ਗੁਰਦੁਆਰਾ ਲਾਲ ਖੂਹ, ਲਾਹੌਰ, Lal Khoo Lahore

ਗੁਰਦੁਆਰਾ ਲਾਲ ਖੂਹ, ਲਾਹੌਰ, Lal Khoo Lahore

Average Reviews

Description

ਸ਼ਹਾਦਤ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਜਿੱਥੇ ਤਸੀਹੇ ਦਿੱਤੇ ਗਏ ਜੋ ਅਸਥਾਨ ਲੁਪਤ ਹੋ ਗਿਆ। ਚੰਦੂ ਦੀ ਹਵੇਲੀ ਪੁਰਾਣੇ ਲਾਹੌਰ ਸ਼ਹਿਰ ਦੇ ਮਹੱਲਾ ਬਾਰੂਦਖ਼ਾਨੇ ਵਿਚ ਸੀ। ਚੰਦੂ ਦੇ ਘਰ ਵਿਚ ਜਿਸ ਕੋਠੜੀ ਅੰਦਰ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੈਦ ਕੀਤਾ ਗਿਆ ਸੀ ਤੇ ਤਸੀਹੇ ਦਿੱਤੇ ਗਏ ਸਨ, ਉਥੇ ਬਾਅਦ ਵਿਚ ਸਿੱਖ ਸੰਗਤ ਨੇ ਇਕ ਛੋਟਾ ਜਿਹਾ ਗੁਰਧਾਮ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਤਾਮੀਰ ਕੀਤਾ ਸੀ। (ਇਥੇ ਹੀ ਜਦ ਲਾਹੌਰ, ਚੰਦੂ ਨੂੰ ਨਕੇਲ ਪਾ ਕੇ ਘੁਮਾਇਆ ਗਿਆ ਤਾਂ ਲਾਲ ਖੂਹ ਵਾਲੇ ਅਸਥਾਨ ਤੇ ਭੜਭੂਜੇ ਨੇ ਕੜਛਾ ਮਾਰ ਕੇ ਇਸ ਪਾਪੀ ਨੂੰ ਨਰਕਾਂ ਨੂੰ ਤੋਰਿਆ ਸੀ)। ਇਹ ਛੋਟਾ ਜਿਹਾ ਅਸਥਾਨ ਜੋ ਮਹੰਤਾਂ ਦੀ ਦੇਖ ਰੇਖ ਵਿੱਚ ਸੀ। ਸਵੇਰੇ ਸ਼ਾਮ ਦਾ ਦੀਵਾਨ ਸਜਦਾ ਸੀ। 1927 ਈਸਵੀ ਵਿੱਚ ਗੁਰਦੁਆਰਾ ਐਕਟ ਦੁਆਰਾ ਬਣੀ ਕਮੇਟੀ ਨੇ ਇਥੋਂ ਦਾ ਇੰਤਜ਼ਾਮ ਸੰਭਾਲ ਲਿਆ। ਨਵੀਂ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੁਰਧਾਮ ਦਾ ਖੁਲ੍ਹਾ ਡੁਲ੍ਹਾ ਚੌਗਿਰਦਾ ਬਣਾਉਣ ਵਾਸਤੇ ਨੇੜਲੇ ਮਕਾਨ ਖਰੀਦਣ ਵਾਸਤੇ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤਾ ਸੀ। ਇਸ ਵਿੱਚ ਤਕਰੀਬਨ 4500 ਰੁਪਏ ਦੀ ਰਕਮ ਲਈ ਗੁਹਾਰ ਲਾਈ ਗਈ ਸੀ। ਸਿਰਦਾਰ ਭਗਵਾਨ ਸਿੰਘ ਆਹਲੂਵਾਲੀਆ, ਜੋ ਮਲਾਯਾ ਵਸਨੀਕ ਸਨ, ਨੇ ਸਾਰੀ ਰਕਮ ਤਾਰ ਰਾਹੀਂ ਭੇਜ ਕੇ ਆਪਣਾ ਜੀਵਨ ਸਫਲਾ ਕੀਤਾ ਤੇ ਗੁਰਧਾਮ ਵੀ ਖੁੱਲੇ ਡੁਲੇ ਹੋ ਗਏ। 1947 ਤੱਕ ਵੰਡ ਤੱਕ ਇਹ ਅਸਥਾਨ ਮੌਜੂਦ ਸੀ। ਪਰ ਹੁਣ ਇਹ ਅਸਥਾਨ ਅਲੋਪ ਹੋ ਚੁਕਾ ਹੈ। ਕੁਝ ਕ ਨਿਸ਼ਾਨ ਅਜ ਵੀ ਬਚੇ ਹੋਏ ਹਨ ਜੋ ਪੁਰਾਤਨ ਅਸਥਾਨ ਦੀ ਯਾਦ ਦਿਵਾਉਦੀਆਂ ਹਨ।

ਭਾਈ ਧੰਨਾ ਸਿੰਘ ਚਹਿਲ ਪਟਿਆਲਵੀ ਵੱਲੋਂ 23 ਮਾਰਚ 1932 ਨੂੰ ਕੀਤੀ ਸਾਈਕਲ ਯਾਤਰਾ ਸਮੇਂ ਇਹ ਅਸਥਾਨ ਹਾਲ ਇਸ ਤਰ੍ਹਾਂ ਲਿਖਿਆ ਹੈ-
ਗੁਰਦਵਾਰਾ ਲਾਲ ਖੂਹ ਪੰਜਵੀਂ ਪਾਤਸ਼ਾਹੀ ਜੀ ਦਾ ਹੈ। ਏਹ ਗੁਰਦਵਾਰਾ ਬਜ਼ਾਰ ਬਰੂਦਖਾਨਾ ਵਾਟਰ ਵਰਕਸ ਦੇ ਪਿੱਛੇ ਹੈ ਜੋ ਮੋਤੀ ਬਾਜ਼ਾਰ ਦੇ ਵਿੱਚ ਹੈ। ਇਸ ਜਗ੍ਹਾ ਇਕ ਖੂਹ ਹੁੰਦਾ ਸੀ। ਪਹਿਲੇ ਜ਼ਮਾਨੇ ਵਿੱਚ ਲਾਲ ਖੂਹ ਕਰਕੇ ਮਛਾਹੂਰ ਸੀ। ਅਜ ਕਲ ਵੀ ਉਹੀ ਖੂਹ ਮੌਜੂਦ ਹੈ। ਖੂਹ ਦੇ ਉੱਤੇ ਹੀ ਗੁਰਦੁਆਰਾ ਪਾਇਆ ਹੋਆ ਹੈ, ਪਰ ਇਕ ਪਾਸੇ ਜਲ ਸ਼ਕਨੇ ਵਾਸਤੇ ਰਾਸਤਾ ਜ਼ਰੂਰ ਰਖਾ ਹੋਏ ਹੈ ਜੋ ਕਿ ਅੱਜ ਕਲ ਜਲ ਪੀਤਾ ਜਾਂਦਾ ਹੈ। ਤਾਂ ਕਰਕੇ ਲਾਲ ਖੂਹ ਗੁਰਦਵਾਰੇ ਦਾ ਨਾਮ ਪਿਆ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲੇ ਦਾ ਜੋ ਦੱਖਣ ਦੀ ਤਫ ਦਾ ਬੁਰਜ ਹੈ, ਉਸ ਤੋਂ ਇਹ ਗੁਰਦਵਾਰਾ ਪੂਰਬ ਤੇ ਦੱਖਣ ਦੀ ਗੁੱਠ ਵਿੱਚ ਫਰਲਾਂਗ ‘ਤੇ ਹੈ।
ਹਰੇਕ ਮੱਸਿਆ ਤੋਂ ਬਾਅਦ ਤੀਜ ਨੂੰ ਵੱਡਾ ਦੀਵਾਨ ਲਗਦਾ ਹੈ। ਲੰਗਰ ਤੇ ਰਹੈਸ਼ ਨਹੀਂ ਹੈ। ਇਸੀ ਜਗ੍ਹਾ ਪੰਜਵੇਂ ਪਿਤਾ ਜੀ ਤੱਤੀਆਂ ਤਵੀਆਂ ‘ਤੇ ਉਬਲਦੀਆਂ ਦੇਗਾਂ ਵਿੱਚ ਤੇ ਸੀਸ ਦੇ ਉੱਤੇ ਤੱਤਾ ਰੇਤ ਇਸੀ ਜਗ੍ਹਾ ਪਵਾਇਆ ਸੀ। ਇਹੀ ਜਗ੍ਹਾ ਦੁਸ਼ਟ ਚੰਦੂ ਦਾ ਘਰ ਸੀ, ਜਿਸ ਜਗ੍ਹਾ ਅਜ ਕਲ ਗੁਰਦਵਾਰਾ ਹੈ। ਜ਼ਮੀਨ ੫ ਬਿਗੇ ਹੈ, ਸੇਵਾਦਾਰ ਲਛਮਨ ਸਿੰਘ ਹੈ।
ਗਿਆਨੀ ਠਾਕਰ ਸਿੰਘ ਇਸ ਅਸਥਾਨ ਬਾਰੇ ਲਿਖਦੇ ਨੇ ਕਿ ਕਿਲ੍ਹੇ ਸੰਮਨ ਬੁਰਜ ਤੋਂ ਦੋ ਸੌ ਕਦਮ ਦੱਖਣ ਦੇ ਪਾਸੇ ਵੱਲ ਨੂੰ ਜਹਾਂਗੀਰ ਪਾਤਸ਼ਾਹ ਦੇ ਦੀਵਾਨ ਚੰਦੂ ਦਾ ਘਰ ਸੀ। ਏਥੇ ਜਹਾਂਗੀਰ ਦੇ ਬੁਲਾਣੇ ਅਤੇ ਮੀਆਂ ਮੀਰ ਜੀ ਦੇ ਪ੍ਰੇਮ ਕਰਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਏ, ਮਗਰੋਂ ਕੁਛ ਵਕਤ ਬੀਤਿਆ ਤਾਂ ਚੰਦੂ ਆਪਣੇ ਘਰ ਲੈ ਗਿਆ ਤੇ ਬਹੁਤ ਕਸ਼ਟ ਦਿਤੇ। ਤੱਤੀ ਲੋਹ ਉੱਬਲਦੀ ਦੇਗ ਗਰਮ ਰੇਤਾ ਆਦਿਕ ਪਾਏ ਅਤੇ ਏਸੇ ਜਗ੍ਹਾ ਮਹਾਰਾਜ ਜੀ ਨੂੰ ਅਨੇਕ ਦੁੱਖ ਚੰਦੂ ਪਾਪੀ ਨੇ ਦਿੱਤੇ। ਪੁਜਾਰੀ ਨਿਰਮਲੇ ਹਨ।’

ਇਤਿਹਾਸ ਖਾਨ ਮੁਹੰਮਦ ਵਲੀਉਲਹਾ ਖਾਨ –
LAL KHOI, LAHORE It is said that Guru Arjun Dev during the period of his internment in the house of Chandu Lal, Diwan of Lahore, used to take bath from the water of this well whose diameter is about 10 feet. The well is situated in Mochi Gate. The only evidence of its antique character is the use of small country bricks in its lower part. It is now enclosed by cement Jalis and the parapet is finished with cement plaster.

ਮੌਜੂਦਾ ਹਾਲਾਤ ਗੁਰਦੁਆਰਾ ਸਾਹਿਬ ਦੀ ਹੋਂਦ ਨਹੀਂ ਹੈ। ਵੰਡ ਤੋਂ ਬਾਅਦ ਸਿਖ ਸੰਗਤ ਦੇ ਹਿਜਰਤ ਕਰਨ ਤੋਂ ਬਾਅਦ ਇਸ ਅਸਥਾਨ ਦੇ ਸਰੂਪ ਹੀ ਬਦਲ ਗਿਆ। ਅਜੋਕੇ ਸਮੇਂ ਇਕ ਪੀਰਖਾਨੇ ਨੁਮਾ ਜਗ੍ਹਾ ਬਣਾ ਦਿਤੀ ਗਈ ਜਿਸ ਉਪਰ ਲਾਲ ਅਤੇ ਹਰਾ ਰੰਗ ਕੀਤਾ ਹੋਇਆ ਹੈ। ਲਾਹੌਰ ਜਾਂਦਿਆਂ ਸਿਖ ਸੰਗਤਾਂ ਹੋਰਨਾਂ ਗੁਰਦੁਆਰਿਆਂ ਵਿਚ ਨਤਮਸਤਕ ਹੋਣ ਤੋਂ ਇਲਾਵਾ ਇਸ ਜਗ੍ਹਾ ਨੂੰ ਬਾਹਰੋਂ ਦੇਖਕੇ ਨਮਸਕਾਰ ਕਰ ਲੈਂਦੀਆਂ ਹਨ।

Photos