ਗੁਰਦੁਆਰਾ ਦੀਵਾਨਖਾਨਾ ਧਰਮਸ਼ਾਲਾ, ਚੂਨਾ ਮੰਡੀ, ਲਾਹੌਰ    Gurudwara Diwankhana Dharmshala, Chuna Mandi, Lahore

ਗੁਰਦੁਆਰਾ ਦੀਵਾਨਖਾਨਾ ਧਰਮਸ਼ਾਲਾ, ਚੂਨਾ ਮੰਡੀ, ਲਾਹੌਰ Gurudwara Diwankhana Dharmshala, Chuna Mandi, Lahore

Average Reviews

Description

ਦੀਵਾਨਖਾਨਾ ਧਰਮਸ਼ਾਲਾ, ਚੂਨਾ ਮੰਡੀ, ਲਾਹੌਰ


ਇਹ ਪਾਵਨ ਅਸਥਾਨ ਲਾਹੌਰ ਸ਼ਹਿਰ ਦੇ ਬਜ਼ਾਰ ਚੂਨਾ ਮੰਡੀ ਅੰਦਰ ਹੈ। ਇਸ ਦੇ ਨੇੜੇ ਹੀ ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਹੈ। ਗੁਰੂ ਰਾਮਦਾਸ ਜੀ ਦੇ ਵੱਡੇ ਵਡੇਰੇ ਲਾਹੌਰ ਦੇ ਰਹਿਣ ਵਾਲੇ ਸਨ। ਗੁਰੂ ਸਾਹਿਬ ਆਪਣੇ ਭਰਾ ਦੇ ਪੁੱਤਰ ਦੇ ਵਿਆਹ ‘ਤੇ ਅੰਮ੍ਰਿਤਸਰ ਤੋਂ ਆਪ ਤਾਂ ਨਾ ਆਏ ਪਰ ਉਹਨਾਂ (ਗੁਰੂ) ਅਰਜਨ ਦੇਵ ਜੀ ਨੂੰ ਭੇਜ ਦਿੱਤਾ ਅਤੇ ਫਰਮਾਇਆ ਕਿ ਜਦ ਤੱਕ ਅਸੀਂ ਬੁਲਾਵਾ ਨਾ ਭੇਜੀਏ, ਤੁਸੀਂ ਉਥੇ ਹੀ ਰਹਿਣਾ, ਵਾਪਸ ਅੰਮ੍ਰਿਤਸਰ ਨਹੀਂ ਆਉਣਾ। ਕਾਫੀ ਸਮਾਂ ਬੀਤ ਗਿਆ। ਗੁਰੂ ਅਰਜਨ ਦੇਵ ਜੀ ਨੇ ਗੁਰ ਪਿਤਾ ਵੱਲ ਤਿੰਨ ਚਿੱਠੀਆ ਲਿਖੀਆਂ। ਦੋ ਚਿੱਠੀਆਂ ਬਾਬਾ ਪ੍ਰਿਥੀ ਚੰਦ ਦੇ ਹੱਥ ਆਉਣ ਕਾਰਨ ਗੁਰੂ ਜੀ ਪਾਸ ਨਾ ਪਹੁੰਚੀਆਂ, ਤੀਜੀ ਚਿੱਠੀ ਪਹੁੰਚ ਗਈ ਜਿਸ ਵਿੱਚ ਪਹਿਲੇ ਦੋ ਪੱਤਰਾਂ ਬਾਰੇ ਵੀ ਲਿਖਿਆ ਸੀ। ਖਤ ਵਿੱਚ ਲਿਖਿਆ ਸੀ :
ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ
ਇਸ ਅਸਥਾਨ ਨੂੰ ਧਰਮਸ਼ਾਲਾ ਗੁਰੂ ਰਾਮਦਾਸ ਵੀ ਆਖਿਆ ਜਾਂਦਾ ਹੈ। ਇਸ ਦੇ ਅਹਾਤੇ ਅੰਦਰ ਹੀ ਦੀਵਾਨਖਾਨਾ ਗੁਰੂ ਅਰਜਨ ਦੇਵ ਜੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਥਾਂ ਇੱਕ ਵਿਸ਼ਾਲ ਇਮਾਰਤ ਵੀ ਬਣਵਾਈ ਜੋ ਲਾਹੌਰ ਕਾਰਪੋਰੇਸ਼ਨ ਦੇ ਰਿਕਾਰਡ ਨੰ : N – ੨੧੪੫ ਅਧੀਨ ਦਰਜ ਹੈ। ਜਨਮ ਅਸਥਾਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਇੱਥੋਂ ਪੈਦਲ ਜਾਇਆ ਕਰਦੀਆਂ ਸਨ। ੧੯੨੭ ਤੋਂ ੧੯੪੭ ਤੱਕ ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਰਿਹਾ, ਬਾਅਦ ਵਿਚ ਮਹਿਕਮਾ ਔਕਾਫ ਪਾਸ ਆ ਗਿਆ, ਜਿਹਨੇ ਇਸ ਵਿੱਚ ਲੋਕਾਂ ਨੂੰ ਵਸਾਇਆ ਹੋਇਆ ਹੈ । ਸੰਗਤਾਂ ਦਰਸ਼ਨ ਵੀ ਨਹੀਂ ਕਰ ਸਕਦੀਆਂ। ਇਸ ਦੇ ਨਾਂ ਚਾਰ ਦੁਕਾਨਾਂ ਅਤੇ ੧੮ ਘੁਮਾਊਂ ਜ਼ਮੀਨ ਪਿੰਡ ਰਾਣਾ ਭੱਟੀ , ਸ਼ਾਹਦਰਾ ਵਿੱਚ ਹੈ।

ਭਾਈ ਧੰਨਾ ਸਿੰਘ ਪਟਿਆਲਵੀ ਨੇ ਇਸ ਅਸਥਾਨ ਦੀ 23 ਮਾਰਚ 1932 ਨੂੰ ਯਾਤਰਾ ਕੀਤੀ। ਉਹਨਾਂ ਉਸ ਸਮੇਂ ਜੋ ਇਸ ਅਸਥਾਨ ਦਾ ਅੱਖੀਂ ਡਿਠਾ ਹਾਲ ਅਤੇ ਇਤਿਹਾਸ ਲਿਖਿਆ ਹੇਠੇ ਲਿਖੇ ਅਨੁਸਾਰ ਹੈ-
ਦੀਵਾਨਖਾਨਾ ਤੇ ਧਰਮਸ਼ਾਲਾ
ਦੀਵਾਨਾਖਾਨਾ ਤੇ ਧਰਮਸ਼ਾਲਾ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦੀ ਚੂਨਾ ਮੰਡੀ ਦੇ ਵਿੱਚ ਹੀ ਹੈ, ਜੋ ਕਿ ਜਨਮ ਅਸਥਾਨ ਤੋਂ ਪੱਛਮ ਦੀ ਤ੍ਰਫ ੧੫-੧੬ ਕਰਮਾਂ ਦੇ ਫਾਸਲੇ ‘ਤੇ ਹੈ। ਦੋਨੋਂ ਗੁਰਦਵਾਰੇ ਇਕੋ ਲੈਨ ਵਿੱਚ ਹੈ। ਇਸ ਜਗ੍ਹਾ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਕਰਦੇ ਹੁੰਦੇ ਸਨ ।
( ਨੋਟ ) ਇਸੀ ਗੁਰਦਵਾਰੇ ਵਿਖੇ ਇੱਕ ਹੋਰ ਪੰਜਵੀਂ ਪਾਤਸ਼ਾਹੀ ਜੀ ਦਾ ਗੁਰਦਵਾਰਾ ਹੈ ਏਹ ਦੀਵਾਨਖਾਨਾ ਪੰਜਵੀਂ ਪਾਤਸ਼ਾਹੀ ਜੀ ਦੇ ਨਾਮ ਪੁਰ ਪ੍ਰਗਟ ਹੈ। ਜਦ ਚੌਥੀ ਪਾਤਸ਼ਾਹੀ ਜੀ ਦੀ ਆਗਿਆ ਪਾ ਕੇ ਅੰਮ੍ਰਿਤਸਰ ਜੀ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਸ਼ੈਹਰ ਸ਼ਰੀਕਾਂ ਦੇ ਕਿਸੇ ਵਿਆਹ ਪਰ ਆਏ ਸਨ, ਤਦ ਇਥੇ ਸਤਿਸੰਗ ਕਰ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਸਨ। ਇਸੀ ਜਗ੍ਹਾ ਤੋਂ ਪੰਜਵੀਂ ਪਾਤਸ਼ਾਹੀ ਜੀ ਨੇ ਚੌਥੀ ਪਾਤਸ਼ਾਹੀ ਜੀ ਨੂੰ ਅੰਮ੍ਰਿਤਸਰ ਜੀ ਨੂੰ ਚਿੱਠੀਆਂ ਲਿਖੀਆਂ ਸਨ । “ਮੇਰਾ ਮਨ ਲੋਚੈ ਗੁਰ ਦਰਸਨ ਤਾਈ” ਸ਼ਬਦ ਹਜਾਰੇ ਦੇ ਸ਼ਬਦਾਂ ਤੋਂ ਪਹਿਲਾ ਸ਼ਬਦ ਹੈ। ਉਹ ਇਸੀ ਜਗ੍ਹਾ ਤੋਂ ਉਚਾਰਨ ਕਰਕੇ ਤੇ ਲਿਖ ਕੇ ਅੰਮ੍ਰਿਤਸਰ ਜੀ ਨੂੰ ਭੇਜਿਆ ਸੀ। ਜਿਸ ਜਗ੍ਹਾ ਬੈਠ ਕੇ ਚਿੱਠੀਆਂ ਲਿਖਦੇ ਹੁੰਦੇ ਸਨ, ਅੱਜ ਉਸ ਜਗ੍ਹਾ ਮੰਜੀ ਸਾਹਿਬ ਜੀ ਹੈ ਤੇ ਉੱਪਰ ਗੁੰਮਟ ਬਨਾ ਹੋਆ ਹੈ। ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਦੀਵਾਨਖਾਨੇ ਦਾ ਤੇ ਇਸ ਗੁਰਦਵਾਰੇ ਦਾ ਕੋਈ ੫-੬ ਕਰਮਾਂ ਦਾ ਫਾਸਲਾ ਹੈ। ਦੀਵਾਨਖਾਨੇ ਤੋਂ ਪਹਾੜ ਦੀ ਤ੍ਰਫ ਪੰਜਵੇਂ ਪਾਤਸ਼ਾਹੀ ਜੀ ਦੀ ਜਗ੍ਹਾ ਹੈ ਪਰ ਰਸਤਾ ਦੋਨਾਂ ਦਾ ਇਕੋ ਹੈ। ਸਾਲਾਨਾ ਦੀਵਾਨ ੧੬ ਵੈਸਾਖ ਨੂੰ ਲੱਗਦਾ ਹੈ, ਜਨਮ ਦਿਨ ਪੰਜਵੇਂ ਪਾਤਸ਼ਾਹੀ ਜੀ ਦੇ ਨੂੰ। ਇਸ ਗੁਰਦਵਾਰੇ ਦੀਆਂ ਹੱਦਾਂ ੪ ਹਨ ਤੇ ਹੋਰ ਮਕਾਨ ਕਰਾਏ ਤੇ ਦਿੱਤੇ ਜਾਂਦੇ ਹੈ। ਜੋ ਕਿ ਮਹੀਨੇ ਦੇ ੫੦ ਰੁਪਏ ਆ ਜਾਂਦੇ ਹੈ । ਸੇਵਾਦਾਰ ਉਜਾਗਰ ਸਿੰਘ ਹੈ। ਲੰਗਰ ਤੇ ਰਹੈਸ਼ ਨਹੀਂ ਹੈ। ਵਾਹਿਗੁਰੂ !

ਇਤਿਹਾਸਕਾਰ ਖਾਨ ਮੁਹੰਮਦ ਵਲੀਉਲਹਾ ਖਾਨ 1962ਈ: ਵਿਚ ਲਿਖੀ ਆਪਣੀ ਕਿਤਾਬ ਵਿਚ ਇਸ ਅਸਥਾਨ ਦੀ ਹੇਠ ਲਿਖੇ ਅਨੁਸਾਰ ਜਾਣਕਾਰੀ ਦਿੰਦੀ ਹਨ-

DIWAN KHANA (SITTING HALL) LAHORE Guru Arjun Dev is said to have built a Diwan Khana for religious assemblies in Chuna Mandi. The old structure was replaced by Maharaja Ranjit Singh by a new building which now bears No.H/2145 in the re cords of Corporation of Lahore. The Diwan Khana is spread over an area measuring 102’x89′. In the northern portion, facing the bazar, there are a few shops. In the south-east corner there is an old well now blocked and used as a Sabi. In the centre is a brick paved courtyard measuring 62’x 30. The floor of this hall is paved with marble tiles in black and white and the rest in red concrete. The western part of the hall contains a marble platform bearing an inscription in Gurmukhi.

ਮੌਜੂਦਾ ਹਾਲਾਤ
ਇਸ ਗੁਰਦੁਆਰਾ ਸਾਹਿਬ ਦੀ ਪੁਰਾਤਨ ਇਕ ਫੋਟੋ ਪ੍ਰਾਪਤ ਹੁੰਦੀ ਹੈ ਜੋ ਇਤਿਹਾਸਕਾਰ ਖਾਨ ਮੁਹੰਮਦ ਵਲੀਉਲਾ ਖਾਨ ਨੇ 1962 ਵਿਚ ਖਿਚੀ ਸੀ, ਜਿਸ ਵਿਚ ਇਮਾਰਤ ਦੀ ਹਾਲਾਤ ਕਾਫੀ ਚੰਗੀ ਦਿਖਾਈ ਦਿੰਦੀ ਹੈ। ਅਜੋਕੇ ਸਮੇਂ ਇਸ ਅਸਥਾਨ ਦੀ ਹਾਲਤ ਬਹੁਤ ਜਿਆਦਾ ਖਸਤਾ ਹੈ।

‘ਲਹਿਰ ਪੰਜਾਬੀ’ ਦੇ ਹਵਾਲੇ ਨਾਲ ਪਤਾ ਲਗਿਆ ਹੈ ਕਿ ਗੁਰਦੁਆਰਾ ਸਾਹਿਬ ਖੰਡਰ ਹਾਲਾਤ ਵਿਚ ਹੈ ਅੱਧਾ ਢੱਠ ਚੁੱਕਾ ਹੈ। ਅਗਰ ਕਿਸੇ ਮਾਈ ਭਾਈ ਇਸ ਅਸਥਾਨ ਦੇ ਖੰਡਰਾਤ ਹੋਏ ਹਾਲਾਤ ਜਾਂ ਕਿਸੇ ਦੁਆਰਾ ਕਬਜਾ ਕੀਤੇ ਜਾਣ ਆਦਿ ਦਾ ਵਾਕਿਆ ਦੇਖਿਆ ਹੈ ਤਾਂ Gurudwarapedia@gmail.com ਨਾਲ ਜਰੂਰ ਸੰਪਰਕ ਕਰੇ। ਬੇਨਤੀ ਹੈ ਕਿ ਸੰਗਤ ਜਦੋਂ ਜਨਮ ਅਸਥਾਨ ਗੁਰੂ ਰਾਮਦਾਸ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀ ਹੈ ਤਾਂ ਉਪਰੋਕਤ ਧੰਨਾ ਸਿੰਘ ਪਟਿਆਲਵੀ ਵੱਲੋਂ ਦਿਤੀ ਜਾਣਕਾਰੀ ਨੂੰ ਪੜ੍ਹਕੇ ਇਸ ਅਸਥਾਨ ਦਾ ਖੁਰਾ ਖੋਜ ਜਰੂਰ ਲੱਭੇ।

Photos