ਇਹ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਸਰਹੰਦ ਜਾਣ ਵਾਲੀ ਸੜਕ ‘ਤੇ ਸੱਜੇ ਹੱਥ ਲਗਭਗ ੫੦੦ ਦੀ ਵਿੱਥ ‘ਤੇ ਪੁਲਾਂ ਦੇ ਪਾਸ ਹੈ। ਫਤਹਿਗੜ੍ਹ ਸਾਹਿਬ ਦਾ ਡੀ.ਸੀ. ਕੰਪਲੈਕਸ ਬਿਲਕੁਲ ਨਾਲ ਹੈ। ਗੁਰਦੁਆਰਾ ਬੁੰਗਾ ਸਾਹਿਬ ਅਤੇ ਗੁਰਦੁਆਰਾ ਥੜ੍ਹਾ ਸਾਹਿਬ ਪਾਤਿਸ਼ਾਹੀ ਛੇਵੀਂ ਇਸ ਅਸਥਾਨ ਦੇ ਨੇੜਲੇ ਗੁਰਦੁਆਰੇ ਹਨ।
ਇਤਿਹਾਸਮਹਾਨ ਕੋਸ਼ ਅਨੁਸਾਰ ਜੈਨ ਖਾਨ ਨੂੰ ਸੋਧਣ ਸਮੇਂ ਜਥੇਦਾਰ ਮੱਲਾ ਸਿੰਘ ਅਤੇ ਸਾਥੀ ਸਿੰਘ ਸ਼ਹਾਦਤ ਵੀ ਇਸ ਅਸਥਾਨ ‘ਤੇ ਹੋਈ ਸੀ। ਬਾਬਾ ਬੰਦਾ ਸਿੰਘ ਬਹਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵਲੋਂ ਜੈਨ ਖਾਂ ਨੂੰ ਸਰਹਿੰਦ ਦਾ ਨਵਾਬ ਬਣਾਇਆ ਗਿਆ ਸੀ ਜਿਸ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਾਉਣ ਅਤੇ ਬੇਅਦਬੀ ਕਰਨ ਅਤੇ ਦੂਜਾ ਘੱਲੂਘਾਰਾ ਕੁਪ-ਰਹੀੜ ਮਲੇਰਕੋਟਲਾ ਸਮੇਂ ਅਦਬਾਲੀ ਦਾ ਸਾਥ ਦਿੱਤਾ ਸੀ ਉਸ ਨੂੰ ਸੋਧਣ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੱਖਾਂ ਨੇ ਗੁਰ-ਮੱਤਾ ਪਾਸ ਕੀਤਾ। ੧੭੬੫ ਵਿਚ ਸਰਹਿੰਦ ਨੂੰ ਤਿੰਨ ਪਾਸਿਆਂ ਤੋਂ ਘੇਰਾ ਪਾ ਲਿਆ ਗਿਆ। ਜਿਸ ਵਿਚ ਬਾਬਾ ਸੁੱਖਾ ਸਿੰਘ ਅਤੇ ਬਾਬਾ ਮੱਲਾ ਸਿੰਘ ਜੀ ਧਮੋਟ ਵਾਲਿਆਂ ਨੇ ਕੁਰਾਲੀ-ਮੋਰਿੰਡੇ ਵਾਲੇ ਪਾਸੇ ਅਤੇ ਖੰਨਾ ਪਾਇਲ ਵਾਲੇ ਪਾਸੇ ਤੋਂ ਮੋਰਚੇ ਸੰਭਾਲੇ। ਜਨਵਰੀ ੧੭੬੪ ਈ. ਵਿਚ ਪਿੰਡ ਮਨਹੇੜੇ ਲਾਗੇ ਨਵਾਬ ਜੈਨ ਖਾਂ ਸ. ਜੱਸਾ ਸਿੰਘ ਆਹਲੂਵਾਲੀਆ ਪਾਸੋਂ ਮਾਰਿਆ ਗਿਆ ਅਤੇ ੫੦ ਹਜ਼ਾਰ ਸਿੱਖ ਫੌਜ ਵਿਚ ਬਾਬਾ ਸੁੱਖਾ ਸਿੰਘ ਅਤੇ ਬਾਬਾ ਮੱਲਾ ਸਿੰਘ ਜੀ ਨਿਵਾਸੀ ਪਿੰਡ ਧਮੋਟ ਵਾਲੇ ਸ਼ਾਮਲ ਹੋਏ। ਕੁਰਾਲੀ-ਮੋਰਿੰਡੇ ਵਾਲੇ ਪਾਸਿਓ ਹੋਏ ਹਮਲੇ ਵਿਚ ਬਾਬਾ ਸੁੱਖਾ ਸਿੰਘ ਜੀ ਅਤੇ ਖੰਨਾ ਪਾਇਲ ਵਾਲੇ ਪਾਸਿਓ ਹੋਏ ਹਮਲੇ ਵਿਚ ਬਾਬਾ ਮੱਲਾ ਸਿੰਘ ਜੀ ੧੪ ਜਵਨਰੀ ੧੭੬੪ਈ. ਨੂੰ ਸ਼ਹੀਦ ਹੋਏ। ਸਿੱਖਾਂ ਨੇ ਸਰਹਿੰਦ ਉਤੇ ਦੂਬਾਰਾ ਕਬਜ਼ਾ ਕੀਤਾ। ਸਰਹਿੰਦ ਦੀ ਨੀਂਹ ਪੁੱਟੀ ਗਈ। ਜਿਸ ਨੂੰ ਦੂਜੀ ਸਰਹਿੰਦ ਫਤਿਹ ਦੇ ਰੂਪ ਵਿਚ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ। ਦੂਜ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਗੁੁਰਦੁਆਰਾ ਅਮਰ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਪਿੰਡ ਬਹਾਦਰਗੜ੍ਹ ਤਲਾਣੀਆਂ ਵਿਖੇ ਤਿੰਨ ਦਿਨ ਧਾਰਮਿਕ ਗੁਰਮਤਿ ਸਮਾਗਮ ਹੁੰਦੇ ਹਨ ਜੋ ਕਿ ਮਿਤੀ ੧੨ ਜਨਵਰੀ ਤੋਂ ਆਰੰਭ ਹੁੰਦੇ ਹਨ ਤੇ ੧੩ ਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਸ਼ਹੀਦ ਗੰਜ ਬਾਬਾ ਮੱਲਾ ਸਿੰਘ ਹੁੰਦਿਆਂ ਹੋਇਆਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਪਹੁੰਚਦਾ ਹੈ। ੧੪ ਜਨਵਰੀ ਨੂੰ ਕੀਰਤਨ ਦਰਬਾਰ ਸਜਦਾ ਹੈ।ਗੁਰਦੁਆਰਾ ਸ਼ਹੀਦ ਗੰਜ ਬਾਬਾ ਮੱਲਾ ਸਿੰਘ ਦਾ ਇਹ ਵੀ ਇਤਿਹਾਸ ਕਿ ਮੁਗਲ ਹਕੂਮਤ ਸਮੇਂ ਸਿੰਘਾਂ ਦੇ ਸਿਰਾਂ ਦਾ ਅੱਸੀਂ ਅੱਸੀ ਰੁਪਏ ਮੁੱਲ ਪੈਂਦਾ ਸੀ। ਉਸ ਸਮੇਂ ਚਾਲੀ ਗੱਡੇ ਸਿੰਘਾਂ ਦੇ ਸਿਰਾਂ ਦੇ ਦਿੱਲੀ ਨੂੰ ਲਿਜਾਂਦੇ ਹੋਇਆਂ ਮੁਗਲਾਂ ਨੂੰ ਘੇਰ ਕੇ ਸਿੰਘਾਂ ਨੇ ਇਸ ਅਸਥਾਨ ‘ਤੇ ਸਿਰਾਂ ਦਾ ਅੰਤਮ ਸੰਸਕਾਰ ਕੀਤਾ।
ਇਸ ਗੁਰਦੁਆਰਾ ਸਾਹਿਬ ਫਤਹਿਗੜ੍ਹ ਸਾਹਿਬ ਵਿਚ ਤੀਜਾ ਸ਼ਹੀਦ ਗੰਜ ਹੈ। ਪਹਿਲੇ ਇਸ ਅਸਥਾਨ ‘ਤੇ ਸਾਧਾਰਨ ਮੰਜੀ ਸਾਹਿਬ ਹੀ ਬਣਿਆ ਹੋਇਆ ਸੀ। ਸੰਨ ੧੯੪੪ ਈਸਵੀ ਵਿਚ ਜਦ ਫਤਹਿਗੜ੍ਹ ਸਾਹਿਬ ਗੁਰਦੁਆਰੇ ਦੀ ਨਵੀਂ ਉਸਾਰੀ ਹੋਈ ਤਾਂ ਨਾਲ ਹੀ ਇਸ ਅਸਥਾਨ ‘ਤੇ ਇਕ ਸੁੰਦਰ ਗੁਰਦੁਆਰਾ ਬਣਾ ਦਿੱਤਾ ਗਿਆ।ਅਜੋਕਾ ਸਮੇਂ ਗੁਰਦੁਆਰਾ ਸਾਹਿਬ ਦਾ ਦਾ ਨਾਂ ਸ਼ੀਸ਼ ਗੰਜ ਸ਼ਹੀਦਾਂ ਹੈ ਪ੍ਰੰਤੂ ਮਹਾਨ ਕੋਸ਼ ਵਿਚ ਇਸ ਅਸਥਾਨ ਦਾ ਨਾਂ ‘ਸ਼ਹੀਦ ਗੰਜ ੩’ ਹੈ।
ਲੰਗਰ ਰਿਹਾਇਸ਼ ਦਾ ਪ੍ਰਬੰਧ ਹੈ।
Near Me