ਗੁਰਦੁਆਰਾ ਪੀਡੀਆ, ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਦੀ ਅਜੋਕੀ ਲੋੜ ਨੂੰ ਮੁੱਖ ਰੱਖ ਕੇ ਕੀਤਾ ਗਿਆ ਉਦਮ ਹੈ । ਆਵਾਜਾਈ ਦੇ ਸਾਧਨ ਆਮ ਹੋਣ ਨਾਲ ਵੱਡੀ ਗਿਣਤੀ ਵਿਚ ਸਿੱਖ ਸੰਗਤ ਦੂਰ ਦੁਰਾਡੇ ਸਥਾਨਾਂ ਤੋਂ ਪੰਜਾਬ ਅਤੇ ਪੰਜਾਬ ਦੀ ਸੰਗਤ ਵੱਖ ਵੱਖ ਇਲਾਕਿਆਂ ਵਿਚ ਗੁਰੂਘਰਾਂ ਦੇ ਦਰਸ਼ਨਾਂ ਨੂੰ ਜਾਂਦੀ ਰਹਿੰਦੀ ਹੇੈ । ਤਕਨੀਕ ਦੇ ਵਿਕਸਿਤ ਹੋਣ ਦੇ ਬਾਵਯੂਦ ਵੀ ਕੋਈ ਇਸ ਤਰਾਂ ਦਾ ਪਲੇਟਫਾਰਮ ਨਹੀਂ ਬਣ ਸਕਿਆ ਸੀ ਜਿਸ ਨਾਲ ਗੁਰੂਧਾਮਾਂ ਬਾਰੇ ਹਰ ਪੱਖ ਤੋਂ ਸਹੀ ਤੇ ਸਟੀਕ ਜਾਣਕਾਰੀ ਮਿਲ ਸਕੇ । ਭਾਵੇਂ ਕਿ ਅਜਿਹੇ ਉਦਮ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਕਰਨੇ ਸੋਭਦੇ ਹਨ ਪਰ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦੇ ਅਸੀਂ ਨਿੱਜੀ ਤੌਰ ‘ਤੇ ਸੀਮਤ ਸਾਧਨਾਂ ਨਾਲ ਇਹ ਵੱਡਾ ਕਾਰਜ ਸ਼ੁਰੂ ਕੀਤਾ ਹੈ ।
ਗੁਰੂ ਮਾਹਰਾਜ ਅੰਗ ਸੰਗ ਸਹਾਈ ਹੋਣਗੇ ।
ਗੁਰਦੁਆਰਾ ਪੀਡੀਆ ਦੀ ਮਦਦ ਨਾਲ ਤੁਸੀਂ ਕਿਸੇ ਵੀ ਇਲਾਕੇ ਵਿਚਲੇ ਗੁਰਦੁਆਰਿਆਂ ਤੱਕ ਪਹੁੰਚ ਕਰ ਸਕਦੇ ਹੋ । ਅਸੀਂ ਨਕਸ਼ੇ ਦੀ ਮਦਦ ਨਾਲ ਰਾਹਵਾਂ ਦੀ ਦੱਸ ਪਾਉਂਦੇ ਹਾਂ । ਖੋਜੀਆਂ ਲਈ ਅਸੀਂ ਵੱਖ ਵੱਖ ਗੁਰੂ ਸਾਹਿਬਾਨ , ਗੁਰੂ ਪਰਿਵਾਰ, ਸ਼ਹੀਦ ਸਿੰਘ, ਗੁਰੂ ਘਰ ਦੇ ਅਨਿਨ ਸੇਵਕ ਤੇ ਪ੍ਰਮੁਖ ਸਿੱਖਾਂ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦਾ ਵਰਗੀਕਰਨ ਕੀਤਾ ਹੈ । ਤੁਸੀਂ ਖਿੱਤੇ ਦੇ ਅਨੁਸਾਰ ਵੀ ਖੋਜ ਕਰ ਸਕਦੇ ਹੋ ।