ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਅਤੇ ਇਮਲੀ ਦਾ ਰੁਖ
ਸ੍ਰੀ ਤਖ਼ਤ ਸਾਹਿਬ ਦੇ ਸਾਹਮਣੇ ਇਹ ਪੁਰਾਤਨ ਇਮਲੀ ਰੁਖ ਹੈ, ਜਿੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬੁੱਢਾ ਦਲ ਦੇ ਅਕਾਲੀ ਬਾਬਾ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਮਰਿਆਦਾ ਦੇ ਵਿਰੁੱਧ ਜਾਣ ਕਾਰਨ ਸਜ਼ਾ ਦਿੱਤੀ ਸੀ।
ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਅਜਿਹੀ ਹੈ ਕਿ ਇਸ ਤੋਂ ਉੱਪਰ ਹੋਰ ਕੋਈ ਤਾਕਤ ਨਹੀਂ ਹੈ। ਸ੍ਰੀ ਅੰਮ੍ਰਿਤਸਰ ਕਦੇ ਵੀ ਕਿਸੇ ਬਾਦਸ਼ਾਹ ਦੇ ਅਧੀਨ ਨਹੀਂ ਸੀ, ਇਸ ਨੂੰ ਹਮੇਸ਼ਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੁਆਰਾ ਕੰਟਰੋਲ ਕੀਤਾ ਗਿਆ ਅਤੇ ਮਿਸਲਾਂ ਦੁਆਰਾ ਸੁਰੱਖਿਅਤ ਕੀਤਾ ਗਿਆ ਸੀ। ਅਕਾਲੀ ਬਾਬਾ ਫੂਲਾ ਸਿੰਘ ਦੀ ਆਪਣੀ ਫੌਜ ਅਤੇ ਕਮਾਂਡਿੰਗ ਅਥਾਰਟੀ ਸੀ। ਇਸੇ ਲਈ ਅਕਾਲ ਤਖ਼ਤ ਤੋਂ ਲਿਆ ਗਿਆ ਹਰ ਫੈਸਲਾ ਪੰਥ ਲਈ ਸਰਵਉੱਚ ਸੀ।
ਇਹ ਪੁਰਾਤਨ ਰੁਖ ਉੱਨੀ ਸੌ ਚੁਰਾਸੀ ‘ਚ ਭਾਰਤੀ ਫੌਜ ਦੇ ਹਮਲੇ ਦੌਰਾਨ ਤਬਾਹ ਹੋਣ ਤੱਕ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਗਿਆ ਸੀ। ਜਿਸਦੀ ਝਲਕ ਕਈ ਪੁਰਾਣੀਆਂ ਫੋਟੋਆਂ ਵਿਚ ਮਿਲ ਜਾਂਦੀ ਹੈ।
ਅਜੋਕੇ ਸਮੇਂ ਨਵਾਂ ਇਮਲੀ ਦਾ ਬੂਟਾ ਲਗਾਇਆ ਗਿਆ ਹੈ ਜਿਸ ਦੀ ਖੇਤੀਬਾੜੀ ਮਾਹਿਰਾਂ ਦੇਖਰੇਖ ਕੀਤੀ ਜਾਂਦੀ ਹੈ। ਜੋ ਹਰਿਆ ਭਰਿਆ ਲਹਿਰਾ ਰਿਹਾ ਹੈ।
Leave your comment