ਅਫਗਾਨਿਸਤਾਨ ਸਰਕਾਰ ਨੇ ਗੁਰਦੁਆਰਾ ਕਰਤਾ ਪ੍ਰਵਾਨ ਲਈ, ਭਾਈ ਸ਼ਵਿੰਦਰ ਸਿੰਘ ਅਤੇ ਅਹਿਮਦ ਜਾਨ ਦੇ ਪਰਿਵਾਰਾਂ ਨੂੰ ਮਦਦ ਲਈ ਦਿਤੀ  ਵਿਤੀ ਰਾਸ਼ੀ

ਅਫਗਾਨਿਸਤਾਨ ਸਰਕਾਰ ਨੇ ਗੁਰਦੁਆਰਾ ਕਰਤਾ ਪ੍ਰਵਾਨ ਲਈ, ਭਾਈ ਸ਼ਵਿੰਦਰ ਸਿੰਘ ਅਤੇ ਅਹਿਮਦ ਜਾਨ ਦੇ ਪਰਿਵਾਰਾਂ ਨੂੰ ਮਦਦ ਲਈ ਦਿਤੀ ਵਿਤੀ ਰਾਸ਼ੀ

18 ਜੂਨ 2022 ਨੂੰ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਹੋਏ ਇਕ ਅਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸੁਰੱਖਿਆ ਗਾਰਡ ਅਹਿਮਦ ਜਾਨ ਦੀ ਪਤਨੀ ਨੂੰ 1.2 ਮਿਲੀਅਨ ਅਫਗਾਨੀ (14,680 ਅਮਰੀਕੀ ਡਾਲਰ) ਦੀ ਰਕਮ ਦਾਨ ਕੀਤੀ ਗਈ ਹੈ।
ਜਿਸ ਵਿਚ 1.1 ਮਿਲੀਅਨ ਅਫਗਾਨੀ, ਅਫਗਾਨਿਸਤਾਨ ਸਰਕਾਰ ਵੱਲੋਂ, ਅਤੇ 1 ਲੱਖ ਅਫਗਾਨੀ ਅਫਗਾਨ ਦੇ ਛੋਟੇ ਜਿਹੇ ਸਿੱਖ ਭਾਈਚਾਰੇ ਦੁਆਰਾ ਇਕੱਠੇ ਕਰਕੇ ਦਾਨ ਕੀਤੇ ਗਏ।
ਇਸ ਤੋਂ ਇਲਾਵਾ ਅਫਗਾਨੀ ਸਰਕਾਰ ਨੇ ਇਸੇ ਹੀ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਸ਼ਵਿੰਦਰ ਸਿੰਘ ਗਜ਼ਨਚੀ ਦੇ ਪਰਿਵਾਰ ਨੂੰ 1.1 ਮਿਲੀਅਨ ਅਫਗਾਨੀ ਸਹਾਇਤਾ ਦਿੱਤੀ ਗਈ। ਹਮਲੇ ਦੌਰਾਨ ਗੁਰਦੁਆਰਾ ਸਾਹਿਬ ਦੀ ਨੁਕਸਾਨੀ ਗਈ ਇਮਾਰਤ ਦੇ ਪੁਨਰ ਨਿਰਮਾਣ/ਮੁਰੰਮਤ ਲਈ, ਗੁਰਦੁਆਰਾ ਪ੍ਰਬੰਧਕਾਂ ਨੂੰ 4.6 ਮਿਲੀਅਨ ਅਫਗਾਨੀ ਫੰਡ ਦਿੱਤੇ ਹਨ।
ਜਿਕਰਯੋਗ ਹੈ ਕਿ ‘ਕਾਬਲ ਦੀ ਸੰਗਤ’ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਵਰਸੋਈ ਸੰਗਤ ਹੈ। ਜਿਸਦਾ ਜਿਕਰ ਸਿਖ ਇਤਿਹਾਸ ਵਿਚ ਸਮੇਂ ਸਮੇਂ ‘ਤੇ ਮਿਲਦਾ ਹੈ। ਪ੍ਰੰਤੂ ਅਜੋਕੇ ਸਮੇਂ ਸਮੁੱਚੇ ਅਫਗਾਨਿਸਤਾਨ ਦੇ ਸਿਖ ਇਸ ਧਰਤੀ ‘ਤੇ ਆਖਰੀ ਸਾਹਾਂ ‘ਤੇ ਹਨ। ਅਫਗਾਨਿਸਤਾਨ ਵਿਚ ਚੱਲੇ ਯੁੱਧੇ ਅਤੇ ਸਿਖਾਂ ‘ਤੇ ਹੋਏ ਹਮਲਿਆਂ ਕਾਰਨ ਇਥੋਂ ਦੀਆਂ ਸੰਗਤਾਂ ਆਪਣੀ ਧਰਤੀ ਛੱਡ ਕਨੇਡਾ, ਅਮਰਿਕਾ, ਇੰਗਲੈਂਡ, ਭਾਰਤ ਵਿਚ ਪਲਾਇਨ ਕਰ ਗਈਆਂ ਹਨ। ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਅਸਥਾਨ ਅਤੇ ਗੁਰਸਿਖਾਂ ਵੱਲੋਂ ਉਸਾਰੇ ਗੁਰਦੁਆਰੇ ਖੰਡਰਾਂ ਦਾ ਰੂਪ ਧਾਰਨ ਕਰ ਰਹੇ ਹਨ ਜਾਂ ਆਪਣੀ ਹੋਂਦ ਗੁਆ ਚੁੱਕੇ ਹਨ।

Leave your comment
Comment
Name
Email