ਰਾਜਾ ਬਿਜੈ ਚੰਦ ਕਹਿਲੂਰੀਆ ਦਾ ਕੇਸਾਂ ਸੰਬੰਧੀ ਫੈਸਲਾ

ਰਾਜਾ ਬਿਜੈ ਚੰਦ ਕਹਿਲੂਰੀਆ ਦਾ ਕੇਸਾਂ ਸੰਬੰਧੀ ਫੈਸਲਾ

ਕਹਿਲੂਰ ਰਿਆਸਤ ਆਮ ਤੌਰ ‘ਤੇ ਸਿੱਖਾਂ ਵਿਰੁੱਧ ਕਾਰ ਕਰਦੀ ਰਹੀ ਹੈ। ਇਸ ਰਿਆਸਤ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਯੁੱਧ ਕਰਦੇ ਰਹੇ ਹਨ ਅਤੇ ਇਸੇ ਦੀ ਅਗਵਾਈ ਵਿਚ ਪਹਾੜੀ ਰਾਜੇ ਦਿੱਲੀ ਤੋਂ ਮੁਗ਼ਲ ਫੌਜ ਲੈ ਕੇ ਗੁਰੂ ਜੀ ਵਿਰੁੱਧ ਅਨੰਦਪੁਰ ਸਾਹਿਬ ਚੜ੍ਹ ਆਏ ਸਨ।

ਸਿੱਖਾਂ ਦੇ ਵੱਧਦੇ ਪ੍ਰਤਾਪ ਨੇ ਜਿੱਥੇ ਅੰਗਰੇਜ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਉਥੇ ਪਹਾੜੀ ਰਿਆਸਤਾਂ ਦੇ ਰਾਜਿਆਂ ਦਾ ਵੀ ਸਿੱਖਾਂ ਪ੍ਰਤੀ ਨਜ਼ਰੀਆ ਬਦਲ ਦਿੱਤੇ ਸੀ।

19ਵੀਂ ਸਦੀ ਦੇ ਅਖੀਰ ਵਿਚ ਇੱਥੋਂ ਦਾ ਰਾਜਾ ਬਿਜੈ ਚੰਦ ਕਹਿਲੂਰੀਆ ਸੀ ਜਿਹੜਾ ਕਿ ਬਹੁਤ ਹੀ ਇਨਸਾਫ਼ ਪਸੰਦ ਮੰਨਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਇਸ ਨੇ ਬ੍ਰਾਹਮਣ ਦੁਆਰਾ ਕੀਤੇ ਜਾਂਦੇ ਜ਼ੁਲਮਾਂ ਲਈ ਜਿੱਥੇ ਉਸ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਵੀ ਪ੍ਰਬੰਧ ਕਰ ਰੱਖਿਆ ਸੀ ਉਥੇ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਵੀ ਇਸ ਨੇ ਆਪਣੀ ਨਿਆਂ ਪ੍ਰਣਾਲੀ ਦਾ ਹਿੱਸਾ ਬਣਾ ਲਿਆ ਸੀ। ਇਸ ਦੇ ਰਾਜ ਦੇ ਵਸਨੀਕ ਭਾਈ ਹੀਰਾ ਸਿੰਘ ਗ੍ਰੰਥੀ ਇਕ ਚਿੱਠੀ ਰਾਹੀਂ ਇਸਦੀ ਸਿੱਖਾਂ ਬਾਰੇ ਸੋਚ ਅਤੇ ਨਿਆਂ ਦ੍ਰਿਸ਼ਟੀ ਦਾ ਵਰਨਨ ਕਰਦੇ ਹਨ ਜਿਹੜੀ ਕਿ 1895 ਦੇ ਖਾਲਸਾ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਈ ਹੈ।

  • ਪ੍ਰੋ ਪਰਮਵੀਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ
Leave your comment
Comment
Name
Email