾ ਲਾਹੌਰ੧੨. ਮਾਣਕ ਚੰਦ ਸੁਪਨਟੈਂਡੈਂਟ ਪੁਲੀਸ੧੩. ਰਾਇ ਸਾਹਿਬ ਨਥੂ ਰਾਮ ਚੀਫ ਅਫਸਰ ਪੁਲੀਸ੧੪. ਸੋਭਾ ਸਿੰਘ ਲੈਸ੧੫. ਖ਼ੈਰ ਦੀਨ
ਮੌਜੂਦਾ ਸਥਿਤੀ, ਪ੍ਰਬੰਧ ਅਤੇ ਹਾਲਾਤਗੁਰਦੁਆਰਾ ਅੰਗੀਠਾ ਸਾਹਿਬ ਗੰਗਸਰ ਸਾਹਿਬ ਤੋਂ ਲਗਭਗ 1 ਕਿਲੋਮੀਟਰ ਦੂਰ ਦਖਣ ਦਿਸ਼ਾ ਵਾਲੇ ਪਾਸੇ ਜੈਤੋ-ਬਠਿੰਡਾ ਸੜਕ ਦੇ ਬਿਲਕੁਲ ਉਪਰ ਹੈ। ਸੜਕ ਦੇ ਦੂਜੇ ਪਾਸੇ ਸਾਹਮਣੇ ਸਰਸਵਤੀ ਕੰਨਿਆ ਕਾਲਜ ਹੈ। ਗੁਰੂ ਸਾਹਿਬ ਦੀ ਜਗ੍ਹਾ ਬਹੁਤ ਥੋੜੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੌੜੀਆਂ ਚੜ੍ਹਕੇ ਪਹਿਲੀ ਮੰਜਿਲ ‘ਤੇ ਹੈ। ਹੇਠਾਂ ਲੰਗਰ ਹਾਲ ਬਣਿਆ ਹੋਇਆ ਹੈ। ਉੱਚਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਸੜਕ ਦੇ ਉਪਰ ਹੀ ਮੁਖ ਦਰਵਾਜਾ ਹੈ ਜਿਸਦੇ ਆਸਪਾਸ ਦੁਕਾਨਾਂ ਬਣੀਆਂ ਹੋਈਆਂ ਹਨ।ਸਥਾਨਿਕ ਬਜੁਰਗ ਨਾਲ ਗਲ ਕਰਨ ‘ਤੇ ਉਹਨਾਂ ਦਸਿਆ ਕਿ 1970-80 ਦੇ ਦਹਾਕਿਆਂ ਵਿਚ ਇਹ ਗੁਰਦੁਆਰਾ ਸਾਹਿਬ ਤਾਮੀਰ ਕੀਤਾ ਗਿਆ ਹੈ। ਪਹਿਲਾਂ ਸ਼ਹੀਦ ਸਿੰਘਾਂ ਦੇ ਸਸਕਾਰ ਕਰਨ ਇਸ ਅੰਗੀਠੇ ਸਾਹਿਬ ਦੇ ਅਸਥਾਨ ‘ਤੇ ਸਿਰਫ ਨਿਸ਼ਾਨ ਸਾਹਿਬ ਝੂਲਦਾ ਹੁੰਦਾ ਸੀ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ।ਰਿਵਾਇਤ ਹਰ ਵਰ੍ਹੇ 21 ਫਰਵਰੀ ਨੂੰ ਸ਼ਹੀਦੀ ਜੋੜ ਮੇਲੇ ‘ਤੇ ਗੁੁੁੁੁੁਰਦੁਆਰਾ ਟਿਬੀ ਸਾਹਿਬ ਤੋਂ ਗੁਰਦੁਆਰਾ ਅੰਗੀਠਾ ਸਾਹਿਬ ਤਕ ਨਗਰ ਕੀਰਤਨ ਸਜਾਇਆ ਜਾਂਆ ਹੈ।
Near Me