Gurudwara Tambu Sahib Shri Muktsar sahib ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ

Gurudwara Tambu Sahib Shri Muktsar sahib ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ

Average Reviews

Description

ਖਿਦਰਾਣੇ ਦੀ ਜੰਗ ਦੌਰਾਨ ਗੁਰਦੁਆਰਾ ਤੰਬੂ ਸਾਹਿਬ ਵਾਲੇ ਅਸਥਾਨ ’ਤੇ ਗੁਰੂ ਜੀ ਦੀਆਂ ਫ਼ੌਜਾਂ ਨੇ ਕਰੀਰਾਂ, ਮੱਲ੍ਹੇ ਤੇ ਝਾੜੀਆਂ ਆਦਿ ਜੰਗਲੀ ਦਰੱਖ਼ਤਾਂ ਉੱਪਰ ਆਪਣੀਆਂ ਚਾਦਰਾਂ ਅਤੇ ਹੋਰ ਵਸਤਰ ਪਾ ਕੇ ਫ਼ੌਜੀ ਤੰਬੂ ਲੱਗੇ ਹੋਣ ਦਾ ਭੁਲੇਖਾ ਪਾਇਆ ਸੀ। ਤਾਂ ਕਿ ਮੁਗਲ ਫੌਜ ਨੂੰ ਦੂਰੋਂ ਇਹ ਭੁਲੇਖਾ ਪੈ ਜਾਵੇ ਕਿ ਸਿੰਘਾਂ ਦੀ ਗਿਣਤੀ ਬਹੁਤ ਜਿਆਦਾ ਹੈ। ਅਸਲ ਵਿੱਚ ਉਸ ਸਮੇਂ ਗੁਰੂ ਜੀ ਨਾਲ ਬਹੁਤ ਥੋੜੇ ਸਿੰਘ ਸਨ। ਇਹ ਗੁਰੂ ਜੀ ਦੇ ਜੰਗੀ ਹੁਨਰ ਦਾ ਕਮਾਲ ਸੀ ਕਿ ਥੋੜ੍ਹੀ ਫ਼ੌਜ ਦੇ ਹੁੰਦੇ ਹੋਇਆਂ ਵੀ ਭਾਰੀ ਮੁਗਲ ਦੇ ਹੌਂਸਲੇ ਪਸਤ ਕਰਨ ਲਈ ਇਹ ਤਰੀਕਾ ਅਪਣਾਇਆ ਗਿਆ। ਗੁਰੂ ਜੀ ਜੰਗ ਤੋਂ ਬਾਅਦ ਦੂਜੀ ਵਾਰ ਜਦ ਖਿਦਰਾਣੇ ਦੀ ਢਾਬ ‘ਤੇ ਪਹੁੰਚੇ ਤਾਂ ਸਤਿਗੁਰਾਂ ਦਾ ਤੰਬੂ ਇਸ ਅਸਥਾਨ ‘ਤੇ ਲਗਿਆ ਸੀ। ਇਹ ਗੁਰਦੁਆਰਾ ਸਾਹਿਬ ਸਰੋਵਰ ਦੀ ਦੱਖਣੀ-ਪੂਰਬੀ ਬਾਹੀਆਂ ਦੇ ਗੁੱਠ ਵਿੱਚ ਕੰਢੇ ‘ਤੇ ਸਥਿਤ ਹੈ। ਕੋਲ ਹੀ ਗੁਰਦੁਆਰਾ ਮਾਈ ਭਾਗੋ ਜੀ ਸਥਿਤ ਹੈ।

ਧੰਨਾ ਸਿੰਘ ਸਾਇਕਲ ਯਾਤਰੀ ਨੇ ਤੰਬੂ ਸਾਹਿਬ ਦੇ ਗੁਰਦੁਆਰੇ ਦੇ ਨਾਂ ਚਾਰ ਪਿੰਡਾਂ ਵਿਚ ਜਮੀਨ ਦੱਸੀ ਹੈ ਜੋ ਕਿ 7000 ਬਿਗਾ ਹੈ। 1ਅਕਤੂਬਰ 1931 ਵਿਚ ਕੀਤੀ ਆਪਣੇ ਯਾਤਰਾ ਦੌਰਾਨ ਉਹਨਾਂ ਦਸਿਆ ਕਿ ਇਹ ਸਾਰੀ ਜਮੀਨ ਅਨੋਖ ਸਿੰਘ ਅਤੇ ਸਰਮੁਖ ਸਿੰਘ ਪੁਜਾਰੀ ਦੱਬੀ ਬੈਠੇ ਹੈ। ਉਸ ਵਕਤ ਮਨੈਜਰ ਰੈ ਸਿੰਘ ਅਤੇ ਗਰੰਥੀ ਠਾਕਰ ਸਿੰਘ ਸੀ।

ਇਸ ਅਸਥਾਨ ਦੀ ਸੇਵਾ ਮਹਾਰਾਜਾ ਮਹਿੰਦਰ ਸਿੰਘ ਪਟਿਆਲਾ(੧੮੬੨-੧੮੭੬) ਨੇ ੫੦੦੦ ਰਪੀਏ ਖਰਚ ਕੇ ਕਰਵਾਈ ਸੀ। ਇਸ ਇਮਾਰਤ ਦੀ ਚੌੜਾਈ ੧੪੮ ਫੁੱਟ ਅਤੇ ਉਚਾਈ ੩੪ ਫੁਟ ਦੇ ਲਗਭਗ ਸੀ। ਜਿਸ ਦੀ ਭਵਨਕਾਰੀ ਬਹੁਤ ਹੀ ਸ਼ਾਨਦਾਰ ਸੀ।ਗੁਰਦੁਆਰਾ ਤੰਬੂ ਸਾਹਿਬ ਦੀ ਇਹ ਇਮਾਰਤ ਸਿੱਖ ਇਮਾਰਤਸਾਜੀ ਦੀ ਉੱਦਮ ਮਿਸਾਲ ਸੀ। ਇਹ ਇਕ ਉੱਚੇ ਚਬੂਤਰੇ ਤੇ ਬਣੀ ਹੋਈ ਸੀ। ਬਿਲਕੁਲ ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸਥਾਨ ਸੀ ਜੋ ਕਿ ਇਸ ਇਮਾਰਤ ਦਾ ਕੇਂਦਰੀ ਧੁਰਾ ਸੀ ਅਤੇ ਇਸਦੀ ਆਲੇ ਦੁਆਲੇ ਪਰਕਰਮਾ ਕਰਨ ਲਈ ਖੁੱਲ੍ਹਾ ਲਾਂਘਾ ਸੀ । ਇਸ ਦੋ ਮੰਜ਼ਿਲਾ ਇਮਾਰਤ ਦੇ ਉਪਰਲੇ ਕਮਰੇ ਦੇ ਉੱਪਰ ਅਰਧ ਗੋਲਾ ਕਾਰ ਗੁੰਬਦ ਬਣਿਆ ਹੋਇਆ ਸੀ ਜੋ ਕਿ ਲਹਿਰੀਏ ਦੀ ਡਾਟ ਲਗਾ ਕੇ ਉਸਾਰਿਆ ਗਿਆ ਸੀ। ਗੁੰਬਦ ਦੀ ਬਣਤਰ ਇਸਨੂੰ ਮੁਸਲਿਮ ਜਾਂ ਹਿੰਦੂ ਇਮਾਰਤਸਾਜੀ ਦੇ ਨਮੂਨਿਆਂ ਤੋਂ ਨਿਖੇੜਦੀ ਸੀ। ਪ੍ਰਕਾਸ਼ ਅਸਥਾਨ ਦੇ ਆਲੇ ਦੁਆਲੇ ਵਲ੍ਹੇ ਹੋਏ ਬਰਾਮਦੇ ਦੇ ਚਾਰ ਪ੍ਰਵੇਸ਼ ਦੁਆਰ ਸਨ। ਅਤੇ ਇਸੇ ਦੇ ਦੱਖਣੀ ਕੋਨੇ ਵਿੱਚੋਂ ਇਕ ਪੱਕੀ ਪੌੜੀ ਉਪਰਲੀ ਮੰਜਿਲ ‘ਤੇ ਜਾਂਦੀ ਸੀ। ਬਰਮਾਦੇ ਦੇ ਥਮਲੇ ਚੂੜੀਦਾਰ ਸਨ। ਇਮਾਰਤ ਦੇ ਸਾਹਮਣੇ ਸੱਜੇ ਹੱਥ ਥੋੜਾ ਹੱਟਵਾਂ ਨਿਸ਼ਾਨ ਸਾਹਿਬ ਸ਼ਸੋਬਿਤ ਸੀ। ਜਿਸਦੇ ਆਲੇ ਦੁਆਲੇ ਖੁੱਲ੍ਹੀ ਥਾਂ ਸੰਗਤ ਦੇ ਬੈਠਣ ਲਈ ਵਿਹੜਾ ਬਣਿਆ ਹੋਇਆ ਸੀ।

ਮਹਾਰਾਜਾ ਮਹਿੰਦਰ ਸਿੰਘ ਪਟਿਆਲਾ ਵੱਲੋਂ ਤਾਮੀਰ ਕਰਵਾਈ ਇਮਾਰਤ ਜੋ ੧੯੮੦ ਵਿਚ ਢਾਹ ਦਿਤੀ ਗਈ

ਪੁਰਾਣੀ ਇਮਾਰਤ ਦੀ ਥਾਂ ‘ਤੇ ਹੀ ੧੯੮੦ ਵਿਚ ਕਾਰ ਸੇਵਾ ਰਾਹੀਂ ਨਵੀਂ ਇਮਾਰਤ ਉਸਾਰੀ ਗਈ। ਇਸ ਗੁਰਦੁਆਰੇ ਵਿੱਚ ਗੁੰਬਦਨੁਮਾ ਇਕ ਹਾਲ, ਇਕ ਗੈਲਰੀ ਅਤੇ ਕੇਂਦਰ ਵਿਚ ਪ੍ਰਕਾਸ਼ ਅਸਥਾਨ ਹੈ। ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹੈ।

ਗੁਰਦੁਆਰਾ ਤੰਬੂ ਸਾਹਿਬ ਦੀ ਅਜੋਕੀ ਇਮਾਰਤ

Photos