Gurdwara Mata Bhag Kaur ਗੁਰਦੁਆਰਾ ਮਾਤਾ ਭਾਗ ਕੌਰ

Gurdwara Mata Bhag Kaur ਗੁਰਦੁਆਰਾ ਮਾਤਾ ਭਾਗ ਕੌਰ

Average Reviews

Description

ਖਿਦਰਾਣੇ ਦੀ ਢਾਬ ਦੇ ਕੰਢੇ ਗੁਰਦੁਆਰਾ ਤੰਬੂ ਸਾਹਿਬ ਤੋਂ 15 ਮੀਟਰ ‘ਤੇ ਸਾਹਮਣੇ ਖੱਬੇ ਹੱਥ ਮਾਈ ਭਾਗੋ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ ਜਿਸਦਾ ਮੁਖ ਦੁਆਰਾ ਚੜ੍ਹਦੇ ਵਾਲੇ ਪਾਸੇ ਨੂੰ ਹੈ, ਖੱਬੇ ਹੱਥ ਸਰੋਵਰ ਹੈ। ਕੋਲ ਹੀ ਨਿਸ਼ਾਨ ਸਾਹਿਬ ਸ਼ਸ਼ੋਬਿਤ ਹੈ। ਗੁਰਦੁਆਰਾ ਤੰਬੂ ਸਾਹਿਬ ਅਤੇ ਮਾਤਾ ਭਾਗ ਕੌਰ ਦੇ ਗੁਰਦੁਆਰੇ ਦਾ ਵਿਹੜਾ ਸਾਂਝਾ ਹੈ।
ਇਹ ਅਸਥਾਨ ਬਹੁਤਾ ਪੁਰਾਣਾ ਨਹੀਂ 1990ਵਿਆਂ ਤੋਂ ਬਾਅਦ ਹੀ ਇਸਦੀ ਉਸਾਰੀ ਕੀਤੀ ਗਈ ਹੈ।
ਮਾਤਾ ਭਾਗ ਕੌਰ ਜੀ ਝਬਾਲ ਦੇ ਰਹਿਣ ਵਾਲੇ ਭਾਈ ਲੰਗਾਹ ਜੀ , ਜੋ (ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਵੇਲੇ ਬੜੀ ਸੇਵਾ ਕਰਦੇ ਰਹੇ ਸਨ) ਦੇ ਭਰਾ ਪੈਰੋ ਸ਼ਾਹ ਦੀ ਪੋਤਰੀ ਸਨ। ਇਹਨਾਂ ਦੇ ਪਿਤਾ ਭਾਈ ਮਾਲੋ ਸ਼ਾਹ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਭਰਤੀ ਹੋ ਕੇ ਮੁਗਲਾਂ ਵਿਰੁੱਧ ਜੰਗ ਲੜਦੇ ਰਹੇ ਸਨ। ਮਾਤਾ ਜੀ ਦਾ ਰਿਸ਼ਤਾ ਗੁਰੂ ਘਰ ਨਾਲ ਬੜ੍ਹਾ ਗੂੜਾ ਸੀ । ਇਹ ਆਪਣੇ ਪਿਤਾ ਵਾਂਗ ਸ਼ਸਤਰ ਅਭਿਆਸ ਦਾ ਸ਼ੌਂਕ ਰੱਖਦੇ ਸਨ। ਇਹਨਾ ਦੀ ਸ਼ਾਦੀ ਭਾਈ ਨਿਧਾਨ ਸਿੰਘ ਨਾਲ ਪਿੰਡ ਪੱਟੀ ਵਿਖੇ ਹੋਈ। ਬੇਦਾਵੀਏ ਸਿੰਘ ਮਾਤਾ ਜੀ ਦੀ ਅਗਵਾਈ ਵਿੱਚ 21 ਵੈਸਾਖ ਸੰਮਤ 1762 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲ ਸਾਮਰਾਜ ਖਿਲਾਫ ਲੜੀ ਜਾਣ ਵਾਲੀ ਲੜਾਈ ਵਿੱਚ ਸ਼ਾਮਿਲ ਹੋਏ ਅਤੇ ਸ਼ਹੀਦੀਆਂ ਪ੍ਰਾਪਤ ਕਰਕੇ ਗੁਰੂ ਜੀ ਪਾਸੋਂ ਮੁਕਤਿਆਂ ਦੀ ਬਖਸ਼ੀਸ਼ ਲਈ। ਮਾਤਾ ਜੀ ਇਸ ਜੰਗ ਵਿੱਚ ਬੜੀ ਬਹਾਦਰੀ ਨਾਲ ਲੜਦੇ ਹੋਏ ਸਖ਼ਤ ਜਖਮੀ ਹੋਏ। ਮਾਤਾ ਜੀ ਦੇ ਭਰਾਵਾਂ ਅਤੇ ਪਤੀ ਨੇ ਵੀ ਇਸ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਹ ਗੁਰੂ ਜੀ ਦੇ ਨਾਲ ਦੱਖਣ ਨੂੰ ਚਲੇ ਗਏ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ ਇਹ ਬਿਦਰ (ਕਰਨਾਟਕ) ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ । ਅੰਤ ਉਥੇ ਹੀ ਭਜਨ ਸਿਮਰਨ ਕਰਦੇ ਦੇਹ ਤਿਆਗ ਕੇ ਗੁਰੂ ਚਰਨਾ ਵਿੱਚ ਲੀਨਤਾ ਲੈ ਗਏ ।
ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ।

Photos