ਗੁਰਦੁਆਰਾ ਮਾਤਾ ਗੰਗਾ ਜੀ, ਬਿਆਸ ਜੋ ਡੇਰਾ ਰਾਧਾ ਸਵਾਮੀ ਬਣਾ ਦਿਤਾ ਗਿਆ
ਪੰਥ ਤੋੰ ਵਿਛੜੇ ਗੁਰਧਾਮ :
ਪ੍ਰਤਖ ਹਰਿ ਗੁਰੂ ਅਰਜਨ ਦੇਵ ਜੀ ਦੇ ਘਰੋੰ ਤੇ ਬਡਯੋਧੇ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਨਮ ਦੇਣ ਵਾਲੇ ਮਾਤਾ ਗੰਗਾ ਜੀ ਜਦੋੰ ਬਾਬਾ ਬਕਾਲੇ ਵਿਚ ਸਰੀਰ ਛਡ ਗਏ ਸਨ ਤਾਂ ਉਹਨਾਂ ਦਾ ਸਸਕਾਰ ਗੁਰਦੁਆਰਾ ਮਾਤਾ ਗੰਗਾ ਜੀ ਵਾਲੇ ਅਸਥਾਨ ‘ਤੇ ਕੀਤਾ ਸੀ। ਫਿਰ ਬਾਬੇ ਬਕਾਲੇ ਤੋਂ ਗੁਰੂ ਸਾਹਿਬ ਜੀ, ਮਾਤਾ ਜੀ ਦੇ ਅੰਗੀਠੇ ਦਾ ਬਿਬਾਨ ਕੱਢ ਕੇ ਬਿਆਸ ਦੇ ਕੰਢੇ ਆ ਕੇ ਪਿੰਡ ਵੜੈਚ ‘ਚ ਬੈਠੇ ਸਨ ਅਤੇ ਮਾਤਾ ਜੀ ਦੇ ਅੰਗੀਠੇ ਦੀ ਰਾਖ ਦਰਿਆ ਦੀ ਭੇਟਾ ਕੀਤੀ ਸੀ। ਇਸੀ ਜਗਾ ਬੈਠ ਕੇ ਸ਼ਬਦ ਕੀਰਤਨ ਕੀਤਾ ਸੀ ਤੇ ਕੜਾਹ ਪ੍ਰਸਾਦ ਵਰਤਾਇਆ ਸੀ। ਉਨੀਵੀਂ ਸਦੀ ਦੇ ਅੰਤ ਵਿਚ ਇਸ ਅਸਥਾਨ ‘ਤੇ ਮਹੰਤ ਜੈਮਲ ਸਿੰਘ ਨੇ ਆ ਟਿਕਾਣਾ ਕੀਤਾ।
ਸਾਇਕਲ ਯਾਤਰੀ ਭਾਈ ਧੰਨਾ ਸਿੰਘ 30 ਨਵੰਬਰ 1931 ਨੂੰ ਪਿੰਡ ਬੜੈਚ ਪਹੁੰਚੇ, ਜਿਥੇ ਅਜਕਲ ਡੇਰਾ ਬਿਆਸ ਹੈ। ਉਹਨਾਂ ਅਨੁਸਾਰ ਇਸ ਪਿੰਡ ਦੀ ਉਤ੍ਰ ਦੀ ਤਰਫ ੨ ਫਰਲਾਂਗ ਤੇ ਬੜੇ ਭਾਰੀ ਰਹੀਮ ਅਤੇ ਸ਼ਾਹੂਕਾਰਾਂ ਦੇ ਮਕਾਨ ਪਾਏ ਹੋਏ ਹਨ। ਭਾਈ ਧੰਨਾ ਸਿੰਘ ਦਸਦੇ ਨੇ ਕਿ ਇਸ ਜਗ੍ਹਾ ਸੰਤ ਜੈਮਲ ਸਿੰਘ ਨੇ ਆ ਟਿਕਾਣਾ ਕੀਤਾ ਸੀ ਜਦਕਿ ਅਜਕਲ(1931) ਉਨ੍ਹਾਂ ਦੀ ਜਗਾ ਮਹੰਤ ਸੌਣ ਸਿੰਘ ਹੈ। ਲੋਕ ਦੂਰ ਦੂਰ ਤੋਂ ਆ ਕੇ ਸੌਣ ਸਿੰਘ ਨੂੰ ਪਰਮੇਸ਼ਰ ਕਰਕੇ ਮੰਨਦੇ ਹਨ, ਮਹੰਤ ਜੀ ਆਵਦੇ ਆਪ ਨੂੰ ਰਾਧਾ ਸੁਆਮੀ ਕਹਾਉਂਦੇ ਹਨ। ਹਰ ਵਕਤ ਮੇਲਾ ਲਗਿਆ ਰਹਿੰਦਾ। ਭਾਈ ਧੰਨਾ ਸਿੰਘ ਨੇ ਇਸ ਜਗਾ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਪ੍ਰਕਾਸ਼ ਹੋਇਆ ਦੇਖਿਆ ਹੈ ਅਤੇ ਏਹ ਜਗਾ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਨਾਮ ‘ਤੇ ਹੋਣ ਦੀ ਗਲ ਕਹੀ ਹੈ। ਉਸ ਸਮੇਂ ਇਹ ਸਾਰੀ ਜਗਾ ਕੋਈ ੬੧- ੬੨ ਕਰਮਾਂ ਦੇ ਚਕਰ ਵਿਚ ਸੀ।
ਮਾਤਾ ਗੰਗਾ ਜੀ ਨਾਲ ਸਬੰਧਤ ਇਸ ਜਗ੍ਹਾ ਦਾ ਭਾਈ ਧੰਨਾ ਸਿੰਘ ਦੇ ਜਾਣ ਸਮੇਂ ਸਾਰਾ ਸਰੂਪ ਬਦਲ ਚੁੱਕਾ ਸੀ। ਜੈਮਲ ਸਿੰਘ ਦੇ ਚੇਲੇ ਆਪਣੇ ਆਪ ਨੂੰ ਪ੍ਰਮੇਸ਼ਵਰ ਕਹਾਉਣ ਲਗ ਪਏ ਸਨ। ਜਿਸ ਤਰ੍ਹਾਂ ਦੇ ਅਜ ਹਲਾਤ ਨੇ ਓਦਾਂ ਦੇ ਹੀ ਅਜ ਤੋਂ ਨੱਬੇ ਸਾਲ ਪਹਿਲਾਂ ਸਨ। ਭਾਈ ਧੰਨਾ ਸਿੰਘ ਅਨੁਸਾਰ ਬਹੁਤ ਸਾਰੇ ਭਰਾ ਸਿੱਖ ਖਾਨਦਾਨ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਨੂੰ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਛੱਡ ਕੇ ਇਸੀ ਸੌਣ ਸਿੰਘ ਨੂੰ ਅਜਕਲ ਪ੍ਰਮੇਸਰ ਮੰਨਦੇ ਹੈ।
ਜਿਸ ਵਕਤ ਧੰਨਾ ਸਿੰਘ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਦਰਸ਼ਨ ਕਰਕੇ ਤੁਰਨ ਲੱਗਾ ਤਾਂ ਜੋ ਵਾਕਿਆ ਉਹਨਾਂ ਲਿਖਿਆ ਹੈ ਉਹ ਇਸ ਤਰ੍ਹਾਂ ਹੈ: “ਕਈ ਸਿੱਖਾਂ ਨੇ ਮੈਨੂੰ ਕਹਿਆ ਕਿ ਕਿਥੇ ਚਲੇ ਹੋ, ਮਹਾਰਾਜ ਜੀ ਦੇ ਦਰਸ਼ਨ ਤਾਂ ਕਰਕੇ ਜਾਵੋ ਤਾਂ ਮੈਨੇ ਕਹਿਆ ਕਿ ਏਹ ਜੋ ਕਮਰੇ ਵਿਚ ਪ੍ਰਕਾਸ਼ ਹੈ ਇਹ ਮਹਾਰਾਜ ਨਹੀਂ ਹੈ? ਤਾਂ ਉਹ ਸਿਖ ਕਹਿੰਦੇ, ਨਹੀਂ, ਮਹਾਰਾਜ ਜੀ ਤਾਂ ਉਪਰ ਚੁਬਾਰੇ ਵਿਚ ਹੈ, ਜਿਨਾਂ ਦਾ ਨਾਮ ਗੁਰੂ ਸੌਣ ਸਿੰਘ ਜੀ ਹੈ। ਧੰਨ ਸਿੱਖੀ ਤੇ ਧੰਨ ਇਨਾਂ ਸਿਖਾਂ ਦਾ ਮਾਲ ਪੂੜੇ ਖਲਾਉ ਵਾਲਾ ਗੁਰੂ! ਇਹ ਲੋਕ ਅਜ ਕਿਸੇ ਨੂੰ ਨਹੀਂ ਮੰਨਦੇ ਹਨ। ਖਾਸ ਇਹਨਾਂ ਨੂੰ ਹੀ ਪ੍ਰਮੇਸਰ ਮੰਨਦੇ ਹਨ। ਮੇਰੇ ਪਿਤਾ ਜੀ ਨੇ ਸੱਚ ਕਿਹਾ ਕਿ ਘਰ ਘਰ ਬੈਠਾ ਹੋਵੇ ਰਾਮਾ- ਏਹ ਜਗਾ ਬਿਆਸਾ ਦਰਿਆ ਕੰਢੇ ‘ਤੇ ਹੈ। ਇਸ ਤੋਂ ਚੜ੍ਹਦੇ ਦੀ ਤਰਫ ਦਰਿਆ ਬਿਆਸ ਹੈ। ਡਾਕਖਾਨਾ ਬਿਆਸਾ ਹੈ। ਸਟੇਸ਼ਨ ਬਿਆਸਾ ਤੋਂ ਚੜਦੇ ਦੀ ਤਰਫ 2 ਮੀਲ ਤੇ ਹੈ। ਤਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ।”
Leave your comment