ਪਾਕਿਸਤਾਨ ਦੇ ਉੱਤਰੀ-ਪੱਛਮੀ ਸੂਬੇ ਖ਼ੈਬਰ-ਪਖ਼ਤੂਨਖ਼ਵਾ ਦੇ ਜਿਲ੍ਹੇ ਹਾਂਗੂ ਵਿਚ ਉਸਾਰਿਆ ਗਿਆ ਗੁਰਦੁਆਰਾ ਸਾਹਿਬ

ਪਾਕਿਸਤਾਨ ਦੇ ਉੱਤਰੀ-ਪੱਛਮੀ ਸੂਬੇ ਖ਼ੈਬਰ-ਪਖ਼ਤੂਨਖ਼ਵਾ ਦੇ ਜਿਲ੍ਹੇ ਹਾਂਗੂ ਵਿਚ ਉਸਾਰਿਆ ਗਿਆ ਗੁਰਦੁਆਰਾ ਸਾਹਿਬ

ਸਾਰਾਗੜ੍ਹੀ ਜੰਗ ਦੀ ਯਾਦ ਵਿਚ 125 ਸਾਲਾਂ ਬਾਅਦ ਗੁਰਦੁਆਰਾ ਸਾਰਾਗੜ੍ਹੀ ਸਿੰਘ ਸਭਾ, ਪਾਕਿਸਤਾਨ ਦੇ ਉੱਤਰੀ-ਪੱਛਮੀ ਸੂਬੇ ਖ਼ੈਬਰ-ਪਖ਼ਤੂਨਖ਼ਵਾ ਦੇ ਜਿਲ੍ਹੇ ਹਾਂਗ ਵਿਚ ਉਸਾਰਿਆ ਗਿਆ ਹੈ।

ਪਿਛਲੇ ਦਿਨੀਂ ਪੰਜ ਪਿਆਰਿਆ ਦੀ ਅਗਵਾਈ ਨਗਰ ਕੀਰਤਨ ਕਢਦਿਆਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਚ ਕੀਤੇ ਗਏ।

ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸੁੰਦਰ ਇਮਾਰਤ ਤਿਆਰ ਕੀਤੀ ਗਈ ਹੈ। ਹਾਂਗੂ ਵਿਚ ਸਿਰਫ 7 ਸਿਖ ਪਰਿਵਾਰ ਹੀ ਰਹਿੰਦੇ ਹਨ ਜੋ ਇਸ ਅਸਥਾਨ ਦੀ ਸੇਵਾ ਸੰਭਾਲ ਕਰਿਆ ਕਰਨਗੇ।

ਪਹਿਲਾਂ ਬਹੁਤ ਸਾਰੇ ਸਿੱਖ ਪਰਿਵਾਰ ਰਹਿੰਦੇ ਸਨ ਪ੍ਰੰਤੂ ਕੁਝ ਸਾਲ ਪਹਿਲਾਂ ਇਸ ਕਬਾਇਲੀ ਖੇਤਰ ਤੋਂ ਉਹ ਪਿਸ਼ਾਵਰ ਵਲ ਜਾ ਕੇ ਵਸ ਗਏ। ਇਸ ਤੋਂ ਇਲਾਵਾ ਹਾਂਗੂ ਸ਼ਹਿਰ ਵਿੱਚ ਕਾਫੀ ਸਾਰੇ ਹਿੰਦੂ ਪਰਿਵਾਰ ਵੀ ਰਹਿ ਰਹੇ ਹਨ ਜਿਨ੍ਹਾਂ ਦਾ ਗੁਰੂ ਘਰ ਵਿਚ ਪੂਰਨ ਵਿਸ਼ਵਾਸ਼ ਹੈ।
ਇਸ ਤੋਂ ਪਹਿਲਾਂ ਸਾਰਾਗੜ੍ਹੀ ਜੰਗ ਦੀ ਯਾਦ ਨਾਲ ਸੰਬੰਧਤ ਚੜ੍ਹਦੇ ਪੰਜਾਬ ਵਿਚ ਦੋ ਗੁਰਦੁਆਰਾ ਸਾਹਿਬ ਸਸ਼ੋਬਿਤ ਹਨ ਇਕ ਅੰਮ੍ਰਿਤਸਰ ਵਿਚ ਅਤੇ ਦੂਸਰਾ ਫਿਰੋਜਪੁਰ ਛਾਉਣੀ ਵਿਚ।

ਗੁਰਦੁਆਰਾ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਸਮੇਂ ਦੇ ਕੁਝ ਚਿਤਰ

ਹਾਂਗੂ ਦੀ ਸੰਗਤ ਲਈ ਗੁਰਦੁਆਰਾ ਸਾਹਿਬ ਦੇ ਖੁੱਲਣ ਦੀ ਸਮੂਹ ਸਿੱਖ ਸੰਗਤ ਨੂੰ ਵਧਾਈ...

Leave your comment
Comment
Name
Email