ਦਰਬਾਰ ਸਾਹਿਬ ਅੰਦਰ ਤੰਬਾਕੂਨੋਸ਼ੀ ਖ਼ਿਲਾਫ਼ ਸਿੰਘ ਆਦਰਸ਼ ਦੀ ਉੱਤਮ ਮਿਸਾਲ।।

ਦਰਬਾਰ ਸਾਹਿਬ ਅੰਦਰ ਤੰਬਾਕੂਨੋਸ਼ੀ ਖ਼ਿਲਾਫ਼ ਸਿੰਘ ਆਦਰਸ਼ ਦੀ ਉੱਤਮ ਮਿਸਾਲ।।

August Schoeefft ਦੁਆਰਾ ਬਣਾਇਆ ਚਿਤਰ

ਵੱਡ ਅਕਾਰੀ ਦਰਖਤ ਹੇਠ ਗਣੇਸ਼ ਦੀ ਮੂਰਤ ਸਾਹਵੇਂ ਠੱਗਾਂ ਦਰਮਿਆਨ ਅਡੋਲ ਚਿੱਤ ਬੈਠੇ ਨਿਹੰਗ ਸਿੰਘ ਦੀ ਸੰਘੀ ਧੋਖੇ ਨਾਲ ਘੁੱਟਣ ਦਾ ਚਿੱਤਰ August Schoefft ਵਲੋਂ 1843 ਵਿੱਚ ਡੂੰਘੀ ਸਾਜਿਸ਼ ਤਹਿਤ ਚਿਤਰਿਆ ਗਿਆ। ਸਿੱਖ ਚੇਤਨਾ ਤੇ 18ਵੀ ਸਦੀ ਚ ਅਨੇਕਾਂ ਲਿਖਤਾਂ ਰਾਹੀਂ ਬਿਪਰ-ਸੰਸਕਾਰ ਦੇ ਹਮਲਿਆਂ ਨਾਲੋਂ ਇਹ ਵੱਖਰੀ ਤਰ੍ਹਾਂ ਦਾ ਹਮਲਾ ਸੀ। August Schoefft ਕੋਲ ਚਿੱਤਰਕਾਰੀ ਦੀ ਬਾਰੀਕ-ਬੀਨੀ ਹੈ ਜੋ ਓਸ ਵਲੋਂ ਵਾਹੇ ਹੋਰ ਅਨੇਕਾਂ ਸਿੱਖ ਰਾਜ ਦੇ ਚਿਤਰਾਂ ਚੋਂ ਪ੍ਰਗਟ ਹੁੰਦੀ ਹੈ ਪਰ ਸ੍ਰੀ ਦਰਬਾਰ ਸਾਹਿਬ ਆਪਣੇ ਨਾਲ ਵਾਪਰੀ ਇਕ ਘਟਨਾ ਮਗਰੋਂ ਮਨ ਹੀ ਮਨ ਰਿੜਕਦੀ ਖੁੰਨਸ ਨੂੰ ਸਿੰਘ ਆਦਰਸ਼ਾਂ ਨੂੰ ਦਾਗਦਾਰ ਕਰਕੇ ਬਦਲਾ ਲਿਆ। ਵਾਕਿਆ ਇਉਂ ਹੈ ਕਿ 1841 ਚ ਮਹਾਰਾਜਾ ਸ਼ੇਰ ਸਿੰਘ ਦੀ ਮੁਲਾਜ਼ਮਤ ਕਰਦਿਆਂ ਸਿਗਾਰ ਪੀਣ ਦੇ ਸ਼ੌਕੀਨ Schoefft ਨੂੰ ਦਰਬਾਰ ਸਾਹਿਬ ਦੀ ਚਿੱਤਰਕਾਰੀ ਦਾ ਕੰਮ ਗੁਰਦੁਆਰਾ ਹਦੂਦ ਅੰਦਰ ਕਿਸੇ ਕਿਸਮ ਦੀ ਤਬਾਕੂਨੋਸ਼ੀ ਨਾ ਕਰਨ ਦੀ ਸ਼ਰਤ ਤੇ ਸੌਂਪਿਆ ਗਿਆ। ਚਿੱਤਰਕਾਰੀ ਅਰੰਭੀ ਪਰ ਆਦਤਨ ਮੁੜ ਮੁੜ ਹੱਥ ਮੂੰਹ ਵਿੱਚ ਪਾਏ ਬੁਰਸ਼ ਨੂੰ ਜਾਵੇ ਜੋ ਦੂਰੋਂ ਤੰਬਾਕੂ ਪੀਂਦਾ ਜਾਪੇ। ਅਕਾਲ ਤਖ਼ਤ ਕੋਲ ਖੜੇ ਨਿਹੰਗ ਸਿੰਘ ਦੀ ਨਜ਼ਰੀਂ ਪਿਆ। ਦਰਬਾਰ ਸਾਹਿਬ ਚ ਅਜਿਹੀ ਬੇਹੁਰਮਤੀ ਰੋਕਣ ਲਈ ਨਿਹੰਗ schoefft ਵੱਲ ਵਧਿਆ। ਆਪਣੀ ਗਲਤੀ ਭਾਂਪਦਿਆਂ ਸਾਰਾ ਸਾਜੋ ਸਮਾਨ ਛੱਡ Schoefft ਭਜਿਆ। ਨਿਹੰਗ ਨੇ ਫੁਰਤੀ ਨਾਲ ਇਕ ਵਾਰ ਤੇ ਮਾਨੋ ਆ ਦਬੋਚਿਆ , ਤੇ ਭੱਜੇ ਜਾਂਦੇ ਦੇ ਧਫ਼ੇ ਮਾਰੇ। ਪੌੜੀਆਂ ਉਤਰਦੇ Schoefft ਦੇ ਕੋਟ ਦੀ ਤਣੀ ਨਿਹੰਗ ਹੱਥ ਆ ਗਈ, ਉਹਨੇ ਕੋਟ ਲਾਹ ਸੁਟਿਆ। ਖਹਿੜਾ ਛਡਾਉਣ ਤੇ ਭੁਲੇਖਾ ਪਾ ਉਲਝਾਉਣ ਲਈ ਭੱਜੇ ਜਾਂਦੇ ਨੇ ਫੇਰ ਆਪਣੀ ਜੇਬ ਘੜੀ ਸੁੱਟ ਦਿਤੀ। ਕਿਵੇਂ ਨਾ ਕਿਵੇਂ ਬੱਚ ਨਿਕਲਿਆ, ਤੇ ਦਰਬਾਰ ਸਾਹਿਬ ਦੀ ਪਿਛਲੀ ਗਲੀ ਲੰਘ ਕੇ ਗ੍ਰੰਥੀ ਭਾਈ ਗੁਰਮੁਖ ਸਿੰਘ ਦੇ ਘਰ ਪਨਾਹ ਲਈ।ਭਾਈ ਗੁਰਮੁਖ ਸਿੰਘ ਦੀ ਤਸਵੀਰ ਹੀ ਸਭ ਤੋਂ ਪਹਿਲਾਂ Schoefft ਨੇ ਬਣਾ ਕੇ ਮਹਾਰਾਜੇ ਨੂੰ ਪ੍ਰਸੰਨ ਕੀਤਾ ਸੀ। ਪਰ ਹੁਣ ਉਸਨੇ ਮਨ ਹੀ ਮਨ ਏਸ ਬੇਜ਼ਤੀ ਦਾ ਬਦਲਾ ਲੈਣ ਦੀ ਠਾਣ ਲਈ।
Schoefft ਏਸ ਗੱਲ ਤੋਂ ਵਾਕਿਫ ਸੀ ਕਿ ਸਿੱਖਾਂ ਨੂੰ ਹਰ ਤਰਾਂ ਦੇ ਨਸ਼ੇ ਦੀ ਮਨਾਹੀ ਹੈ।1843 ਚ ਮੇਰਠ ਵਿੱਚ ਲੁੱਟਾ ਖੋਹਾਂ ਕਰਦੇ ਠੱਗਾਂ ਦੀ ਤਰਜ਼ੇ ਜਿੰਦਗੀ ਨੂੰ ਵਾਹੁਣ ਦੇ ਖਿਆਲ ਨਾਲ ਸਿੰਘ ਆਦਰਸ਼ਾਂ ਨੂੰ ਢਾਹ ਲਾਉਣ ਦੀ ਸੁਝੀ। ਉਸਨੇ ਜਾਣ ਬੁਝ ਕੇ ਚਿੱਤਰ ਵਿੱਚ ਨਿਹੰਗ ਸਿੰਘ ਨੂੰ ਹੁਕਾ ਪੀਂਦੇ ਬਜ਼ੁਰਗ ਠੱਗ ਦੇ ਗੋਡੇ ਨਾਲ ਗੋਡਾ ਖਹਿੰਦਾ ਵਿਖਾਇਆ।

ਤਸਵੀਰ ਦਾ ਉਹ ਹਿੱਸਾ ਜਿਥੇ ਨਿਹੰਗ ਸਿੰਘ ਨੂੰ ਹੁਕਾ ਪੀਂਦੇ ਬਜ਼ੁਰਗ ਠੱਗ ਦੇ ਗੋਡੇ ਨਾਲ ਗੋਡਾ ਖਹਿੰਦਾ ਵਿਖਾਇਆ।

ਨਿਹੰਗ ਦੀ ਪਿੱਠ ਪਿਛੇ ਰੁਮਾਲ ਵਿੱਚ ਸਿੱਕਾ ਮਰੋਡ਼ੀ ਬੈਠਾ ਠੱਗ ਗਲ਼ ਘੁਟਣ ਲਈ ਤਿਆਰ ਹੈ ਜੋ ਤਮਬਾਕੂਨੋਸ਼ੀ ਕਰਦੇ ਠੱਗ ਨਾਲ ਬੈਠੀ ਬੁੜੀ ਦੇ ਚੁਟਕੀ ਮਾਰਨ ਤੇ ਆਪਣੇ ਮਨਸੂਬੇ ਨੂੰ ਅੰਜਾਮ ਦੇ ਦੇਵੇਗਾ। ਸਿੰਘ ਪਰ-ਇਸਤਰੀ ਤੇ ਅਸ਼ਲੀਲ ਸੰਗੀਤ ਤੋਂ ਵੱਡੇ ਪ੍ਰਹੇਜ਼ਗਾਰ ਸਨ। ਇਹ ਜਾਣਦਿਆਂ ਵੀ ਨਿਹੰਗ ਨੂੰ ਰਿਝਾਉਣ ਲਈ ਸਾਹਮਣੇ ਗੀਤ ਸੰਗੀਤ ਚ ਮਗਨ ਠੱਗ ਟੋਲਾ ਬੈਠਾਇਆ। ਮਿਥਿਹਾਸ ਅਨੁਸਾਰ ਗਣੇਸ਼ ਦੀ ਸੱਜੇ ਵੱਲ ਮੁੜੀ ਸੁੰਡ ਗੁੱਸੇਖੋਰ ਗਣੇਸ਼ ਤੇ ਖੱਬੇ ਪਾਸੇ ਮੁੜੀ ਸ਼ਾਂਤਚਿਤ ਗਣੇਸ਼ ਦੀ ਪ੍ਰਤੀਕ ਹੁੰਦੀ ਹੈ।ਤਸਵੀਰ ਚ ਗਣੇਸ਼ ਦੀ ਸੱਜੇ ਪਾਸੇ ਝੁਕੀ ਸੁੰਡ ਤੇ ਨਿਹੰਗ ਦੀ ਮੂਹਰੇ ਮੂਧੀ ਪਈ ਜੁੱਤੀ ਬਦਸ਼ਗਨੀ ਵਜੋਂ ਚਿਤਰੀ। ਸਭ ਤੋਂ ਦਿਲਚਸਪ ਗੱਲ, ਸਿੱਕੇ ਨਾਲ ਸੰਘੀ ਘੁਟਣ ਦੀ ਫ਼ਿਰਾਕ ਚ ਜੋ ਬੰਦਾ ਮਗਰ ਬੈਠਾ, ਓਹ ਅਸਲ ਚ August Schoefft ਦਾ ਹੀ ਸਵੈ ਚਿੱਤਰ ਹੈ।

ਲੇਖਕ – ਦਵਿੰਦਰ ਸਿੰਘ

August Schoefft

Leave your comment
Comment
Name
Email