ਗੁਰਦੁਆਰਾ ਜੋਤੀ ਸਰੂਪ ਸਾਹਿਬ, ਸਰਹੰਦ, ਫਤਹਿਗੜ੍ਹ ਸਾਹਿਬ Gurudwara Joti Saroop, sirhind, Fatehgarh sahib

ਗੁਰਦੁਆਰਾ ਜੋਤੀ ਸਰੂਪ ਸਾਹਿਬ, ਸਰਹੰਦ, ਫਤਹਿਗੜ੍ਹ ਸਾਹਿਬ Gurudwara Joti Saroop, sirhind, Fatehgarh sahib

Average Reviews

Description

ਗੁਰਦੁਆਰਾ ਜੋਤੀ ਸਰੂਪ ਸਹਿਬ, ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਨੂੰ ਜਾਂਦੀ ਸੜਕ ਦੇ ਸੱਜੇ ਹੱਥ ਲਗਭਗ ਦੋ ਕਿਲੋਮੀਟਰ ਦੇ ਫਾਸਲੇ ‘ਤੇ ਸਥਿਤ ਹੈ। ਗੁਰਦੁਆਰਾ ਸਾਹਿਬ ਦੇ ਉਤਰ ਦਿਸ਼ਾ ਵੱਲ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਹੈ। ਦਰਬਾਰ ਸਾਹਿਬ ਦੇ ਖੱਬੇ ਹੱਥ ਸਰੋਵਰ ਹੈ। ਸਾਹਮਣੇ ਦਰਸ਼ਨੀ ਡਿਓੜ ਬਣਾਈ ਗਈ ਹੈ ਜਿਸਦੇ ਬਾਹਰ ਵਿਸ਼ਾਲ ਪਾਰਕਿੰਗ ਹੈ।

ਮਹਾਨ ਕੋਸ਼ ਅਨੁਸਾਰ ਸਰਹੰਦ ਦਾ 1930 ਦੇ ਲਗਭਗ ਦਾ ਨਕਸ਼ਾ

ਇਤਿਹਾਸ ਇਹ ਗੁਰਦੁਆਰਾ ਉਸ ਅਸਥਾਨ ‘ਤੇ ਹੈ ਜਿਥੇ ਸ਼ਹੀਦੀ ਮਗਰੋਂ ਦੋਹਾਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ ਸੀ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਟੋਡਰ ਮੱਲ ਅਤੇ ਜੋਧ ਸਿੰਘ ਪਿੰਡ ਅੱਤੀਵਾਲਾ ਨੇ ਕੀਤਾ।

ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ , ਬਾਬਾ ਫਤਹਿ ਸਿੰਘ ਜੀ ਅਤੇ ਬਿਰਧ ਮਾਂ ਮਾਤਾ ਗੁਜਰੀ ਜੀ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰਨ ਪਿੱਛੇ ਜ਼ਾਲਮ ਹਕੂਮਤ ਦੀ ਇਹ ਵੀ ਮਨਸਾ ਸੀ ਕਿ ਲੋਕਮਨਾਂ ਅੰਦਰ ਦਿੱਲੀ ਸਰਕਾਰ ਦੀ ਦਹਿਸ਼ਤ ਵਧਾਈ ਜਾ ਸਕੇ। ਇਸ ਮਨਸੂਬੇ ਤਹਿਤ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਲਈ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਰੱਖੀਆਂ ਗਈਆਂ। ਗੁਰੂ ਘਰ ਦੇ ਅਨਿਨ ਸੇਵਕ ਦੀਵਾਨ ਟੋਡਰ ਮੱਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਧਨ ਸੰਪਤੀ ਕੁਰਬਾਨ ਕਰਕੇ ਜ਼ਾਲਮ ਵਜੀਦ ਖਾਂ (ਸੂਬਾ ਸਰਹਿੰਦ) ਦੀ ਸ਼ਰਤ ਪੂਰੀ ਕਰਦਿਆਂ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਇਸ ਜਗਾ ਤੇ ਧਰਤੀ ਦਾ ਉਹ ਟੁੱਕੜਾ ਖ੍ਰੀਦਿਆ ਜਿਸ ਉਪਰ ਇਕੋ ਹੀ ਚਿਖਾ ਵਿੱਚ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਦਾ ਸਸਕਾਰ ਕੀਤਾ ਗਿਆ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਪ੍ਰਕਾਸ਼ ਅਸਥਾਨ ਹੈ।

ਭਾਈ ਜੋਧ ਸਿੰਘ ਨੇ ਅਸਥੀਆਂ ਘੜੇ ਵਿਚ ਰੱਖ ਕੇ ਧਰਤੀ ਹੇਠ ਦਬਾ ਦਿੱਤੀਆਂ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ੧੭੧੦ਈ. ਅਤੇ ਦਲ ਖਾਲਸਾ ਨੇ ੧੭੬੪ਈ. ਵਿਚ ਸਰਹਿੰਦ ਫਤਹਿ ਕੀਤੀ ਤਾਂ ਉਸ ਸਮੇਂ ਤੱਕ ਕੋਈ ਯਾਦਗਾਰ ਨਹੀਂ ਉਸਾਰੀ ਗਈ ਸੀ। ਮਹਾਰਾਜਾ ਕਰਮ ਸਿੰਘ ਆਫ਼ ਪਟਿਆਲਾ ਨੇ ਜਦੋਂ ‘ਗੁਰਦੁਆਰਾ ਫਤਿਹਗੜ੍ਹ ਸਾਹਿਬ’ ਉਸਾਰਿਆ ਤਾਂ ਉਨ੍ਹਾਂ ਸਸਕਾਰ ਵਾਲੀ ਥਾਂ ਦੀ ਸਹੀ ਨਿਸ਼ਾਨਦੇਹੀ ਕੀਤੀ।


ਉਸ ਥਾਂ ਦੀ ਖੁਦਾਈ ਕਰਨ ‘ਤੇ ਹੇਠੋਂ ਤਿੰਨ ਵੱਖ-ਵੱਖ ਘੜਿਆਂ ਵਿਚ ਮਾਤਾ ਗੁਜਰੀ ਜੀ ਅਤੇ ਦੋਹਾਂ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਮਿਲ ਗਈਆਂ। ਮਹਾਰਾਜਾ ਕਰਮ ਸਿੰਘ ਨੇ ਉਸ ਅਸਥਾਨ ‘ਤੇ ‘ਜੋਤੀ ਸਰੂਪ’ ਗੁਰਦੁਆਰਾ ਦੇ ਨਾਮ ‘ਤੇ ਦੋਹਾਂ ਸਾਹਿਬਜ਼ਾਦਿਆਂ ਦੀ ਯਾਦ ਵਿਚ ੧੯੦੨ ਬਿਕ੍ਰਮੀ (੧੮੪੫ ਈਸਵੀ) ਵਿਚ ਇਕ ਮੰਜ਼ਲੀ ਪੱਕੀ ਸਮਾਧ ਬਣਾ ਦਿੱਤੀ। ਨਾਲ ਲੰਗਰ ਵੀ ਜਾਰੀ ਕਰ ਦਿੱਤਾ ਤੇ ਕਾਫੀ ਜ਼ਮੀਨ ਇਸ ਦੇ ਨਾਮ ‘ਤੇ ਅਰਦਾਸ ਕਰਵਾਈ। ਸਾਹਿਬਜ਼ਾਦਿਆਂ ਦੇ ਅਸਥਾਨ ਤੋਂ ਬਾਹਰਵਾਰ ਪੂਰਬ ਵੱਲ ਮਾਤਾ ਗੁਜਰੀ ਜੀ ਦਾ ਅਸਥਾਨ ਹੈ। ੧੯੫੧ ਵਿਚ ਮਾਤਾ ਗੁਜਰੀ ਜੀ ਦੀ ਯਾਦ ਵਿਚ ਇਕ ਮੁਰੱਬਾ ਥੜ੍ਹਾ (ਸਮਾਧ) ਉਸਾਰੀ ਗਈ ਜੋ ਗੋਲਾਈ ਵਰਾਂਡੇ (ਜ਼ਮੀਨੀ ਮੰਜ਼ਲ) ਦੇ ਦੱਖਣ-ਪੱਛਮ ਵੱਲ ਹੈ।
ਇਸ ਤੋਂ ੯੯ ਸਾਲ ਮਗਰੋਂ ਸੰਨ ੧੯੪੪ ਈਸਵੀ ਵਿਚ ਜਦ ਮਹਾਰਾਜਾ ਯਾਦਵਿੰਦਰ ਸਿੰਘ ਨੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀ ਨਵ – ਉਸਾਰੀ ਕਰਵਾਈ ਤਾਂ ਗੁਰਦੁਆਰਾ ਜੋਤੀ ਸਰੂਪ ਦੀਆਂ ਉਪਰਲੀਆਂ ਦੋ ਮੰਜ਼ਲਾਂ ਜਨਰਲ ਸ. ਗੁਰਦਿਆਲ ਸਿੰਘ ‘ਹਰੀਕਾ’ ਨੇ ਬਣਵਾਈਆਂ ਸਨ। ਗੁਰਦੁਆਰਾ ਜੋਤੀ ਸਰੂਪ ਦੇ ਨਾਲ ਹੀ ਲਹਿੰਦੇ ਵੱਲ ਪੱਕਾ ਸਰੋਵਰ ਬਣਾਇਆ ਗਿਆ।

ਮੌਜੂਦਾ ਇਮਾਰਤ ਨੂੰ ਤਿਆਰ ਕਰਨ ਸਮੇਂ ਦੀਆਂ ਦੋ ਵਖ ਵਖ ਤਸਵੀਰਾਂ


ਮੌਜੂਦਾ ਪ੍ਰਬੰਧ ਪੱਕੀ ਸੜਕ ਗੁਰਦੁਆਰਾ ਜੋਤੀ ਸਰੂਪ ਅੱਗੋਂ ਦੀ ਲੰਘਦੀ ਹੈ, ਉਹ ਸਰਹਿੰਦ-ਚੰਡੀਗੜ੍ਹ ਮਾਰਗ ਦੇ ਨਾਮ ਨਾਲ ਮਸ਼ਹੂਰ ਹੈ।

ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਰਤ ਅਤੇ ਸਰੋਵਰ ਦੀ ਉਸਾਰੀ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਕਰਵਾਈ ਗਈ ਹੈ। ਦਰਸ਼ਨੀ ਡਿਓਢੀ ਬਣਾਈ ਗਈ ਹੈ। ਲੰਗਰ ਹਰ ਸਮੇਂ ਵਰਤਦਾ ਰਹਿੰਦਾ ਹੈ। ਇਥੇ ਹਰ ਸਮੇਂ ਸੰਗਤਾਂ ਦਾ ਭਾਰੀ ਇਕੱਠ ਰਹਿੰਦਾ ਹੈ ਅਤੇ ਹਰ ਐਤਵਾਰ ਯਾਦਗਾਰੀ ਵਿਸ਼ੇਸ਼ ਦੀਵਾਨ ਸਜਦੇ ਹਨ।

Photos