ਸ਼ਹੀਦ ਗੰਜ ੨ ਸ਼ਹੀਦ ਭਾਈ ਸੁੱਖਾ ਸਿੰਘ ਜੀ ਸਰਹੰਦ, ਫਤਹਿਗੜ੍ਹ  Gurudawara shaheed Ganj Baba Sukha Singh Ji Shaheed sirhind, Fatehgarh

ਸ਼ਹੀਦ ਗੰਜ ੨ ਸ਼ਹੀਦ ਭਾਈ ਸੁੱਖਾ ਸਿੰਘ ਜੀ ਸਰਹੰਦ, ਫਤਹਿਗੜ੍ਹ Gurudawara shaheed Ganj Baba Sukha Singh Ji Shaheed sirhind, Fatehgarh

Average Reviews

Description

ਫਤਹਿਗੜ੍ਹ ਸਾਹਿਬ ਵਿਚ ਤਿੰਨ ਸ਼ਹੀਦ ਗੰਜ ਹਨ ਜਿੰਨਾਂ ਨੂੰ ਭਾਈ ਕਾਹਨ ਸਿੰਘ ਨਾਭਾ ਨੇ ਜਿਕਰ ਕੀਤਾ ਹੈ।
ਸ਼ਹੀਦ ਗੰਜ ੧
ਸ਼ਹੀਦ ਗੰਜ ੨ ਸ਼ਹੀਦ ਭਾਈ ਸੁੱਖਾ ਸਿੰਘ ਜੀ
ਸ਼ਹੀਦ ਗੰਜ ੩  ਸ਼ਹੀਦ ਭਾਈ ਮੱਲਾ ਸਿੰਘ ਜੀ

ਫਤਹਿਗੜ੍ਹ ਸਾਹਿਬ ਵਿਚ ਤਿੰਨ ਸ਼ਹੀਦ ਗੰਜ ਗੁਰਦੁਆਰਿਆਂ ਦੀ ਨਕਸ਼ੇ ਵਿਚ ਸਥਿਤੀ

ਭਾਈ ਵਿਸਾਖਾ ਸਿੰਘ ਅਨੁਸਾਰ ਅਨੁਸਾਰ ਵਜ਼ੀਦ ਖਾਨ ਸੂਬਾ ਸਰਹੰਦ ਦੇ ਮਰਨ ਪਿਛੋਂ ਸੂਬਾ ਜੈਨ ਖਾਨ ਸਰਹੰਦ ਦਾ ਨਵਾਬ ਬਣ ਕੇ ਆਇਆ। ਉਸ ਨੇ ਸਿੰਘਾਂ ‘ਤੇ ਹੋਰ ਭੀ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਉਸਨੇ ਆਪਣੇ ਮਤਹਿਤ ਅਫਸਰਾਂ ਨੂੰ ਹੁਕਮ ਦਿੱਤਾ ਕਿ ਸਿੱਖਾਂ ਦੇ ਸਿਰ ਵਡ ਕੇ, ਗੱਡੇ ਭਰ ਕੇ ਮੇਰੇ ਪਾਸ ਭੇਜੋ ਤਾਂ ਕਿ ਮੈਂ ਦੀਪਮਾਲਾ ਵਾਲੇ ਦਿਨ ਉਨਾਂ ਦੇ ਸਿਰਾਂ ਪਰ ਦੀਵੇ ਰੱਖ ਦੀਪਮਾਲਾ ਕਰਾਂ। ਸੂਬਾ ਜੈਨ ਖਾਂ ਨੇ ਇਕ ਬ੍ਰਾਹਮਣ ਦੀ ਬ੍ਰਾਹਮਣੀ ਸਾਵਿੱਤੀ ਖੋਹ ਲਈ ਸੀ। ਇਸ ਬ੍ਰਾਹਮਣ ਨੇ ਸ੍ਰੀ ਅੰਮ੍ਰਿਤਸਰ ਜਾ ਕੇ ਸਿੰਘਾਂ ਪਾਸ ਫਰਿਆਦ ਕੀਤੀ। ਉਥੇ ਜਥੇਦਾਰ ਬਾਬਾ ਸੁਖਾ ਸਿੰਘ ਜੀ ਸਨ। ਆਪ ਨੇ ਪੰਜ ਹਜ਼ਾਰ ਸਿੰਘ ਨੂੰ ਨਾਲ ਲੈ ਕੇ ਸਰਹੰਦ ਪਰ ਹਮਲਾ ਕਰਨ ਲਈ ਕੂਚ ਕਰ ਦਿੱਤਾ। ਇਨ੍ਹਾਂ ਸਿੰਘਾਂ ਦਾ ਪੜਾਉ ਸਵੱਦੀ, ਜ਼ਿਲਾ ਲੁਧਿਆਣਾ ਵਿਚ ਸੀ ਤਾਂ ਉਥੋਂ ਬਾਬਾ ਮੱਲਾ ਸਿੰਘ ਜੀ ਨੇ ਦਸਿਆ ਕਿ ਸੂਬਾ ਸਰਹੰਦ ਦੀਆਂ ਫੌਜਾਂ ਪਿੰਡਾਂ ਵਿਚ ਫਿਰਕੇ ਨੌਜਵਾਨ ਸਿੰਘਾਂ ਤੇ ਬੀਬੀਆਂ ਦੇ ਸਿਰ ਵਢਕੇ ਗਡੇ ਭਰ ਰਹੀਆਂ ਹਨ। ਇਸ ਕਰਕੇ ਇਨ੍ਹਾਂ ਗਡਿਆਂ ਨੂੰ ਉਨ੍ਹਾਂ ਪਾਸੋਂ ਖੋਹ ਕੇ ਸਿੰਘਾਂ ਦੇ ਸਿਰਾਂ ਦਾ ਸਸਕਾਰ ਕਰਨਾ ਚਾਹੀਦਾ ਹੈ। ਬਾਬਾ ਸੁਖਾ ਸਿੰਘ ਜੀ ਜਿਸ ਮਨੋਰਥ ਨੂੰ ਨਾਲ ਲੈਕੇ ਆਏ ਸਨ। ਉਸ ਨੂੰ ਲਾਂਭੇ ਨਾ ਕਰਨ ਪਰ ਜ਼ੋਰ ਦਿਤਾ ਅਤੇ ਇਹ ਫੈਸਲਾ ਹੋਇਆ ਕਿ ਦੋਵੇਂ ਦਲ ਸਰਹੰਦ ਪਰ ਦੋ ਪਾਸਿਆਂ ਤੋਂ ਹਮਲਾ ਕਰਨ। ਸਿਖ ਫੌਜਾਂ ਨੇ ਜੈਨ ਖਾਂ ਨੂੰ ਮਾਰਿਆ ਤੇ ਇਸ ਜੰਗ ਵਿਚ ਇਹ ਦੋਵੇਂ ਬਜ਼ੁਰਗ ਸ਼ਹੀਦ ਹੋ ਗਏ। ਦੋਵੇਂ ਹੀ ਸ਼ਹੀਦ ਸਿਖ ਸਰਦਾਰਾਂ ਅਤੇ ਉਹਨਾਂ ਦੇ ਸ਼ਹੀਦ ਹੋਏ ਸਾਥੀ ਸਿਖਾਂ ਦੀ ਯਾਦ ਵਿਚ ਦੋ ਵਖ ਵਖ ਸ਼ਹੀਦ ਗੰਜ ਫਤਹਿਗੜ੍ਹ ਸਾਹਿਬ ਵਿਚ ਬਣੇ ਹੋਏ ਹਨ। ਇਹ ਦੋਵੇਂ ਅਸਥਾਨ ਹੀ ਦੂਜੀ ਵਾਰ ਸਰਹੰਦ ਫਤਹਿ ਕਰਨ ਨਾਲ ਸੰਬੰਧਤ ਹਨ।

ਗੁਰਦੁਆਰਾ ਸ਼ਹੀਦ ਗੰਜ-੨ ਬਾਬਾ ਸੁੱਖਾ ਸਿੰਘ ਸ਼ਹੀਦ

ਇਹ ਅਸਥਾਨ ਸਰਹਿੰਦ ਤੋਂ ਬੱਸੀ ਪਠਾਣਾਂ ਨੂੰ ਜਾਂਦਿਆਂ ਮੁਖ ਸੜਕ ਤੋਂ ਸੱਜੇ ਹਥ ਲਗਭਗ 50 ਕ ਮੀਟਰ ‘ਤੇ ਖੇਤਾਂ ਵਿਚ  ਬਾਹਰਵਾਰ ਹੈ। ਬਹਾਦਰਗੜ੍ਹ, ਤਲਾਣੀਆਂ ਵਿਚ ਦਰਗਾਹ ਹਜ਼ਰਤ ਮੁਸ਼ੱਦਦ ਆਲਿਫਸਾਨੀ ਦੇ ਨੇੜੇ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਇਸ ਅਸਥਾਨ ਦੀ ਦੂਰੋ ਲਗਭਗ ਡੇਢ ਕਿਲੋਮੀਟਰ ਉਤਰ ਦਿਸ਼ਾ ਵਲ ਹੈ। ਇਸ ਗੁਰਦੁਆਰਾ ਨੂੰ ਮਹਾਰਾਜਾ ਹੀਰਾ ਸਿੰਘ ਨਾਭਾ ਨੇ ਜਗੀਰ ਦੇ ਰੂਪ ਵਿਚ ਜਮੀਨ ਦਿੱਤੀ।
ਪ੍ਰਿੰਸੀਪਲ ਸਤਿਬੀਰ ਸਿੰਘ ਦੇ ਹਵਾਲੇ ਅਨੁਸਾਰ ਇਸ ਥਾਂ ‘ਤੇ ਪਹਿਲੇ ਸਰਹਿੰਦ ਨਗਰ ਦੇ ਕੋਤਵਾਲ ਦਾ ਮਕਾਨ ਸੀ, ਜੋ ਪਿੱਛੋਂ ਢਹਿ ਢੇਰੀ ਹੋ ਗਿਆ। ਇਸ ਸ਼ਹੀਦ ਗੰਜ ਗੁਰਦੁਆਰੇ ਦੇ ਨਾਂ ਪਿੰਡ ਰਾਜਗੜ੍ਹ ਛੰਨਾ (ਫਤਹਿਗੜ੍ਹ ਸਾਹਿਬ) ਵਿਚ ੧੦੦ ਵਿੱਘੇ ਜ਼ਮੀਨ ਲੱਗੀ ਹੋਈ ਹੈ।

ਸਲਾਨਾ ਸਮਾਗਮ ਹਰ ਸਾਲਾ ਬਾਬਾ ਜੱਸਾ ਸਿੰਘ ਆਹਲੂਵਾਲੀਆਦੀ ਅਗਵਾਈ ਵਿਚ ‘ਦੂਜੀ ਵਾਰ ਸਰਹੰਦ ਫਤਹਿ ਦਿਹਾੜੇ’, ਸ਼ਹੀਦ ਬਾਬਾ ਸੁੱਖਾ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਤਿੰਨ ਦਿਨਾ ਸਮਾਗਮ ਕਰਵਾਏ ਜਾਂਦੇ ਹਨ।

ਸਮਾਗਮ ਦੀਆਂ ਤਸਵੀਰਾਂ

੧੩ ਜਨਵਰੀ ਨੂੰ ਨਗਰ ਕੀਰਤਨ ਕਢਿਆ ਜਾਂਦਾ ਹੈ ਜੋ ਗੁਰਦੁਆਰਾ ਸ਼ਹੀਦ ਗੰਜ ਬਾਬਾ ਸੁੱਖਾ ਸਿੰਘ ਤੋਂ ਚਲਕੇ ਗੁਰਦੁਆਰਾ ਜੋਤੀ ਸਰੂਪ ਤਕ ਜਾਂਦਾ ਹੈ। ਬਾਕੀ ਦਿਨ ਕੀਰਤਨ ਦਰਬਾਰ ਸਜਦੇ ਹਨ। 

Photos