ਗੁਰਦੁਆਰਾ ਦੁਖ ਨਿਰਾਵਣ ਸਾਹਿਬ ਪਟਿਆਲਾ Gurudwara Dukh Niwaran Sahib, Patiala

ਗੁਰਦੁਆਰਾ ਦੁਖ ਨਿਰਾਵਣ ਸਾਹਿਬ ਪਟਿਆਲਾ Gurudwara Dukh Niwaran Sahib, Patiala

Average Reviews

Description

ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ, ਆਧੁਨਿਕ ਪਟਿਆਲੇ ਸ਼ਹਿਰ ਦਾ ਪ੍ਰਮੁੱਖ ਧਾਰਮਿਕ ਇਤਿਹਾਸਕ ਸਥਾਨ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਹ ਅਸਥਾਨ ਸਰਹਿੰਦ-ਪਟਿਆਲਾ ਸੜਕ ‘ਤੇ ਪਟਿਆਲਾ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਤੀਹ ਮੀਟਰ ਦੀ ਦੂਰੀ ‘ਤੇ ਹੈ ਅਤੇ ਸੜਕੀ ਮਾਰਗ ਰਾਹੀਂ ਸੰਗਰੂਰ ਨਾਭਾ ਰਾਜਪੁਰਾ ਆਦਿ ਸੜਕਾਂ ਨਾਲ ਜੁੜਿਆ ਹੋਇਆ ਹੈ।

ਗੁਰਦੁਆਰਾ ਦੂਖ ਨਿਵਾਰਣ ਸਾਹਿਬ, ਪਟਿਆਲਾ

ਇਤਿਹਾਸ

ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ੧੬੬੧-੬੨ ਈ: ਵਿੱਚ ਪ੍ਰਚਾਰ ਦੌਰਾਨ ਸਮੇਂ ਸੈਫਾਬਾਦ (ਹੁਣ ਬਹਾਦਰਗੜ੍ਹ) ਦੇ ਕਿਲ੍ਹੇ ਤੋਂ ਹੁੰਦੇ ਹੋਏ ਇੱਥੇ ਬਿਰਾਜੇ ਸਨ। ਲਹਿਲ ਪਿੰਡ ਦਾ ਇੱਕ ਵਿਅਕਤੀ ਉਨ੍ਹਾਂ ਕੋਲ ਗਿਆ ਅਤੇ ਉਸਨੇ ਗੁਰੂ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਸਦੇ ਪਿੰਡ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਤਾਂ ਜੋ ਉਥੋਂ ਦੇ ਲੋਕਾਂ ਦੀ ਬਿਮਾਰੀਆਂ ਠੀਕ ਹੋ ਜਾਣ।  ਉੱਥੋਂ ਦੇ ਲੋਕ ਇਕ ਲੰਮੇ ਅਰਸੇ ਤੋਂ ਕਈ ਬੀਮਾਰੀਆਂ ਤੋਂ ਪੀਡ਼ਤ ਸਨ। ਗੁਰੂ ਸਾਹਿਬ ਇੱਥੇ ਇੱਕ ਬੋਹੜ ਦੇ ਰੁੱਖ ਥੱਲੇ ਆਸਣ ਲਾਇਆ ਸੀ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਉਸੇ ਲਹਿਲ ਪਿੰਡ ਦੀ ਜੂਹ ਵਿੱਚ ਬਣਿਆ ਹੋਇਆ ਹੈ। ਜੋ ਹੁਣ ਪਟਿਆਲੇ ਸ਼ਹਿਰ ਵਿੱਚ ਸ਼ਾਮਿਲ ਹੈ। ਸਥਾਨਕ ਰਵਾਇਤ ਅਨੁਸਾਰ ਦੂਜੀ ਵਾਰ ਗੁਰੂ ਜੀ ੧੬੭੫ ਵਿੱਚ ਦਿੱਲੀ ਨੂੰ ਜਾਣ ਸਮੇਂ ਕੁਝ ਚਿਰ ਲਈ ਇੱਥੇ ਰੁਕੇ ਸਨ।

ਰੁੱਖ

ਗੁਰਦੁਆਰਾ ਸਾਹਿਬ ਵਿੱਚ ਇੱਕ ਪਿੱਪਲ ਦਾ ਰੁੱਖ ਸੀ ਜਿਸ ਦੇ ਹੇਠ ਗੁਰੂ ਪਾਤਸ਼ਾਹ ਨੇ ਆਸਣ ਲਾਇਆ ਸੀ, ਹੁਣ ਇਸ ਦੀ ਹੋਂਦ ਖ਼ਤਮ ਹੋ ਗਈ ਹੈ।

ਪੁਰਾਤਨ ਚਿਤਰ ਵਿਚ ਦਿਸ ਰਿਹਾ ਬੋਹੜ ਦਾ ਰੁਖ

ਇਤਿਹਾਸਕ ਪਿੱਪਲ ਦਾ ਰੁੱਖ 

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦਾ ਵਰਤਮਾਨ ਸਰੂਪ ੧੯੩੦ ਵਿਚ ਹੋਂਦ ‘ਚ ਆਇਆ, ਭਾਵੇਂ ਕਿ ਸੰਗਤਾਂ ਬਹੁਤ ਚਿਰ ਪਹਿਲਾਂ ਤੋਂ ਹੀ ਇਸ ਅਸਥਾਨ ਦੀ ਚਰਨ ਧੂੜ ਪਰਸ ਰਹੀਆਂ ਸਨ। ੧੯੩੦-੩੩ ਦਰਮਿਆਨ ਮੌਜੂਦਾ ਗੁਰਦੁਆਰਾ ਸਾਹਿਬ ਦੀ ਦੋ ਮੰਜ਼ਲੀ ਇਮਾਰਤ ਦੀ ਬਣਾਈ ਗਈ।

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਨਾਲ ਸੁੰਦਰ ਸਰੋਵਰ ਵੀ ਬਣਿਆ ਹੋਇਆ ਹੈ। ਯਾਤਰੂਆਂ ਦੀ ਸਹੂਲਤ ਵਾਸਤੇ ਡਿਸਪੈਂਸਰੀ ਤੇ ਗੁਰਮਤਿ ਗਿਆਨ ਦੀ ਤ੍ਰਿਪਤੀ ਵਾਸਤੇ ਅਕਾਲੀ ਕੌਰ ਸਿੰਘ ਲਾਇਬਰੇਰੀ ਵੀ ਹੈ। ੧੯੫੬ ਵਿੱਚ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹੱਥ ਆਇਆ।

ਸਰੋਵਰ ਦੀ ਹੋ ਰਹੀ ਕਾਰਸੇਵਾ ਦਾ ਦ੍ਰਿਸ਼

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦਾ ਦ੍ਰਿਸ਼ 

ਲੰਗਰ

ਯਾਤਰੂਆਂ ਦੀ ਟਹਿਲ ਸੇਵਾ ਲਈ ਲੰਗਰ ਪ੍ਰਸ਼ਾਦੇ ਦਾ ਬਹੁਤ ਵਧੀਆ ਪ੍ਰਬੰਧ ਹੈ

ਰਿਹਾਇਸ਼

ਰਿਹਾਇਸ਼ ਦਾ ਪ੍ਰਬੰਧ ੨੪ ਘੰਟੇ ਹੈ। ੧੨ ਕਮਰੇ ਸਮੇਤ ਗੁਸਲਖਾਨੇ, ੫੫ ਕਮਰੇ ਸਾਂਝੇ ਗੁਸਲਖਾਨੇ, ਇਕ ਹਾਲ ਅਤੇ ਇੱਕ ਵਿਸ਼ੇਸ਼ ਅਰਾਮ ਘਰ ਹੈ।

ਮਨਾਏ ਜਾਂਦੇ ਦਿਹਾੜੇ

ਸਾਰੇ ਗੁਰਪੁਰਬ ਵਿਸਾਖੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੱਡੀ ਪੱਧਰ ਤੇ ਮਨਾਏ ਜਾਂਦੇ ਹਨ ਹਰ ਦੇਸੀ ਮਹੀਨੇ ਦੀ ਦਸਵੀਂ ਮਨਾਈ ਜਾਂਦੀ ਹੈ

1984 ਦਾ ਹਮਲਾ

ਗੁਰਦੁਆਰਾ ਦੂਖਨਿਵਾਰਨ ਸਾਹਿਬ ਉੱਤੇ ਫ਼ੌਜੀ ਹਮਲੇ ਦੌਰਾਨ ਵੀ ਬੇਗੁਨਾਹ ਸ਼ਰਧਾਲੂ ਸ਼ਹੀਦ ਹੋਏ ਸਨ। ਉੱਥੇ ਗੁਰਦੁਆਰਾ ਸਾਹਿਬ ਵਿੱਚੋਂ ਤੇਤੀ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਗੁਰਦੁਆਰਾ ਸਾਹਿਬ ਵਿਚ ਪਈ ਉੱਨੀ ਸੌ ਚੁਰਾਸੀ ਦੇ ਅਟੈਕ ਸਬੰਧੀ ਫਾਈਲ ਵਿੱਚੋਂ ਮਿਲਦੀ ਹੈ। ਸਿਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘ ਭਾਈ ਹਰਵਿੰਦਰ ਸਿੰਘ ਖਾਲਸਾ(ਬਠਿੰਡਾ) ਇਸਦੇ ਚਸ਼ਮਦੀਦ ਹਨ।
ਪ੍ਰੋ. ਮੇਹਰ ਸਿੰਘ ਗਿੱਲ ਵੀ ਦੱਸਦੇ ਹਨ ਕਿ ਉਸਨੂੰ ਫੌਜੀ ਕਾਰਵਾਈ ਤੋਂ ਦਸ ਦਿਨ ਬਾਅਦ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਜਾਣ ਦਾ ਮੌਕਾ ਮਿਲਿਆ ਸੀ। ਇਸ ਗੁਰਦੁਆਰੇ ਦੀ ਸਰਾਂ ਵਿੱਚ ਸ਼ਾਇਦ ਹੀ ਕੋਈ ਐਸਾ ਕਮਰਾ ਸੀ ਜਿਸ ਦੇ ਬਾਹਰ ਜਾਂ ਅੰਦਰ ਗੋਲੀਆਂ ਦੇ ਜਾਂ ਖੂਨ ਦੇ ਨਿਸ਼ਾਨ ਨਾ ਹੋਣ। ਸਪਸ਼ਟ ਹੈ ਕਿ ਉਸ ਤੋਂ ਪਹਿਲਾਂ ਸਾਰੇ ਕਮਰਿਆਂ ਦੀ ਧੁਆਈ ਵੀ ਕੀਤੀ ਗਈ ਹੋਵੇਗੀ। ਇਸ ਦਾ ਭਾਵ ਇਹ ਹੈ ਕਿ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿੱਚ ਕਾਫ਼ੀ ਜਾਨੀ  ਨੁਕਸਾਨ ਹੋਇਆ ਸੀ। ਆਲੇ ਦੁਆਲੇ ਰਹਿਣ ਵਾਲੇ ਲੋਕਾਂ ਅਨੁਸਾਰ ਇੱਥੇ ਫ਼ੌਜੀ ਕਾਰਵਾਈ ਸਮੇਂ ਲਗਪਗ ਪੈਂਤੀ ਚਾਲੀ ਮਿੰਟ ਗੋਲੀ ਚੱਲਣ ਦੀ ਆਵਾਜ਼ ਆਉਂਦੀ ਰਹੀ। ਸੁਭਾਵਕ ਹੈ ਕਿ ਇੰਨਾ ਸਮਾਂ ਇਹ ਹਵਾ ਵਿਚ ਤਾਂ ਨਹੀਂ ਚੱਲਦੀ ਰਹੀ ਹੋ ਹੋਵੇਗੀ।

ਟਿੱਪਣੀ ਕਰੋ

ਗੁਰਦੁਆਰਾ ਸਾਹਿਬ ਦੀ ਵਧੇਰੇ ਜਾਣਕਾਰੀ ਬਾਰੇ, ਮੌਜੂਦਾ ਹਾਲਾਤ ਬਾਰੇ ਜਾਂ ਉੱਪਰ ਦਿੱਤੀ ਜਾਣਕਾਰੀ ਚੋਂ ਕਿਸੇ ਤਰ੍ਹਾਂ ਦੀ ਕੁਤਾਹੀ ਹੈ ਤਾਂ ਉਸ ਬਾਰੇ ਟਿੱਪਣੀ ਕਰੋ ਜੀ

Photos