ਮਾਘੀ ਤੋਂ ਇੱਕ ਦਿਨ ਪਹਿਲਾਂ ਬਸੰਤੁ ਰਾਗ ਦੇ ਗਾਇਣ ਦੀ ਪ੍ਰੰਪਰਾ

ਮਾਘੀ ਤੋਂ ਇੱਕ ਦਿਨ ਪਹਿਲਾਂ ਬਸੰਤੁ ਰਾਗ ਦੇ ਗਾਇਣ ਦੀ ਪ੍ਰੰਪਰਾ

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਸੰਤੁ ਰਾਗ ਗਾਇਨ ਕਰਨ ਦੀ ਮਰਯਾਦਾ ਗੁਰੂ ਅਰਜਨ ਦੇਵ ਜੀ ਤੋਂ ਚੱਲੀ ਆ ਰਹੀ ਹੈ। ਮਾਘੀ ਤੋਂ ਇੱਕ ਦਿਨ ਪਹਿਲਾਂ ਰਾਤ 9 ਵਜੇ ਅਰਦਾਸੀਏ ਸਿੰਘ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਬਸੰਤੁ ਰਾਗ ਆਰੰਭ ਕਰਨ ਦੀ ਆਗਿਆ ਲਈ ਜਾਂਦੀ ਹੈ। ਅਰਦਾਸ ਉਪਰੰਤ ਕੀਰਤਨੀਏ ਸਿੰਘ ਸ਼ਬਦ ਬਸੰਤੁਰਾਗ ਵਿੱਚ ਗਾਇਨ ਕਰਦੇ ਹਨ। ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਬਸੰਤੁ ਰਾਗ ਦੀਆ ਆਰੰਭਤਾ ਹੁੰਦੀ ਹੈ। ਹਰ ਦਿਨ ਕੀਰਤਨੀਏ ਸਿੰਘ ਪਹਿਲਾ ਸ਼ਬਦ ਬਸੰਤੁ ਰਾਗੁ ਵਿੱਚ ਗਾਇਨ ਕਰਦੇ ਹਨ। ਹਰ ਕੀਰਤਨ ਚੌਂਕੀ ਦੇ ਦਰਮਿਆਨ ਬਸੰਤੁਦੀ ਵਾਰ ਦੀਆਂ ਪਹਿਲੀਆਂ ਦੋ ਪੌੜੀਆਂ ਅਤੇ ਅੰਤ ਵਿੱਚ ਤੀਜੀ ਪੌੜੀ ਗਾਈ ਜਾਂਦੀ ਹੈ। ਹੋਲੇ ਮਹੱਲੇ ਵਾਲੇ ਦਿਨ ਤੱਕ ਇਹ ਮਰਯਾਦਾ ਚਲਦੀ ਹੈ ਅਤੇ ਆਸਾ ਦੀ ਵਾਰ ਤੋਂ ਬਾਅਦ ਬਸੰਤੁ ਰਾਗ ਦੀ ਸਮਾਪਤੀ ਦੀ ਅਰਦਾਸ ਕੀਤੀ ਜਾਂਦੀ ਹੈ।


Leave your comment
Comment
Name
Email