ਭਾਈ ਮਹਾਰਾਜ ਸਿੰਘ ਦੀ ਸ਼ਹੀਦੀ ‘ਤੇ ਵਿਸ਼ੇਸ਼
ਮਹਾਰਾਜਾ ਰਣਜੀਤ ਸਿੰਘ ਪਿਛੋਂ ਅੰਗਰੇਜ਼ਾਂ ਤੇ ਸਿੱਖ ਵਿਚ ਹੋਏ ਯੁੱਧਾਂ ਤੋਂ ਬਾਅਦ ਜਦੋਂ 1849 ‘ਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜਾ ਕਰ ਲਿਆ ਤਾਂ ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ੀ ਰਾਜ ਖਿਲਾਫ ਬਗ਼ਾਵਤਾਂ ਦੀ ਅਗਵਾਈ ਕੀਤੀ। ਜੋ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਪਿਛੋਂ ਗੱਦੀ ਨਸ਼ੀਨ ਹੋਏ ਸਨ। ਭਾਈ ਮਹਾਰਾਜ ਸਿੰਘ ਜੀ ਦੀ ਯਾਦ ਵਿੱਚ ਸਿੰਘਾਪੁਰ ਸਿਲਟ ਰੋਡ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।
ਭਾਈ ਮਹਾਰਾਜ ਸਿੰਘ ਅਤੇ ਉਹਨਾਂ ਦੇ ਸੇਵਕ ਖੜਗ ਸਿੰਘ ਨੂੰ ਗ੍ਰਿਫਤਾਰ ਕਰਕੇ ਦੇਸ਼ ਨਿਕਾਲਾ ਦਿੰਦਿਆਂ 15 ਮਈ 1850 ਸਮੁੰਦਰੀ ਜਹਾਜ਼ ਰਾਹੀਂ ਸਿੰਘਾਪੁਰ ਭੇਜਿਆ ਗਿਆ । ਇਥੇ ਕੈਦਖਾਨੇ ‘ ਚ ਭਾਈ ਮਹਾਰਾਜ ਸਿੰਘ ਨਾਲ ਬਹੁਤ ਘਟੀਆ ਵਰਤਾਉ ਕੀਤਾ ਗਿਆ । 4-5 ਸਾਲਾਂ ‘ ਚ ਸਿਹਤ ਪੱਖੋਂ ਕਾਫੀ ਕਮਜ਼ੋਰ ਹੋ ਗਏ। ਸਿਹਤ ਖ਼ਰਾਬ ਰਹਿਣ ਲੱਗੀ । ਰੱਬੀ ਬਾਣੀ ਦੇ ਓਟ ਆਸਰੇ ‘ ਚ ਆਪ ਇਸ ਚੀਜ਼ ਦੀ ਘੱਟ ਹੀ ਪ੍ਰਵਾਹ ਕਰਦੇ । ਆਪ ਨੇ ਕਦੇ ਵੀ ਅੰਗਰੇਜ਼ਾਂ ਅੱਗੇ ਕੋਈ ਸਵਾਲ ਪਾ ਆਪਣੀ ਕਮਜ਼ੋਰੀ ਨਹੀ ਦਿਖਾਈ। ਕੈਦ ਅੰਦਰ ਹੀ ਬਾਬਾ ਜੀ ਦੀ ਅੱਖਾਂ ਦੀ ਜੋਤ ਚਲੀ ਗਈ ਤੇ ਕੈਂਸਰ ਵਰਗੀ ਨਾ – ਮੁਰਾਦ ਬਿਮਾਰੀ ਨੇ ਆਪ ਨੂੰ ਜਕੜ ਲਿਆ , ਇਸਦੇ ਬਾਵਜੂਦ ਵੀ ਗੁਰਬਾਣੀ ਪ੍ਰੇਮ ਸਦਕਾ ਆਪ ਚੜ੍ਹਦੀਕਲਾ ਵਿਚ ਸਨ । ਅਖ਼ੀਰ ਇਥੇ ਸਿੰਘਾਪੁਰ ਵਿਚ ਭਾਈ ਮਹਾਰਾਜ ਸਿੰਘ ਜੀ ਅਜ ਦੇ ਦਿਨ 5 ਜੁਲਾਈ 1856 ਈਸਵੀ ਨੂੰ ਆਖ਼ਰੀ ਫ਼ਤਿਹ ਬੁਲਾ ਗਏ । ਉਨ੍ਹਾਂ ਦੀ ਯਾਦ ‘ ਚ ਉਥੇ ਸ਼ਾਨਦਾਰ ਗੁਰੂਘਰ ਬਣਿਆ ਹੋਇਆ ਹੈ । ਬਾਬਾ ਜੀ ਗ੍ਰਿਫਤਾਰੀ ਦੇ ਮਹੱਤਵ ਨੂੰ ਪ੍ਰਗਟ ਕਰਦਿਆਂ ਮਕਲਿਓਡ ਕਹਿੰਦਾ ਹੈ " ਇਤਨੀਆਂ ਸਖ਼ਤ ਬਗਾਵਤਾਂ ਹੁੰਦੀਆਂ ਜੋ ਉਸਦੇ ਕਹਿਣ ਮੁਤਾਬਕ ਭਾਂਵੇ ਦਬਾ ਦਿੱਤੀਆਂ ਜਾਂਦੀਆਂ ਪਰ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ । " ਭਾਵ ਜੇ ਭਾਈ ਮਹਾਰਾਜ ਸਿੰਘ ਗ੍ਰਿਫਤਾਰ ਨਾ ਹੁੰਦੇ ਤਾਂ ਪੰਜਾਬ ਅੰਗਰੇਜ਼ਾਂ ਥੱਲੋਂ ਨਿਕਲ ਜਾਣਾ ਸੀ । ਸਿਜਦਾ ਇਸ ਮਹਾਨ ਸਿੱਖ ਆਜ਼ਾਦੀ ਘੁਲਾਟੀਏ ਨੂੰ , ਜੋ ਵਿਦੇਸ਼ੀ ਧਰਤ ਤੇ ਜਲਾਵਤਨੀ ਕੱਟਦਿਆਂ , ਖਾਲਸਾ ਰਾਜ ਦੀ ਮੁੜ ਪ੍ਰਾਪਤੀ ਦੀ ਤਾਂਘ ਰੱਖ ਸਦੀਵੀ ਨੀਂਦ ਸੌਂ ਗਿਆ ।
ਦਸੰਬਰ 1849 ਵਿਚ ਉਨ੍ਹਾਂ ਦੀ ਗ੍ਰਿਫਤਾਰੀ ਵੇਲੇ ਇਹ ਨਿਸ਼ਾਨੀਆਂ ਆਪ ਜੀ ਤੋਂ ਜ਼ਬਤ ਕਰ ਲਈਆਂ ਗਈਆਂ ਅਤੇ ਹੁਣ ਇਨ੍ਹਾਂ ਨੂੰ ਬ੍ਰਿਟਿਸ਼ ਲਾਇਬ੍ਰੇਰੀ, ਲੰਡਨ ਵਿਚ ਰੱਖਿਆ ਗਿਆ ਹੈ।
ਇਨ੍ਹਾਂ ਵਿਚ ਬਾਬਾ ਜੀ ਦੇ ਦੋ ਕੜੇ, ਦਸਤਾਰ ‘ਚ ਸਜਾਉਣ ਵਾਲੀ ਛੋਟੀ ਕਿਰਪਾਨ, ਸੂਈ ਧਾਗਾ, ਸੰਖ, ਛਾਪ ਤੇ ਇਕ ਗੁਰਮੁਖੀ ‘ਚ ਲਿਖਿਆ ਪੱਤਰ ਹੈ । ਛਾਪ ਉਤੇ “ਅਕਾਲ ਸਹਾਇ" ਲਿਖਿਆ ਹੋਇਆ ਹੈ। ਪੱਤਰ ਵਿਚ ਤਿਥਾਂ ਤੇ ਵਾਰਾਂ ਦਾ ਜਿਕਰ ਹੈ।
ਭਾਈ ਮਹਾਰਾਜ ਸਿੰਘ ਜੀ ਨਾਲ ਸਬੰਧਤ ਨਿਸ਼ਾਨੀਆਂ
Leave your comment