ਲਹਿੰਦੇ ਪੰਜਾਬ ਦਾ ਇਤਿਹਾਸਕ ਗੁਰਦੁਆਰਾ ਜਿਸ ਦੀ ਆਖਰੀ ਨਿਸ਼ਾਨੀ ਬਚਾੳਣੀ ਬਹੁਤ ਜਰੂਰੀ, ਉਦਮ ਛੇਤੀ ਕੀਤੇ ਜਾਣ।

ਲਹਿੰਦੇ ਪੰਜਾਬ ਦਾ ਇਤਿਹਾਸਕ ਗੁਰਦੁਆਰਾ ਜਿਸ ਦੀ ਆਖਰੀ ਨਿਸ਼ਾਨੀ ਬਚਾੳਣੀ ਬਹੁਤ ਜਰੂਰੀ, ਉਦਮ ਛੇਤੀ ਕੀਤੇ ਜਾਣ।

ਗੁਰੂ ਘਰਾਂ ਵਿਚ ਜਾ ਕੇ ਅਸੀਂ ਅਰਦਾਸਾਂ ਕਰਨੀਆਂ ਸਨ ਤੇ ਕੌਮ ਦੀ ਤੇ ਆਪਣੀ ਚੜ੍ਹਦੀ ਕਲਾ ਮੰਗਣੀ ਸੀ। ਕਦੇ ਕਿਸੇ ਨੇ ਸੋਚਿਆ ਹੋਵੇਗਾ ਕਿ ਸਾਨੂੰ ਕਿਸੇ ਗੁਰੂ ਘਰ ਲਈ ਵੀ ਅਰਦਾਸ ਕਰਨੀ ਪਵੇਗੀ ਕਿ ਹੇ ਸੱਚੇ ਪਾਤਸ਼ਾਹ ਐਤਕੀਂ ਦੇ ਮੀਂਹ ਕੱਢ ਜਾਵੇ ਇਮਾਰਤ ਤੇ ਏਸ ਸਾਲ ਅਸੀਂ ਜਰੂਰ ਕੋਈ ਹੀਲਾ ਕਰਾਂਗੇ। ਹੋ ਸਕਦੈ ਪਿਛਲੇ ਕਈ ਸਾਲਾਂ ਤੋਂ ਜੋ ਗੁਰੂ ਪਿਆਰੇ ਗੁਰਦੁਆਰਾ ਝਾੜੀ ਸਾਹਿਬ ਪਾਤਸ਼ਾਹੀ ਤੀਜੀ ਜਾਂਦੇ ਹੋਣ ਇਹੋ ਅਰਦਾਸ ਕਰਦੇ ਹੋਣ। ਪਰ ਹੁਣ ਇਕ ਇੱਟ ਕਿੰਨਾ ਕੁ ਚਿਰ ਸਾਰਾ ਭਾਰ ਆਪਣੇ ਉੱਤੇ ਸਹਾਰ ਸਕੇਗੀ।

ਹਲਾਂਕਿ ਡਿੱਗਣਾ ਢਹਿਣਾ ਸਭ ਕਰਤੇ ਦੇ ਵਸ ਹੈ ਪਰ ਕੀ ਅਸੀਂ ਫੇਰ ਵੀ ਆਪਣੀਆਂ ਅੱਖਾਂ ਦੇ ਸਾਹਮਣੇ ਢਹਿੰਦਾ ਦੇਖ ਲਈਏ। ਹੁਣੇ ਕਿਸੇ ਮਿੱਤਰ ਪਿਆਰੇ ਦਾ ਸੁਨੇਹਾਂ ਆਇਆ ਕਿ ਭਾਜੀ ਐਤਕੀਂ ਦੀਆਂ ਬਰਸਾਤਾਂ ਨਹੀਂ ਝੱਲ ਸਕੇਗਾ।
ਕੀ ਪ੍ਰਬੰਧਕ ਕਮੇਟੀਆਂ ਗੋਲਕਾਂ ਉੱਤੇ ਨਾਗ ਵਲ ਪਾ ਕੇ ਬੈਠਣ ਲਈ ਬਣਾਈਆਂ ਸਨ। ਇਹਨਾਂ ਨੂੰ ਰਾਜਨੀਤੀ ਤੋਂ ਵਿਹਲ ਮਿਲੇਗੀ ਤਾਂ ਕੁਝ ਏਧਰ ਧਿਆਨ ਹੋਵੇਗਾ।


ਬੜਾ ਅਫਸੋਸ ਹੈ ਕਿ ਕੁਝ ਸਾਲ ਪਹਿਲਾਂ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਇਸ ਗੁਰਧਾਮ ਦੀ ਇਹ ਹਾਲਤ ਦੇਖ ਕੇ ਆਏ ਹਨ ਤੇ ਏਧਰ ਆ ਕੇ ਉਹਨਾਂ ਇਕ ਹਉਂਕਾ ਵੀ ਨਾ ਲਿਆ।
ਖੈਰ ਓਧਰ ਕਾਹਨੂੰ ਜਾਣਾ ਹੈ…


ਸਿਖ ਸੰਗਤਾਂ ਰਲ ਮਿਲ ਅਰਦਾਸ ਕਰਨ ਤੇ ਦਿਲੋਂ ਕਰਨ ਤਾਂ ਕੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਮਿਲ ਸਕੇ। ਯਾਦ ਰੱਖਿਓ ਖੁੱਲੇ ਦਰਸ਼ਨ ਦੀਦਾਰ ਤਾਂ ਹੀ ਸੰਭਵ ਹਨ ਜੇ ਗੁਰਧਾਮ ਬਚੇ ਰਹੇ ਨਹੀਂ ਤਾਂ…

– ਭਾਈ ਜਗਦੀਪ ਸਿੰਘ ਫ਼ਰੀਦਕੋਟ

Leave your comment
Comment
Name
Email