ਗੁਰਦੁਆਰਾ ਜੰਡ ਸਾਹਿਬ, ਫਰੀਦਕੋਟ

ਗੁਰਦੁਆਰਾ ਜੰਡ ਸਾਹਿਬ, ਫਰੀਦਕੋਟ

Average Reviews

Description

ਗੁਰਦੁਆਰਾ ਜੰਡ ਸਾਹਿਬ, ਵੀਰੇ ਵਾਲਾ ਕਲਾਂ (ਫਰੀਦਕੋਟ)

ਇਹ ਗੁਰਦੁਆਰਾ ਸਾਹਿਬ ਫ਼ਰੀਦਕੋਟ ਤੋਂ ਲਹਿੰਦੇ ਵਾਲੇ ਪਾਸੇ 23 ਕਿਲੋਮੀਟਰ ‘ਤੇ ਸਾਦਿਕ ਨੇੜਲੇ ਪਿੰਡ ਵੀਰੇ ਵਾਲਾ ਕਲਾਂ ਦੇ ਰਕਬੇ ਵਿੱਚ ਹੈ। ਇਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਤੋਂ ਵਜ਼ੀਰਪੁਰ ਨੂੰ ਜਾਂਦੇ ਅਤੇ ਵਾਪਸੀ ਤੇ ਆਉਦੋਂ ਹੋਏ ਦੋ ਵਾਰ ਚਰਨ ਪਾਏ ਸਨ ਅਤੇ ਦੋਨਾਂ ਵਾਰ ਹੀ ਇਕ ਇਕ ਰਾਤ ਕੱਟੀ। ਜਿਸ ਦਰੱਖਤਾਂ ਦੀ ਝਿੜੀ ਵਿਚ ਗੁਰੂ ਜੀ ਰੁਕੇ ਸਨ ਉਸ ਵਿਚੋਂ ਇਕ ਬੇਰੀ ਅੱਜ ਵੀ ਖੜ੍ਹੀ ਹੈ ਅਤੇ ਜਿਸ ਜੰਡ ਦੇ ਕਿੱਲੇ ਨਾਲ ਘੋੜਾ ਬੰਨ੍ਹਿਆ ਸੀ, ਉਹ ਕਿੱਲਾ ਦਾ ਅਜ ਜੰਡ ਦਾ ਰੁੱਖ ਖੜ੍ਹਾ ਹੋਇਆ ਹੈ। ਫ਼ਰੀਦਕੋਟ ਰਿਆਸਤ ਦੁਆਰਾ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਸੀ।
ਇਸ ਪੁਰਾਤਨ ਇਮਾਰਤ ਦੇ ਚਾਰੋਂ ਦਿਸ਼ਾਵਾਂ ਵੱਲੋਂ ਦਰਵਾਜ਼ੇ ਸਨ ਜਿਸ ਦਾ ਮੂੰਹ ਚੜ੍ਹਦੇ ਵੱਲ ਸੀ। ਰਿਆਸਤ ਦੁਆਰਾ ਉਸਾਰੇ ਗੁਰਦੁਆਰਾ ਸਾਹਿਬ ਦਾ ਯਾਦਗਾਰੀ ਪੱਥਰ ਉਸ ਇਮਾਰਤ ਵਿੱਚ ਲੱਗਿਆ ਹੋਇਆ ਸੀ। ਪਹਿਲਾਂ ਗੁਰਦੁਆਰਾ ਸਾਹਿਬ ਦੇ ਨਾਲ ਕੱਚੀ ਬਾਉਲੀ ਬਣੀ ਹੋਈ ਸੀ। ਬਾਅਦ ਵਿਚ ਉਸ ਜਗ੍ਹਾ ਸਰੋਵਰ ਬਣਾ ਦਿੱਤਾ ਗਿਆ। 1970 ਵਿਚ ਸੰਤ ਬਾਬਾ ਗੁਰਮੁਖ ਸਿੰਘ ਜੀ ਦੀ ਨਿਗਰਾਨੀ ਹੇਠ ਕਾਰ ਸੇਵਾ ਰਾਹੀ ਨਵੇਂ ਦਰਬਾਰ ਦੀ ਉਸਾਰੀ ਕਰਵਾਈ ਗਈ। ਸੰਗਮਰਮਰ ਦੇ ਹਾਲ ਵਿਚ ਪ੍ਰਕਾਸ਼ ਅਸਥਾਨ ਬਣਾਇਆ ਗਿਆ। ਕਮਲ ਦੇ ਫੁੱਲ ਨੁਮਾ ਦੁੱਧ ਚਿੱਟੇ ਰੰਗ ਦੀ ਪਾਲਕੀ ਸਾਹਿਬ ਦੀ ਸੇਵਾ ਜਸਮੱਤ ਸਿੰਘ ਢਿਲੋਂ ਕਰਵਾਈ ਗਈ ਸੀ।
ਸੰਨ 2000 ਦੇ ਨੇੜੇ ਇਸ ਇਮਾਰਤ ਨੂੰ ਵੀ ਢਾਹ ਦਿੱਤਾ ਗਿਆ ਅਤੇ ਨਵੀਂ ਇਮਾਰਤ ਬਣਾਈ।
ਭਾਈ ਧੰਨਾ ਸਿੰਘ ਪਟਿਆਲਵੀ ਦੁਆਰਾ 9 ਅਕਤੂਬਰ 1931 ਈ: ਵਿੱਚ ਕੀਤੀ ਗਈ ਯਾਤਰਾ ਵਿਚ ਦਸਦੇ ਹਨ ਕਿ ਮਹੰਤ ਸੰਤਾ ਸਿੰਘ ਸੇਵਾ ਕਰਦੇ ਸਨ ਅਤੇ ਗੁਰਦੁਆਰੇ ਦੇ ਚੁਫੇਰੇ ਟਿੱਬੇ ਹੀ ਟਿੱਬੇ ਸਨ। ਰਿਆਸਤ ਦੁਆਰਾ ਇਕ ਅੱਠਵੀਂ ਤੱਕ ਦਾ ਖਾਲਸਾ ਸਕੂਲ ਗੁਰਦੁਆਰਾ ਸਾਹਿਬ ਦੇ ਨਾਲ ਖੋਲ੍ਹਿਆ ਗਿਆ ਹੈ ਜੋ ਕਿ ਹਿਠਾੜ ਇਲਾਕੇ ਦਾ ਪਹਿਲਾ ਸਕੂਲ ਹੈ। ਉਸ ਵਕਤ ਗੁਰਦੁਆਰਾ ਸਾਹਿਬ ਦੇ ਨਾਂ 35 ਘੁਮਾਂ ਜ਼ਮੀਨ ਦੱਸੀ ਗਈ ਹੈ ਪ੍ਰੰਤੂ ਮਹਾਨ ਕੋਸ਼ ਅਨੁਸਾਰ 25 ਘੁਮਾਂ ਹੈ ਜੋ ਕਿ ਗਹਿਣੇ ਲਈ ਹੋਈ ਸੀ।
ਹੁਣ ਗੁਰਦੁਆਰਾ ਸਾਹਿਬ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਅੰਬਾਂ ਦਾ ਰਮਣੀਕ ਬਾਗ ਲਗਿਆ ਹੋਇਆ ਹੈ। ਲੰਗਰ ਰਿਹਾਇਸ਼ ਦਾ ਪ੍ਰਬੰਧ ਹੈ।

Photos