ਸ਼੍ਰੋਮਣੀ ਕਮੇਟੀ ਪੁੱਟ ਰਹੀ ਹੈ ਸਿੱਖ ਭਵਨ ਨਿਰਮਾਣਕਾਰੀ ਦੀ ਕਬਰ!
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲ ਵਿਚ ਵੀ ਆਪਣੀਆਂ ਤਰਜੀਹਾਂ ਨਹੀਂ ਤਹਿ ਕਰ ਸਕੀ। ਗੁਰਦੁਆਰਾ ਪ੍ਰਬੰਧ ਇਸ ਕਮੇਟੀ ਦੀ ਕਦੇ ਵੀ ਤਰਜੀਹ ਨਹੀਂ ਰਹੀ। ਇਤਿਹਾਸਕ ਇਮਾਰਤਾਂ ਢੇਰ ਹੋ ਗਈਆਂ, ਗੁਰੂ ਨਿਸ਼ਾਨ ਮਿਟ ਗਏ ਪਰ ਇਹ ਨਹੀਂ ਜਾਗੇ। ਕਮੇਟੀ ਵੱਲੋੰ ਚਲਾਏ ਜਾ ਰਹੇ ਕਾਲਜਾਂ ‘ਚ ਫੈਸ਼ਨ ਡਿਜਾਇੰਨਗ ਅਤੇ ਹੋਟਲ ਮੈਨਜਮੈੰਟ ਦੇ ਕੋਰਸ ਤਾਂ ਪੜਾਏ ਜਾਂਦੇ ਨੇ ਪਰ ਗੁਰਦੁਆਰਾ ਮੈਨਜਮੈੰਟ ਨਹੀਂ। ਸਿੱਖਾਂ ਕੋਲ ਆਪਣੀ ਸਿੱਖ ਭਵਨਨਿਰਮਾਣਕਾਰੀ ਦਾ ਇਕ ਵੀ ਕਾਲਜ ਨਹੀਂ। -ਦਰਬਾਰ ਸਾਹਿਬ ‘ਚ 84 ਦੀ ਯਾਦਗਾਰ ‘ਤੇ ਸਾਰਾ ਪੱਥਰ ਬਦਲਣਾ ਪਿਆ। ਵੇਲਾਂ ਅਤੇ ਮੋਰ ਮਜਾਰਾਂ ਵਾਲੇ ਪਾਏ ਸਨ।
-ਹਰ ਗੁਰਦਵਾਰੇ ਵਿਚ ਸੰਗਮਰਮਰ ਲਾਉੰਦੇ ਨੇ ਪਰ ਗਜ, ਟੁਕੜੀ, ਮੋਹਰਾਕਸ਼ੀ ਅਤੇ ਨਿਕਾਸ਼ੀ ਲਈ ਮਕਬਰਿਆਂ ਤੇ ਮਜਾਰਾਂ ‘ਤੇ ਕੰਮ ਕਰਨ ਵਾਲੇ ਕਾਰੀਗਰਾਂ ‘ਤੇ ਹੀ ਟੇਕ ਹੈ। ਦਰਬਾਰ ਸਾਹਿਬ ਵਿਚਲੀ ਡਿਉੜੀ ‘ਤੇ ਕੀਤੇ ਜਾਂਦੇ ਅਕਰੈਲਿਕ ਰੰਗ ਸਿੱਖ ਵਿਰਾਸਤ ਦਾ ਕਦੇ ਵੀ ਹਿੱਸਾ ਨਹੀਂ ਸੀ।
-ਗੁਰੂ ਰਾਮਦਾਸ ਲੰਗਰ ਦੇ ਪਿਛੇ ਬਣੇ ਲੰਗਰ ਹਾਲ ਦੀ ਛੱਤ ਰਾਮਗੜੀਏ ਬੁੰਗੇ ਜਿੱਡੀ ਉਚੀ ਕਰ ਕੇ ਉਸ ਦੀ “ਸਕਾਈ ਲਾਇਨ" ਖਰਾਬ ਕਰ ਦਿੱਤੀ। ਬੁੰਗੇ ਲੰਗਰ ਦੀ ਇਮਾਰਤ ਤੋੰ ਮਧਰੇ ਕਰ ਦੇਣਗੇ।
-ਰਾਮਗੜੀਏ ਬੁੰਗੇ ਦੀ ਇਤਿਹਾਸਕਤਾ ਖਤਮ ਕਰਨ ਲਈ ਲੰਗਰ ‘ਤੇ ਨਾਨਕਸ਼ਾਹੀ ਇੱਟ ਲਾ ਦਿੱਤੀ।
-ਦਰਬਾਰ ਸਾਹਿਬ ਦੇ ਚੜ੍ਹਦੇ ਵਾਲੇ ਪਾਸੇ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਛੋਹ ਪ੍ਰਾਪਤ ‘ਗੁਰੂ ਕੇ ਬਾਗ’ ਨੂੰ ਗੁਲਾਬ ਦੇ ਬੂਟੇ ਲਗਾ ਕੇ ਪਾਰਕ ਦੀ ਦਿਖ ਦੇ ਦਿੱਤੀ ਗਈ ਹੈ।
-ਹੁਣ ਘੰਟਾ ਘਰ ਵਾਲੀ ਡਿਉੜੀ ‘ਤੇ ਬਣਾਏ ਜਾ ਰਹੇ ਗੁੰਬਦ ‘ਤੇ ਅਕਸ਼ਰਧਾਮ ਮੰਦਰ ਦੀਆਂ ਡਰਾਇੰਗਾਂ ਚੋੰ ਲਿਆਂਦੇ ਨੇ, ਜਿਹੜੇ ਨਵੇੰ ਬਣ ਰਹੇ ਹਿੰਦੂ ਮੰਦਰਾਂ ‘ਚ ਵੀ ਇਹੋ ਕਾਰੀਗਰ ਬਣਾ ਰਹੇ ਨੇ।
-ਗੁਰਦਵਾਰਾ ਡੇਹਰਾ ਸਾਹਿਬ ਡੇਰਾ ਬਾਬਾ ਨਾਨਕ ਨੂੰ ਕਨੇਡਾ ਦੇ ਗੁਰਦਵਾਰਿਆਂ ਵਾਲੀ ਦਿਖ ਦੇਣ ਲਈ ਹਾਲ ਦੇ ਅੰਦਰ ਅੰਗਰੇਜੀ ਲਿਖ ਦਿੱਤੀ ।
-ਦਰਸ਼ਨੀ ਡਿਉੜੀ ਵਿਚ ਭਾਰਤੀ ਫੌਜ ਦੀਆਂ ਸਿਲਾਂ ਕਿਉੰ ਲਾਈਆਂ ਜਾ ਰਹੀਆਂ ਹਨ? ਜਦੋੰ ਕਿ 2010 ਤੋੰ ਬਾਅਦ ਮਤਾ ਪਾ ਕੇ ਦਾਨੀਆਂ ਦੀਆਂ ਸਿਲਾਂ ਬੰਦ ਕਰ ਦਿੱਤੀਆਂ ਸਨ ।
-ਤਰਨ ਤਾਰਨ ਸਾਹਿਬ ਵਾਲੀ ਡਿਉੜੀ ਅੱਧੀ ਰਾਤੀਂ ਕਾਰਸੇਵਾ ਦੇ ਨਾਂ ਢਾਹ ਦਿੱਤੀ ਗਈ।
ਮਤਲਬ ਕਿਸੇ ਤਰ੍ਹਾਂ ਦਾ ਕੋਈ ਵੀ ਦਰਸ਼ਨ ਜਾਂ ਸਮਝ ਨਹੀਂ ਹੈ ਜੋ ਜਿਸਦੇ ਮਨ ਵਿਚ ਆ ਰਿਹਾ ਉਹ ਉਵੇਂ ਕਰ ਰਿਹਾ। ਕੀ ਸਿੱਖ ਇਮਾਰਤਸਾਜੀ ਦਾ ਕੋਈ ਜਾਣਕਾਰ ਨਹੀਂ ਬਚਿਆ ? ਕੀ ਸਿੱਖਾਂ ਨੇ ਆਪਣੀ ਕਲਾ ਦੀ ਕਬਰ ਪੁੱਟਣ ਦਾ ਤਹੱਈਆ ਕਰ ਲਿਆ ਹੈ ?
Leave your comment