ਗੁਰਦੁਆਰਾ ਥੜ੍ਹਾ ਸਾਹਿਬ ਪਾਤਿਸ਼ਾਹੀ ਛੇਵੀਂ ਫਤਹਿਗੜ੍ਹ ਸਾਹਿਬ ਸਰਹੰਦ Gurudwara Thara sahib  Chevi Patsahi Fatehgarh Sirhind

ਗੁਰਦੁਆਰਾ ਥੜ੍ਹਾ ਸਾਹਿਬ ਪਾਤਿਸ਼ਾਹੀ ਛੇਵੀਂ ਫਤਹਿਗੜ੍ਹ ਸਾਹਿਬ ਸਰਹੰਦ Gurudwara Thara sahib Chevi Patsahi Fatehgarh Sirhind

Average Reviews

Description

ਇਹ ਅਸਥਾਨ ਗੁਰਦੁਆਰਾ ਸ਼ਹੀਦ ਗੰਜ -੩ ਦੇ ਸਾਹਮਣੇ ਸਰਹਿੰਦ-ਫਤਹਿਗੜ੍ਹ ਰੋਡ ਦੇ ਖੱਬੇ ਪੁਲ ਦੇ ਕੋਲ ਹੈ। ਇਸ ਸਮੇਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਇਸ ਅਸਥਾਨ ਦੀ ਦੂਰੀ ਲਗਭਗ ੧ ਕਿਲੋਮੀਟਰ ਦਖਣ ਵਾਲੇ ਪਾਸੇ ਹੈ।

ਗੁਰਦੁਆਰਾ ਥੜ੍ਹਾ ਸਾਹਿਬ ਦਾ ੨੦੦੦ ਈ. ਦੇ ਨਜਦੀਕ ਦਾ ਇਕ ਚਿਤਰ, ਸਾਹਮਣੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਮੱਲਾ ਸਿੰਘ ਸ਼ਹੀਦ ਵੀ ਦਿਖ ਰਿਹਾ ਹੈ

ਇਤਿਹਾਸ ਮਹਾਨ ਕੋਸ਼ ਵਿਚ ਇਸ ਅਸਥਾਨ ਦਾ ਜਿਕਰ ਇਸ ਤਰ੍ਹਾ ਹੈ – ਥੜ੍ਹਾ ਸਾਹਿਬ, ਇਸ ਥਾਂ ਛੇਵੇਂ ਸਤਿਗੁਰੂ ਜੀ ਥੋੜਾ ਸਮਾਂ ਵਿਰਾਜੇ ਹਨ। ਜਿਸ ਥੜ੍ਹਾ ਸਾਹਿਬ ਛੇਵੇਂ ਪਾਤਿਸ਼ਾਹ ਜੀ ਨੇ ਇਲਾਕੇ ਦੀਆਂ ਸੰਗਤਾਂ ਨੂੰ ਬੈਠਕੇ ਦਰਸ਼ਨ ਦਿਤੇ ਸਨ ਉਸ ਥੜ੍ਹਾ 'ਤੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ।
ਇਹ ਚਾਰ ਦੀਵਾਰੀ ਅਹਾਤੇ ਵਿਚ ਸਾਧਾਰਨ ਜਿਹਾ ਅਸਥਾਨ ਹੈ, ਜਿਥੇ ਮੁਕਾਮੀ ਰਿਵਾਇਤ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਤੋਂ ਅੰਮ੍ਰਿਤਸਰ ਪਰਤਦੇ ਸਮੇਂ ਗਏ ਸਨ। ਗਵਾਲੀਅਰ ਵਿਚ ਗੁਰੂ ਹਰਗੋਬਿੰਦ ਜੀ ਨੇ ਆਪਣੇ ਨਾਲ 52 ਰਾਜਿਆਂ ਦੀ ਰਿਹਾਈ ਕਰਵਾਈ ਸੀ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਐਕਟ ਦੇ ਸੈਕਸ਼ਨ ੮੫ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।

Photos