ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਚੂਨਾ ਮੰਡੀ, ਲਾਹੌਰ

ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਚੂਨਾ ਮੰਡੀ, ਲਾਹੌਰ

Average Reviews

Description

ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
੨੩ ਮਾਰਚ ੧੯੩੨ ਈ. ਨੂੰ ਸਾਈਕਲ ਯਾਤਰੀ ਭਾਈ ਧੰਨਾ ਸਿੰਘ ਚਹਿਲ ਨੇ ਇਸ ਅਸਥਾਨ ਦੀ ਯਾਤਰਾ ਕੀਤੀ ਸੀ। ਜੋ ਵਾਕਿਆ ਉਹਨਾਂ ਲਿਖਿਆ ਉਹ ਹੂਬਹੂ ਇਸ ਤਰ੍ਹਾਂ ਹੈ। 
”ਬਜ਼ਾਰ ਚੂਨੇ ਮੰਡੀ ਦੇ ਵਿੱਚ ਹੈ। ਇਸ ਗੁਰਦਵਾਰੇ ਵਿਖੇ ਗੁਰੂ ਜੀ ਦਾ ਜਨਮ ਕੱਤਕ ਵਦੀ ੨, ਸੰਮਤ ੧੫੯੧ ਬਿ. ਨੂੰ ਹੋਆ ਸੀ। ਗੁਰਦਵਾਰਾ ਬਹੁਤ ਹੀ ਅੱਛਾ ਹੈ। ਗੁਰੂ ਜੀ ਦੇ ਜਨਮ ਦਿਨ ਨੂੰ ਵੱਡਾ ਦੀਵਾਨ ਲਗਦਾ ਹੈ। ਲੰਗਰ ਤੇ ਰਹੈਸ਼ ਹੈ। ੫ ਦੁਕਾਨਾਂ ਹੈ ਜਿਨ੍ਹਾਂ ਦਾ ੨੦ ਰੁਪਏ ਦੇ ਕਰੀਬਨ ਮਹੀਨੇ ਦਾ ਕਿਰਾਇਆ ਆ ਜਾਂਦਾ ਹੈ। ਮਹੰਤ ਬਾਵਾ ਜਗਤ ਸਿੰਘ ਜੀ ਹੈ ਜੋ ਕਿ ਗਰਿਸਤੀ ਹੈ।”

ਇਤਿਹਾਸਕਾਰ ਇਕਬਾਲ ਕੈਸਰ ਨੇ ੧੯੯੮ ਵਿਚ ਜੋ ਜਾਣਕਾਰੀ ਦਿਤੀ ਹੈ ਉਹ ਇਸ ਤਰ੍ਹਾਂ ਹੈ- ਜਨਮ ਅਸਥਾਨ ਗੁਰੂ ਰਾਮਦਾਸ ਜੀ , ਚੂਨਾ ਮੰਡੀ , ਲਾਹੌਰ ਇਸ ਅਸਥਾਨ ਉੱਤੇ ੨੪ ਅੱਸੂ ਸੰਮਤ ੧੫੯੧ ( ੨੪ ਸਤੰਬਰ ੧੫੩੪ ) ਨੂੰ ਸਤਿਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ। ਸਤਿਗੁਰੂ ਜੀ ਨੇ ਉਮਰ ਦੇ ਪਹਿਲੇ ਸੱਤ ਸਾਲ ਇੱਥੇ ਹੀ ਗੁਜਾਰੇ। ਇਹ ਅਸਥਾਨ ਚੂਨਾ ਮੰਡੀ ਬਜ਼ਾਰ ਵਿੱਚ ਹੈ। ਗੁਰੂ ਸਾਹਿਬ ਦਾ ਜੱਦੀ ਮਕਾਨ ਬਹੁਤ ਹੀ ਛੋਟਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ “ਨਕੀਈਨ” ਨੇ ਆਪਣੇ ਸਪੁੱਤਰ ਖੜਕ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਇਸ ਯਾਦਗਾਰ ਅਸਥਾਨ ਤੇ ਨਵੀਂ ਇਮਾਰਤ ਬਣਵਾਈ। ਇਹ ੧੨੨/੬ X ੯੭ – ੬ ਫੁੱਟ ਦੀ ਵਿਸ਼ਾਲ ਇਮਾਰਤ ਹੈ। ਇਸ ਇਤਿਹਾਸਕ ਇਮਾਰਤ ਦਾ ਨਕਸ਼ਾ ਹਰਿਮੰਦਰ ਸਾਹਿਬ ਜੀ ਨਾਲ ਮਿਲਦਾ ਜੁਲਦਾ ਹੈ। ਪੱਛਮ ਵੱਲ ਖੁੱਲਾ ਵਿਹੜਾ ਹੈ। ਨਿਸ਼ਾਨ ਸਾਹਿਬ ਦੱਖਣ ਪੱਛਮ ਕੋਨੇ ਵਿੱਚ ਹੈ। ਸਿੰਘ ਸਭਾ ਲਹਿਰ ਦਾ ਅਰੰਭ ਇਸੇ ਸਥਾਨ ਤੋਂ ਹੀ ਹੋਇਆ ਸੀ। ੧੯੨੭ ਤੋਂ ੧੯੪੭ ਤੱਕ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਰਿਹਾ। ਹੁਣ ਮਹਿਕਮਾ ਔਕਾਫ ਕੋਲ ਹੈ। ਇਸ ਅਸਥਾਨ ਦੇ ਨਾਂ ਅੱਠ ਦੁਕਾਨਾਂ ਹਨ।

ਪਾਕਿਸਤਾਨ ਸਰਕਾਰ ਦੇ Archaeology ਮਹਿਕਮੇ ਵੱਲੋਂ 1962 ਵਿਚ ਛਾਪੀ ਕਿਤਾਬ ‘ਸਿਖ ਸ਼੍ਰਾਇਨ ਇਨ ਵੈਸਟ ਪਾਕਿਸਤਾਨ’ ਵਿਚ ਇਸ ਅਸਥਾਨ ਦੇ ਇਮਾਰਤਸਾਜ਼ੀ ਅਤੇ ਚੌਗਿਰਦੇ ਬਾਰੇ ਬਹੁਤ ਹੀ ਮਹਤਵਪੂਰਣ ਜਾਣਕਾਰੀ ਦਿਤੀ ਗਈ ਹੈ ਜੋ ਅੰਗਰੇਜੀ ਵਿਚ ਹੂਬਹੂ ਹੇਠ ਲਿਖੇ ਅਨੁਸਾਰ ਹੈ।
JANAM ASTHAN GURU RAM DAS, LAHORE ;  It is situated on the east of Dera Baba Khuda Singh in Chuna Mandi. A street separates the two buildings. The whole complex of the building covers an area of 122.6″x97.6″. On the west is a spacious courtyard paved with black and white tiles . A flag staff stands in the north western corner near the flight of steps . On the ground floor are shops which form part of the Chuna Mandi Bazar. It is a double storied building , square in plan , covering an area of 41.3″. The approach is through a small door on the west. It is a well balanced building ; its lower part contains sunken panels enfaced with marble upto a height of 12 feet. In the middle of the facade of upperstorey facing west, there is a slightly projecting balcony with three open ings, flanked by balconies similar in style on either side. The interior of the hall is paved with hexagonal marble tiles in black and white. In the centre stands a marble platform. On all sides of the hall there is a gallery at a height of 12 feet from the floor. The ceiling is of carved wood work embellished with mirrors . Along the sides and in the corners there are eight rooms, four of them on sides , each measuring 12’x10′ ; the other four approached by the corners, each measuring 7’x7 ‘. All these rooms are paved with white and black marble tiles.

ਮੌਜੂਦਾ ਹਾਲਾਤ
ਪੁਰਾਤਨ ਇਮਾਰਤ ‘ਤੇ ਪੀਲੇ ਰੰਗ ਦੀ ਕਲੀ ਕੀਤੀ ਹੋਈ ਸੀ। ਉਪਰ ਗੁੰਬਦ ਨਹੀਂ ਸੀ। ਵਿਹੜੇ ਵਿਚ ਡੱਬੀਦਾਰ ਫਰਸ਼ ਸੀ। ਇਕਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਦਿਲੀ ਸਿਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਉਦਮਾਂ ਨਾਲ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਨੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ। ਜਿਸ ਵਿਚ ਕੰਧਾਂ ਉਪਰ ਸੰਗਮਰਮਰ ਚੜ੍ਹਾਇਆ ਗਿਆ, ਉਪਰ ਬਹੁਤ ਖੂਬਸੂਰਤ ਗੁੰਬਦ ਬਣਾਏ ਗਏ। ਰਿਹਾਇਸ਼ੀ ਕਮਰਿਆਂ ਦੀ ਸੇਵਾ ਕਰਵਾਈ ਗਈ। ਪੁਰਾਤਨ ਇਮਾਰਤ ਦੇ ਢਾਂਚੇ ਨੂੰ ਜਿਓਂ ਦਾ ਤਿਓ ਰਖਿਆ ਗਿਆ। ਡੱਬੀਦਾਰ ਫਰਸ਼ ਵੀ ਪਹਿਲਾਂ ਵਾਂਗ ਹੀ ਹੈ। ਪੀਲੇ ਤੋਂ ਸਫੇਦ ਰੋਗਨ ਕੀਤਾ ਗਿਆ।
ਹਰ ਸਾਲ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਚਾਵਾਂ ਨਾਲ ਇਸ ਅਸਥਾਨ ‘ਤੇ ਮਨਾਇਆ ਜਾਂਦਾ ਹੈ। ਸਾਰੀ ਦਿਹਾੜੀ ਕੀਰਤਨ ਦਾ ਪ੍ਰਵਾਹ ਚਲਦਾ ਹੈ। ਗੁਰਦੁਆਰਾ ਸਾਹਿਬ ਵਿਚ ਫੁੱਲਾਂ ਦੀ ਸਜਾਵਟ ਕੀਤੀ ਜਾਂਦੀ ਹੈ। ਸ੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਜਥਾ ਭੇਜਿਆ ਜਾਂਦਾ ਹੈ, ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਰਹਿ ਦੇ ਸਿਖ ਵੀ ਵੱਡੀ ਗਿਣਤੀ ਵਿਚ ਪਹੁੰਚਦੇ ਹਨ। 

Photos