ਕਸੂਰ ਦੇ ਸੰਤੋਖਸਰ ਮਹੱਲੇ ਵਿਚਲੀ ਅਣਗੌਲੀ ਸਿਖ ਵਿਰਾਸਤ ਦੇ ਬਚੇ ਨਿਸ਼ਾਨ

ਕਸੂਰ ਦੇ ਸੰਤੋਖਸਰ ਮਹੱਲੇ ਵਿਚਲੀ ਅਣਗੌਲੀ ਸਿਖ ਵਿਰਾਸਤ ਦੇ ਬਚੇ ਨਿਸ਼ਾਨ

ਲਹਿੰਦੇ ਪੰਜਾਬ ਦੇ ਸ਼ਹਿਰ ਕਸੂਰ ਵਾਸੀ ਸਮੀਉਲਹਾ ਜੂਸਫ ਨੇ ਆਪਣੀ ਫੇਸਬੁੱਕ ‘ਤੇ ਤਿੰਨ ਤਸਵੀਰਾਂ ਨਸ਼ਰ ਕੀਤੀਆਂ ਹਨ। ਜੋ ਸ਼ਹਿਰ ਵਿਚਲੇ ਮਹੱਲਾ ਸੰਤੋਖਸਰ ਦੇ ਗੁਰਦੁਆਰਾ ਸੰਤੋਖਸਰ ਦੀਆਂ ਹਨ।

ਨਾਨਕਸ਼ਾਹੀ ਇੱਟਾਂ ਦਾ ਚਿੱਟਾ ਗੁੰਬਦ ਬਣਿਆ ਹੈ। ਸਮੇਂ ਅਤੇ ਸਾਂਭ ਸੰਭਾਲ ਨਾ ਹੋਣ ਕਾਰਨ ਚੂਨਾ ਉਤਰ ਰਿਹਾ ਹੈ, ਰੰਗ ਕਾਲਾ ਪੈ ਗਿਆ ਹੈ। ਆਸਪਾਸ ਗੁਰਦਆਰਾ ਸਾਹਿਬ ਤੋਂ ਉਚੀ ਇਮਾਰਤ ਉਸਰ ਗਈਆਂ ਹਨ। ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਦਿਖ ਨੂੰ ਲੁਕੋ ਲਿਆ। ਪਹਿਚਾਣ ਸਿਰਫ ਗੁੰਬਦ ਤੋਂ ਹੀ ਹੁੰਦੀ ਹੈ। ਚੂਨੇ, ਇਟਾਂ ਦਾ ਬਣਿਆ ਕਲਸ ਅਜ ਵੀ ਚੰਗੀ ਹਾਲਤ ਵਿਚ ਖੜ੍ਹਾ ਹੈ।

ਕਸੂਰ ਜਾਣ ਵਾਲੀ ਸਿਖ ਸੰਗਤ ਇਸ ਜਗ੍ਹਾ ‘ਤੇ ਜਾਕੇ ਆਸਪਾਸ ਦੀ ਅਬਾਦੀ ਤੋਂ ਇਸ ਅਸਥਾਨ ਬਾਰੇ ਜਾਣਕਾਰੀ ਇਕੱਤਰ ਕਰਕੇ ਜਰੂਰ ਕਲਮਬਧ ਕਰੇ।

Leave your comment
Comment
Name
Email