ਗੁਰਦੁਆਰਾ ਪਾਤਿਸ਼ਾਹੀ ੬ ਮੁਜੰਗ, ਲਾਹੌਰ  Gurudwara Patshahi chevi, Mozang, Lahore

ਗੁਰਦੁਆਰਾ ਪਾਤਿਸ਼ਾਹੀ ੬ ਮੁਜੰਗ, ਲਾਹੌਰ Gurudwara Patshahi chevi, Mozang, Lahore

Average Reviews

Description

ਮੁਜੰਗ ਗੋਤ ਦੇ ਪਠਾਣ ਅਜ਼ੀਜ਼ ਦੁਆਰਾ ਵਸਾਇਆ ਇਕ ਮੁਹੱਲਾ ਹੈ ਜੋ ਲਾਹੌਰ ਸ਼ਹਿਰ ਤੋਂ ਦੋ ਕਿਲੋਮੀਟਰ ਦੱਖਣ ਵੱਲ ਹੈ। ਗੁਰੂ ਹਰਿਗੋਬਿੰਦ ਸਾਹਿਬ ਕਈ ਮਹੀਨੇ ਇਥੇ ਠਹਿਰੇ ਸਨ। ਗੁਰੂ ਸਾਹਿਬ ੧੬੧੯ ਨੂੰ ਦੀਵਾਨ ਚੰਦੂ ਨੂੰ ਨਾਲ ਲੈ ਕੇ ਲਾਹੌਰ ਆਏ। ਏਹ ਗੁਰਦਵਾਰਾ ਮੁਜੀਮ ਨਗਰ ਦੇ ਬਾਹਰ ਟੈਂਪਲ ਰੋਡ ਉੱਤੇ ਹੈ।

ਇਥੇ ਹੀ ਕਾਜੀ ਅਮੀਰ ਅਲੀ ਸ਼ਾਹ ਸਈਅਦ ਦੀ ਲੜਕੀ ਕੌਲਾਂ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਗੁਰੂ ਘਰ ਪਰ ਸ਼ਰਧਾ ਲਿਆਈ ਸੀ। ਏਹ ਮੁਜੰਗ ਪਹਿਲੇ ਇੱਕ ਪਿੰਡ ਹੁੰਦਾ ਸੀ ਅਜ ਕਲ ਤਾਂ ਸ਼ੈਹਰ ਲਾਹੌਰ ਹੀ ਚੁਫੇਰੇ ਨਜ਼ਰ ਆ ਰਿਹਾ ਹੈ। ਇਸ ਜਗ੍ਹਾ ਇੱਕ ਸਿੱਖ ਰਹਿੰਦਾ ਹੁੰਦਾ ਸੀ। ਗੁਰੂ ਜੀ ਉਸ ਸਿੱਖ ਪਾਸ ਠਹਿਰੇ ਸਨ। ਸਿੱਖ ਨੇ ਅਰਜ਼ ਕਰੀ ਸੀ ਕਿ ਗੁਰੂ ਜੀ ਲੱਸੀ ਛਕਾਉਣ ਵਾਸਤੇ ਲੈ ਆਵਾਂ ਤਾਂ ਗੁਰੂ ਜੀ ਨੇ ਖੂਹ ਕੰਨੀ ਹੱਥ ਕਰਕੇ ਏਹ ਬਚਨ ਕੀਤੇ ਸਨ ਕਿ ਭਾਈ ਇਹ ਖੂਹ ਦਾ ਜਲ ਹੀ ਲੱਸੀ ਦਾ ਕੰਮ ਦਿਆ ਕਰੇਗਾ। ਸੋ ਉਹੀ ਖੂਹ ਗੁਰਦਵਾਰੇ ਦੇ ਅੱਜ ਵਿੱਚ ਹੈ ਤੇ ਜਲ ਬਹੁਤ ਹੀ ਸੁੰਦਰ ਤੇ ਮਿੱਠਾ ਹੈ। ਕਾਜੀ ਦਾ ਮਕਾਨ ਪੱਛਮ ਦੀ ਤਫ ਪਾਸ ਹੀ ਸੀ। ਇਸ ਜਗ੍ਹਾ ਤੋ ਅਜ ਕਲ ਵੀ ਉਸ ਜਗ੍ਹਾ ਮੁਸਲਮਾਨਾਂ ਦੇ ਹੀ ਘਰ ਹੈ ।
ਜਿਸ ਗੁਰਸਿਖ ਦੇ ਘਰ ਗੁਰੂ ਜੀ ਠਹਿਰੇ ਸਨ, ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਗੁਰਦੁਆਰਾ ਇਮਾਰਤ ਬਣਾਈ। ੧੯੨੬ ਵਿਚ ਸ. ਮੇਹਰ ਸਿੰਘ ਦੇ ਉੱਦਮ ਨਾਲ ਮੌਜੂਦਾ ਹਾਲ ਹੋਂਦ ਵਿਚ ਆਇਆ। ਸਵੇਰ-ਸ਼ਾਮ ਸ਼ਬਦ, ਕੀਰਤਨ ਦਾ ਪ੍ਰਵਾਹ ਚਲਦਾ ਸੀ। ੧੯੨੭ ਤੋਂ ੧੯੪੭ ਤੱਕ ਇਸ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਸੀ। ੧੯੨੭ ਤੋਂ ਪਹਿਲਾਂ ਪ੍ਰਬੰਧ ਲੋਕਲ ਕਮੇਟੀ ਕੋਲ ਸੀ। ਬਾਅਦ ਵਿਚ ਇਹ ਅਸਥਾਨ ਮਹਿਕਮਾ ਔਕਾਫ਼ ਪਾਕਿਸਤਾਨ ਕੋਲ ਆ ਗਿਆ। ਗੁਰਦੁਆਰੇ ਨਾਲ ੯ (ਨੌਂ) ਦੁਕਾਨਾਂ ਹਨ, ਜੋ ਗੁਰਦੁਆਰਾ ਸਾਹਿਬ ਦੇ ਹੇਠਾਂ ਹਨ।

ਬਾਹਰ ਸੜਕ ਤੋਂ ਦਿਖਦਾ ਗੁਰਦੁਆਰਾ ਸਾਹਿਬ

ਪ੍ਰਮੁੱਖ ਗੁਰਦੁਆਰਾ ਅਹਾਤੇ ਦੇ ਖੱਬੇ ਹੱਥ ਛੋਟਾ ਜਿਹਾ ਕੇਸਰੀ ਨਿਸ਼ਾਨ ਸਾਹਿਬ ਝੁੱਲ ਰਿਹਾ ਹੈ। ਗੁਰਦੁਆਰੇ ਦੀਆਂ ਦੀਵਾਰਾਂ ਅਤੇ ਦੁਕਾਨਾਂ ਨੂੰ ਪੀਲਾ ਰੰਗ ਹੋਇਆ ਹੈ। ਦਰਵਾਜ਼ੇ ਉੱਪਰ ਗੁਰਮੁਖੀ ਵਿਚ ‘ਗੁਰਦੁਆਰਾ ਪਾਤਸ਼ਾਹੀ ਛੇਵੀਂ, ਮੁਜ਼ੰਗ’ ਲਿਖਿਆ ਹੋਇਆ ਹੈ। ਗੁਰਦੁਆਰੇ ਦੇ ਅੰਦਰ ਵਿਸ਼ਾਲ ਦੀਵਾਨ ਹਾਲ ਹੈ। ਹਰ ਸਾਲ, ਗੁਰੂ ਸਾਹਿਬ ਦੇ ਜਨਮ ਦਿਨ ਉੱਤੇ ਅਖੰਡ ਪਾਠ ਰੱਖਿਆ ਜਾਂਦਾ ਹੈ। ਸੰਗਤਾਂ ਦੇ ਦਰਸ਼ਨ ਦੀਦਾਰੇ ਵਾਸਤੇ ਗੁਰਦੁਆਰੇ ਦੇ ਬੂਹੇ ਹਰ ਸਮੇਂ ਖੁੱਲ੍ਹੇ ਰਹਿੰਦੇ ਹਨ।
ਸੰਤਾਲੀ ਦੇ ਉਜਾੜਾ ੧੨ ਅਗਸਤ ੧੯੪੭ ਵਿਚ ਮੁਸਲਮਾਨ ਭੀੜ ਦੁਆਰਾ ਇਸ ਗੁਰਦੁਆਰੇ ‘ਤੇ ਹਮਲਾ ਕਰਕੇ ਤਬਾਹ ਕੀਤਾ ਗਿਆ, ਜਿਸ ਵਿਚ ਕਈ ਸਿੰਘ ਗੁਰਦੁਆਰੇ ਦੀ ਰੱਖਿਆ ਲਈ ਸ਼ਹੀਦੀਆਂ ਪਾ ਗਏ। ਗੁਰਦੁਆਰਾ ਸਾਹਿਬ ਦੀ ਇਮਾਰਤ ਨੂ ਵੀ ਕਾਫੀ ਨੁਕਸਾਨ ਪਹੁੰਚਾਇਆ ਗਿਆ। ਬਾਅਦ ਵਿਚ ਗੁਰਦੁਆਰਾ ਸਾਹਿਬ ਇਮਾਰਤ ਦਾ ਕੰਮ ਕੀਤਾ ਗਿਆ।

ਜੋੜ ਮੇਲਾ ਇਸ ਜਗ੍ਹਾ ਬਸੰਤ ਪੰਚਮੀ ਨੂੰ ਵੱਡਾ ਦੀਵਾਨ ਲੱਗਦਾ ਸੀ। ਪ੍ਰੰਤੂ ਸੰਤਾਲੀ ਦੇ ਉਜਾੜਿਆਂ ਤੋਂ ਬਾਅਦ ਸੁੰਨ ਪਸਰ ਗਈ।
ਜਦ ਭਾਈ ਧੰਨਾ ਸਿੰਘ ਨੇ 23 ਮਾਰਚ 1932 ਨੂੰ ਇਸ ਅਸਥਾਨ ਦੀ ਯਾਤਰਾ ਕੀਤੀ ਤਾਂ ਭਾਈ ਨਰੈਣ ਸਿੰਘ ਗਰੰਥੀ ਸੀ।ਗੁਰਦਵਾਰਾ ਸਾਹਿਬ ਦੇ ਆਲੇ ਦੁਆਲੇ ੧੯ ਦੁਕਾਨਾਂ ਸਨ ਜਿਨ੍ਹਾਂ ਦਾ ਮਾਹਵਾਰ ੬੦ ਰੁਪਏ ਹਰੇਕ ਮਹੀਨੇ ਰੁਪਿਆ ਆਉਂਦਾ ਸੀ। ਲੰਗਰ ਤੇ ਰਹੈਸ਼ ਦਾ ਪੂਰਾ ਪ੍ਰਬੰਧ ਸੀ। ਗੁਰਦੁਆਰਾ ਬਹੁਤ ਅੱਛਾ ਬਣਿਆ ਹੋਇਆ ਸੀ।

Photos